BCI ਨੇ ਆਪਣੀ ਸੂਚੀ ਤੋਂ ਹਟਾਏ 107 'ਫਰਜ਼ੀ' ਵਕੀਲਾਂ ਦੇ ਨਾਂ

Monday, Oct 28, 2024 - 06:16 PM (IST)

BCI ਨੇ ਆਪਣੀ ਸੂਚੀ ਤੋਂ ਹਟਾਏ 107 'ਫਰਜ਼ੀ' ਵਕੀਲਾਂ ਦੇ ਨਾਂ

ਨਵੀਂ ਦਿੱਲੀ- ਬਾਰ ਕਾਊਂਸਿਲ ਆਫ਼ ਇੰਡੀਆ (ਬੀ.ਸੀ.ਆਈ.) ਨੇ' ਸ਼ੁੱਧਤਾ ਅਤੇ ਪੇਸ਼ੇਵਰਤਾ' ਨੂੰ ਬਰਕਰਾਰ ਰੱਖਣ ਦੀ ਆਪਣੀ ਮੁਹਿੰਮ ਦੇ ਅਧੀਨ ਦਿੱਲੀ 'ਚ ਸਾਲ 2019 ਤੋਂ 2024 ਦਰਮਿਆਨ ਆਪਣੀ ਸੂਚੀ ਤੋਂ 107 'ਫਰਜ਼ੀ' ਵਕੀਲਾਂ ਦੇ ਨਾਂ ਹਟਾ ਦਿੱਤੇ ਹਨ। ਬੀ.ਸੀ.ਆਈ. ਦੇ 26 ਅਕਤੂਬਰ ਦੇ ਬਿਆਨ 'ਚ ਕਿਹਾ ਗਿਆ ਹੈ,''ਇਸ ਕਾਰਵਾਈ ਦਾ ਮਕਸਦ ਫਰਜ਼ੀ ਵਕੀਲਾਂ ਅਤੇ ਉਨ੍ਹਾਂ ਲੋਕਾਂ ਨੂੰ ਹਟਾਉਣਾ ਹੈ ਜੋ ਹੁਣ ਕਾਨੂੰਨੀ 'ਪ੍ਰੈਕਟਿਸ' ਦੇ ਮਾਨਕਾਂ ਨੂੰ ਪੂਰਾ ਨਹੀਂ ਕਰਦੇ। ਅਜਿਹਾ ਕਰ ਕੇ ਬੀ.ਸੀ.ਆਈ. ਨੇ ਜਨਤਾ ਦੇ ਭਰੋਸੇ ਅਤੇ ਕਾਨੂੰਨੀ ਪ੍ਰਣਾਲੀ ਨੂੰ ਅਨੈਤਿਕ ਪ੍ਰਥਾਵਾਂ ਤੋਂ ਬਚਾਉਣ ਦੇ ਸਿਲਸਿਲੇ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਹੈ।''

ਬੀ.ਸੀ.ਆਈ. ਸਕੱਤਰ ਸ਼੍ਰੀਮੰਤੋ ਸੇਨ ਨੇ ਕਿਹਾ ਕਿ ਕਾਨੂੰਨੀ ਭਾਈਚਾਰੇ ਦੀ ਸ਼ੁੱਧਤਾ ਅਤੇ ਪੇਸ਼ੇਵਰਤਾ ਨੂੰ ਬਣਾਏ ਰੱਖਣ ਲਈ ਜਾਰੀ ਕੋਸ਼ਿਸ਼ ਦੇ ਅਧੀਨ ਇਕੱਲੀ ਦਿੱਲੀ 'ਚ 107 ਫਰਜ਼ੀ ਵਕੀਲਾਂ ਦੇ ਨਾਂ ਸੂਚੀ ਤੋਂ ਹਟਾ ਦਿੱਤੇ ਗਏ ਹਨ। ਬਿਆਨ 'ਚ ਕਿਹਾ ਗਿਆ ਹੈ,''ਸਾਲ 2019 ਅਤੇ 23 ਜੂਨ 2023 ਦਰਮਿਆਨ ਕਈ ਹਜ਼ਾਰ ਫਰਜ਼ੀ ਵਕੀਲਾਂ ਨੂੰ ਉਨ੍ਹਾਂ ਦੇ ਅਕਸ ਅਤੇ 'ਪ੍ਰੈਕਿਟਸ' ਦੀ ਡੂੰਘੀ ਜਾਂਚ ਤੋਂ ਬਾਅਦ ਹਟਾ ਦਿੱਤਾ ਗਿਆ। ਮੁੱਖ ਰੂਪ ਨਾਲ ਜਾਅਲੀ ਪ੍ਰਮਾਣ ਪੱਤਰਾਂ ਦੇ ਮੁੱਦਿਆਂ ਅਤੇ ਨਾਮਜ਼ਦਗੀ ਦੌਰਾਨ ਗਲਤ ਬਿਆਨ ਕਾਰਨਾਂ ਇਨ੍ਹਾਂ ਦੇ ਨਾਂ ਹਟਾਏ ਗਏ ਹਨ। ਇਸ ਤੋਂ ਇਲਾਵਾ ਸਰਗਰਮ ਰੂਪ ਨਾਲ ਕਾਨੂੰਨੀ ਪ੍ਰੈਕਟਿਸ ਕਰਨ 'ਚ ਅਸਫ਼ਲਤਾ ਅਤੇ ਬਾਰ ਕਾਊਂਸਿਲ ਦੀ ਵੈਰੀਫਿਕੇਸ਼ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕਰਨ ਨਾਲ ਵੀ ਵਕੀਲਾਂ ਦੇ ਨਾਂ 'ਸਰਗਰਮ ਪ੍ਰੈਕਟਿਸ' ਤੋਂ ਹਟਾ ਦਿੱਤੇ ਗਏ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News