BBC ਡਾਕੂਮੈਂਟਰੀ ਵਿਵਾਦ: JNU ਤੋਂ ਬਾਅਦ ਹੁਣ ਜਾਮੀਆ ''ਚ ਹੰਗਾਮਾ, ਵਧਾਈ ਗਈ ਸੁਰੱਖਿਆ

Thursday, Jan 26, 2023 - 03:05 AM (IST)

ਨਵੀਂ ਦਿੱਲੀ : ਬੀਬੀਸੀ ਦੀ ਡਾਕੂਮੈਂਟਰੀ ਨੂੰ ਲੈ ਕੇ ਦਿੱਲੀ 'ਚ ਜੇਐੱਨਯੂ ਤੋਂ ਬਾਅਦ ਹੁਣ ਜਾਮੀਆ ਯੂਨੀਵਰਸਿਟੀ 'ਚ ਸਕ੍ਰੀਨਿੰਗ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਦਿੱਲੀ ਪੁਲਸ ਨੇ ਪ੍ਰਦਰਸ਼ਨ ਕਰ ਰਹੇ SFI ਦੇ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਾਮੀਆ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਜੇਐੱਨਯੂ ਤੋਂ ਬਾਅਦ ਜਾਮੀਆ ਯੂਨੀਵਰਸਿਟੀ ਵਿੱਚ ਬੀਬੀਸੀ ਡਾਕੂਮੈਂਟਰੀ ਦੀ ਸਕ੍ਰੀਨਿੰਗ ਰੱਖੀ ਗਈ ਸੀ।

ਇਹ ਵੀ ਪੜ੍ਹੋ : ਪਦਮ ਪੁਰਸਕਾਰਾਂ ਦਾ ਐਲਾਨ: ORS ਦੇ ਜਨਮਦਾਤਾ ਦਿਲੀਪ ਤੇ ਮੁਲਾਇਮ ਸਿੰਘ ਨੂੰ ਮਿਲੇਗਾ ਪਦਮ ਵਿਭੂਸ਼ਣ, ਪੜ੍ਹੋ ਪੂਰੀ ਲਿਸਟ

ਦਿੱਲੀ ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਬੁੱਧਵਾਰ ਬੀਬੀਸੀ ਦੀ ਇਕ ਡਾਕੂਮੈਂਟਰੀ ਦੀ ਸਕ੍ਰੀਨਿੰਗ ਨੂੰ ਲੈ ਕੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਕਥਿਤ ਤੌਰ 'ਤੇ ਹੰਗਾਮਾ ਕਰਨ ਦੇ ਦੋਸ਼ 'ਚ 4 ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਕਾਰਵਾਈ ਜਾਮੀਆ ਯੂਨੀਵਰਸਿਟੀ ਦੇ ਚੀਫ਼ ਪ੍ਰੋਕਟਰ ਦੇ ਕਹਿਣ 'ਤੇ ਬੀਬੀਸੀ ਡਾਕੂਮੈਂਟਰੀ ਦੀ ਸਕ੍ਰੀਨਿੰਗ ਤੋਂ ਪਹਿਲਾਂ ਕੀਤੀ ਗਈ ਹੈ। ਪੁਲਸ ਸੂਤਰਾਂ ਅਨੁਸਾਰ ਜਾਮੀਆ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਬੀਬੀਸੀ ਡਾਕੂਮੈਂਟਰੀ ਦਿਖਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਸੀ।

ਇਹ ਵੀ ਪੜ੍ਹੋ : ਰਾਮ ਰਹੀਮ ਵੱਲੋਂ ਕਿਰਪਾਨ ਨਾਲ ਕੇਕ ਕੱਟਣ 'ਤੇ ਐਡਵੋਕੇਟ ਧਾਮੀ ਨੇ ਨਿਸ਼ਾਨਾ ਸਾਧਦਿਆਂ ਸਰਕਾਰ ਤੋਂ ਕੀਤੀ ਇਹ ਮੰਗ

ਮਾਹੌਲ ਖਰਾਬ ਕਰਨ ਦੀ ਕੋਸ਼ਿਸ਼

ਯੂਨੀਵਰਸਿਟੀ ਪ੍ਰਸ਼ਾਸਨ ਨੇ ਇਕ ਨੋਟਿਸ ਵਿੱਚ ਕਿਹਾ ਹੈ ਕਿ ਬਿਨਾਂ ਇਜਾਜ਼ਤ ਕੈਂਪਸ ਵਿੱਚ ਵਿਦਿਆਰਥੀਆਂ ਦੀ ਕੋਈ ਮੀਟਿੰਗ ਜਾਂ ਕਿਸੇ ਫਿਲਮ ਦੀ ਸਕ੍ਰੀਨਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਯੂਨੀਵਰਸਿਟੀ ਨਿੱਜੀ ਹਿੱਤਾਂ ਵਾਲੇ ਲੋਕਾਂ/ਸੰਸਥਾਵਾਂ ਨੂੰ ਸ਼ਾਂਤੀਪੂਰਨ ਅਕਾਦਮਿਕ ਮਾਹੌਲ ਨੂੰ ਵਿਗਾੜਨ ਤੋਂ ਰੋਕਣ ਲਈ ਸਾਰੇ ਉਪਾਅ ਕਰ ਰਹੀ ਹੈ। ਅਜਿਹਾ ਕਰਨ ਵਾਲੇ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਮੰਗਲਵਾਰ ਅੱਧੀ ਰਾਤ ਨੂੰ ਜੇਐੱਨਯੂ ਯੂਨੀਵਰਸਿਟੀ ਵਿੱਚ ਹੰਗਾਮਾ ਹੋਇਆ ਸੀ। JNU ਵਿੱਚ AISA ਧੜੇ ਦੇ ਵਿਦਿਆਰਥੀਆਂ ਨੇ ABVP ਦੇ ਵਿਦਿਆਰਥੀਆਂ 'ਤੇ ਪਥਰਾਅ ਕਰਨ ਦਾ ਦੋਸ਼ ਲਗਾਇਆ ਅਤੇ ਦਿੱਲੀ ਪੁਲਸ ਨੂੰ ਦਖਲ ਦੇਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਗਣਤੰਤਰ ਦਿਵਸ ਸਮਾਗਮ ਦੇ ਮੱਦੇਨਜ਼ਰ ਪੰਜਾਬ 'ਚ ਰੈੱਡ ਅਲਰਟ ਜਾਰੀ, ਸੰਵੇਦਨਸ਼ੀਲ ਥਾਵਾਂ 'ਤੇ ਵਾਧੂ ਬਲ ਤਾਇਨਾਤ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News