ਜਦੋਂ ਲੜਕੀ ਵਾਲਿਆਂ ਨੇ ਬਰਾਤੀਆਂ ਦੇ ਕੱਪੜੇ ਲੁਹਾ ਕੇ ਚਾੜ੍ਹਿਆ ਕੁਟਾਪਾ

12/08/2019 9:49:48 PM

ਬਿਜਨੌਰ— ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ 'ਚ ਸ਼ਨੀਵਾਰ ਦੇਰ ਰਾਤ ਇਕ ਲਾੜੇ, ਉਸ ਦੇ ਪਰਿਵਾਰ ਤੇ ਬਰਾਤੀਆਂ ਨੂੰ ਹੀ ਕੁੱਟਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੁਸਾਰ ਧਾਮਪੁਰ ਦੇ ਰਹਿਣ ਵਾਲੇ ਨੌਜਵਾਨ ਨੇ ਕਰੀਬ ਡੇਢ ਮਹੀਨੇ ਪਹਿਲਾਂ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਦੇ ਤਹਿਤ ਖੇਤਰ ਦੇ ਨਾਂਗਲਜਟ ਪਿੰਡ ਦੀ ਲੜਕੀ ਨਾਲ ਬਿਜਨੌਰ 'ਚ ਆਯੋਜਿਤ ਸਮਾਰੋਹ 'ਚ ਵਿਆਹ ਕੀਤਾ ਸੀ। ਸਥਾਨਕ ਲੋਕਾਂ ਅਨੁਸਾਰ ਵਿਆਹੁਤਾ ਨੇ ਆਪਣੇ ਸਹੁਰੇ ਵਾਲਿਆਂ ਨਾਲ ਸਮਾਜਿਕ ਤੌਰ 'ਤੇ ਵਿਆਹ ਦੀ ਦੁਬਾਰਾ ਰਸਮ ਦੀ ਮੰਗ ਕੀਤੀ। 2 ਦਿਨ ਪਹਿਲਾਂ ਨਾਂਗਲਜਟ 'ਚ ਬਰਾਤ ਆਉਣੀ ਸੀ ਪਰ ਬਰਾਤ ਦੇਰ ਸ਼ਾਮ ਨੂੰ ਪਹੁੰਚੀ। ਬਰਾਤ ਦੇਰ ਨਾਲ ਆਉਣ 'ਤੇ ਦੋਵਾਂ ਧਿਰਾਂ ਦਰਮਿਆਨ ਬਹਿਸ ਹੋ ਗਈ।
ਲੜਕੇ ਵਾਲਿਆਂ ਦਾ ਦੋਸ਼ ਹੈ ਕਿ ਲੜਕੀ ਵਾਲਿਆਂ ਨੇ ਲਾੜੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਕੁਝ ਬਰਾਤੀਆਂ ਨੂੰ ਕਮਰੇ 'ਚ ਬੰਦ ਕੀਤਾ ਅਤੇ ਅਰਧ ਨਗਨ ਕਰ ਕੇ ਉਨ੍ਹਾਂ ਕੁੱਟਿਆ। ਲੜਕੇ ਵਾਲਿਆਂ ਨੇ ਲੜਕੀ ਧਿਰ 'ਤੇ ਲੜਕੀ ਨੂੰ ਤੋਹਫੇ ਵਜੋਂ ਦਿੱਤੀ ਜਾਣ ਵਾਲੀ 80 ਹਜ਼ਾਰ ਦੀ ਰਕਮ ਅਤੇ ਲੱਖਾਂ ਦੇ ਗਹਿਣੇ ਹੜੱਪਣ ਦਾ ਦੋਸ਼ ਲਾਇਆ।

ਲਾੜੀ ਨੇ ਕੀਤਾ ਸਹੁਰੇ ਜਾਣ ਤੋਂ ਇਨਕਾਰ
ਇਸ ਦੌਰਾਨ ਕੁਝ ਬਰਾਤੀ ਆਪਣੀ ਜਾਨ ਬਚਾ ਕੇ ਭੱਜੇ ਅਤੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਬਰਾਤੀਆਂ ਨੂੰ ਕੈਦ ਤੋਂ ਮੁਕਤ ਕਰਵਾਇਆ। ਪੁਲਸ ਦੋਵਾਂ ਧਿਰਾਂ ਨੂੰ ਥਾਣੇ ਲੈ ਆਈ। ਹਾਲਾਂਕਿ ਪੁਲਸ ਨੂੰ ਦੋਵਾਂ ਧਿਰਾਂ 'ਚੋਂ ਕਿਸੇ ਨੇ ਵੀ ਸ਼ਿਕਾਇਤ ਨਹੀਂ ਕੀਤੀ। ਉੱਥੇ ਥਾਣੇ ਪਹੁੰਚੀ ਲਾੜੀ ਨੇ ਆਪਣੇ ਪਤੀ ਨਾਲ ਜਾਣ ਤੋਂ ਸਾਫ ਮਨ੍ਹਾ ਕਰ ਦਿੱਤਾ ਅਤੇ ਆਪਣੇ ਪੇਕੇ ਚਲੀ ਗਈ।


KamalJeet Singh

Content Editor

Related News