ਈਅਰ ਫੋਨ ਦੀ ਵਰਤੋਂ ਸਮੇਂ ਰਹੋ ਸਾਵਧਾਨ, ਲੱਗ ਸਕਦੀਆਂ ਹਨ ਕਈ ਬੀਮਾਰੀਆਂ

08/10/2019 7:38:45 PM

ਨਵੀਂ ਦਿੱਲੀ/ਵਾਸ਼ਿੰਗਟਨ— ਕੀ ਤੁਸੀਂ ਸਾਰਾ ਦਿਨ ਦਫਤਰ 'ਚ ਈਅਰ ਫੋਨ ਲਾ ਕੇ ਗਾਣੇ ਸੁਣਦਿਆਂ ਕੰਮ ਕਰਦੇ ਹੋ? ਕੀ ਦਫਤਰ ਜਾਂਦੇ ਸਮੇਂ, ਉਥੋਂ ਵਾਪਸ ਆਉਂਦੇ ਸਮੇਂ ਤੇ ਘਰ 'ਚ ਵੀ ਸਾਰਾ ਸਮਾਂ ਆਪਣੇ ਕੰਨਾਂ 'ਚ ਈਅਰ ਫੋਨ ਲਾਈ ਰੱਖਦੇ ਹੋ? ਜੇ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਹਾਂ 'ਚ ਹੈ ਤਾਂ ਤੁਸੀਂ ਤੁਰੰਤ ਹੁਣ ਵੀ ਜੇ ਆਪਣੇ ਕੰਨਾਂ 'ਚ ਈਅਰ ਫੋਨ ਲਾਇਆ ਹੋਇਆ ਹੈ ਤਾਂ ਉਸਨੂੰ ਬਾਹਰ ਕੱਢ ਦਿਓ। ਈਅਰ ਫੋਨ ਲਾਉਣ ਦੀ ਆਪਣੀ ਆਦਤ ਬਦਲ ਦਿਓ। ਇਹ ਆਦਤ ਕੰਨਾਂ ਦੇ ਨਾਲ-ਨਾਲ ਤੁਹਾਡੇ ਸਰੀਰ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਹੈ। ਇਕ ਸਟੱਡੀ ਮੁਤਾਬਕ ਜੇ ਕੋਈ ਵਿਅਕਤੀ 2 ਘੰਟਿਆਂ ਤੋਂ ਵੱਧ ਸਮੇਂ ਤੱਕ 90 ਡੈਸੀਬਲ ਤੋਂ ਵੱਧ ਆਵਾਜ਼ ਨਾਲ ਸੰਗੀਤ ਸੁਣਦਾ ਹੈ ਤਾਂ ਉਸਨੂੰ ਕਈ ਬੀਮਾਰੀਆਂ ਲੱਗ ਸਕਦੀਆਂ ਹਨ।

ਹਾਰਟ ਬੀਟ ਹੋ ਸਕਦੀ ਹੈ ਤੇਜ਼
ਤੇਜ਼ ਆਵਾਜ਼ 'ਚ ਸੰਗੀਤ ਸੁਣਨ ਨਾਲ ਕੰਨਾਂ ਦੇ ਨਾਲ-ਨਾਲ ਦਿਲ 'ਤੇ ਵੀ ਮਾੜਾ ਅਸਰ ਪੈਂਦਾ ਹੈ। ਹਾਰਟ ਬੀਟ ਤੇਜ਼ ਹੋ ਸਕਦੀ ਹੈ। ਇਹ ਨਾਰਮਲ ਸਪੀਡ ਨਾਲੋਂ ਤੇਜ਼ ਚੱਲਣ ਲੱਗ ਪੈਂਦੀ ਹੈ। ਇਸ ਨਾਲ ਦਿਲ ਨੂੰ ਨੁਕਸਾਨ ਪੁੱਜ ਸਕਦਾ ਹੈ। ਨਾਲ ਹੀ ਕੈਂਸਰ ਹੋਣ ਦਾ ਡਰ ਵੀ ਵੱਧ ਜਾਂਦਾ ਹੈ।

ਨੀਂਦ ਵੀ ਨਹੀਂ ਆਉਂਦੀ
ਹੈੱਡਫੋਨ ਤੇ ਈਅਰ ਫੋਨ 'ਚੋਂ ਨਿਕਲਣ ਵਾਲੀਆਂ ਤਰੰਗਾਂ ਦਾ ਦਿਮਾਗ 'ਤੇ ਮਾੜਾ ਅਸਰ ਪੈਂਦਾ ਹੈ। ਇਹੀ ਕਾਰਨ ਹੈ ਕਿ ਈਅਰ ਫੋਨ ਦੀ ਵਧੇਰੇ ਵਰਤੋਂ ਕਰਨ ਵਾਲੇ ਵਿਅਕਤੀਆਂ ਨੂੰ ਸਿਰਦਰਦੀ ਹੁੰਦੀ ਰਹਿੰਦੀ ਹੈ। ਨਾਲ ਹੀ ਨੀਂਦ ਨਾ ਆਉਣ ਦੀ ਸ਼ਿਕਾਇਤ ਵੀ ਹੋ ਜਾਂਦੀ ਹੈ।

ਡੈੱਡ ਹੋ ਸਕਦੀਆਂ ਹਨ ਕੰਨਾਂ ਦੀਆਂ ਨਸਾਂ
ਤੇਜ਼ ਆਵਾਜ਼ ਕਾਰਨ ਕੰਨ ਦੇ ਪਰਦੇ 'ਚ ਲਗਾਤਾਰ ਵਾਈਬ੍ਰੇਸ਼ਨ ਹੁੰਦੀ ਰਹਿੰਦੀ ਹੈ। ਇਸ ਕਾਰਨ ਕੰਨ ਦੇ ਪਰਦੇ ਵੀ ਫਟ ਸਕਦੇ ਹਨ। ਆਮ ਤੌਰ 'ਤੇ ਇਨਸਾਨ ਦਾ ਕੰਨ ਵੱਧ ਤੋਂ ਵੱਧ 65 ਡੈਸੀਬਲ ਤੱਕ ਦੀ ਆਵਾਜ਼ ਸਹਿਣ ਸਕਦਾ ਹੈ ਪਰ ਈਅਰ ਫੋਨ ਲਾਉਣ ਨਾਲ ਇਹ ਆਵਾਜ਼ 90 ਡੈਸੀਬਲ ਤੋਂ ਵੀ ਵੱਧ ਹੋ ਜਾਂਦੀ ਹੈ। ਇਸ ਕਾਰਨ ਕੰਨਾਂ ਦੀਆਂ ਨਸਾਂ ਡੈੱਡ ਹੋ ਜਾਂਦੀਆਂ ਹਨ।


Baljit Singh

Content Editor

Related News