ਬਾਟਲਾ ਹਾਊਸ ਐਨਕਾਊਂਟਰ: ਅੱਤਵਾਦੀ ਆਰਿਜ਼ ਨੂੰ ਨਹੀਂ ਹੋਵੇਗੀ ਫਾਂਸੀ, HC ਨੇ ਉਮਰ ਕੈਦ ''ਚ ਬਦਲੀ ਸਜ਼ਾ

10/12/2023 6:11:15 PM

ਨਵੀਂ ਦਿੱਲੀ- ਬਾਟਲਾ ਹਾਊਸ ਮੁਕਾਬਲੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਆਰਿਜ਼ ਖਾਨ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਨੂੰ ਦਿੱਲੀ ਹਾਈ ਕੋਰਟ ਨੇ ਉਮਰ ਕੈਦ ਵਿਚ ਬਦਲ ਦਿੱਤਾ ਹੈ। ਇਸ ਮੁਕਾਬਲੇ ਵਿਚ ਦਿੱਲੀ ਪੁਲਸ ਦੇ ਇੰਸਪੈਕਟਰ ਮੋਹਨ ਚੰਦ ਸ਼ਰਮਾ ਸ਼ਹੀਦ ਹੋ ਗਏ ਸਨ। ਜਸਟਿਸ ਸਿਧਾਰਥ ਮ੍ਰਿਦੁਲ ਅਤੇ ਜਸਟਿਸ ਅਮਿਤ ਸ਼ਰਮਾ ਦੀ ਬੈਂਚ ਨੇ ਇਹ ਫ਼ੈਸਲਾ ਸੁਣਾਇਆ। 

ਇਹ ਵੀ ਪੜ੍ਹੋ- ਕਾਂਗਰਸੀ ਆਗੂ ਦੇ ਕਤਲਕਾਂਡ 'ਚ ਵੱਡੀ ਕਾਰਵਾਈ, ਅੱਤਵਾਦੀ ਅਰਸ਼ ਡੱਲਾ ਦੇ ਦੋ ਗੁਰਗੇ ਗ੍ਰਨੇਡ ਸਣੇ ਗ੍ਰਿਫ਼ਤਾਰ

ਹੇਠਲੀ ਅਦਾਲਤ ਨੇ 2021 ਨੂੰ ਸੁਣਾਇਆ ਸੀ ਫ਼ੈਸਲਾ

ਦਰਅਸਲ ਹੇਠਲੀ ਅਦਾਲਤ ਨੇ 15 ਮਾਰਚ 2021 ਨੂੰ ਆਰਿਜ ਖਾਨ ਨੂੰ ਮੌਤ ਦੀ ਸਜ਼ਾ ਸੁਣਾਉਂਦੇ ਹੋਏ ਉਸ 'ਤੇ 11 ਲੱਖ ਰੁਪਏ ਜੁਰਮਾਨਾ ਵੀ ਲਾਇਆ ਸੀ। ਫ਼ੈਸਲੇ ਤੋਂ ਬਾਅਦ ਹੇਠਲੀ ਅਦਾਲਤ ਨੇ ਹਾਈ ਕੋਰਟ ਨੂੰ ਮੌਤ ਦੀ ਸਜ਼ਾ ਦੀ ਪੁਸ਼ਟੀ ਕਰਨ ਲਈ ਭੇਜ ਦਿੱਤਾ ਸੀ। ਦਿੱਲੀ ਹਾਈ ਕੋਰਟ ਨੇ ਇਸ 'ਤੇ ਲੰਮੀ ਸੁਣਵਾਈ ਕੀਤੀ ਅਤੇ ਸਾਰੇ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਬੀਤੀ 18 ਅਗਸਤ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। 

ਇਹ ਵੀ ਪੜ੍ਹੋ- ਰਾਜਸਥਾਨ 'ਚ ਚੋਣ ਕਮਿਸ਼ਨ ਨੇ ਬਦਲੀ ਵਿਧਾਨ ਸਭਾ ਚੋਣਾਂ ਦੀ ਤਾਰੀਖ਼, ਹੁਣ ਇਸ ਦਿਨ ਪੈਣਗੀਆਂ ਵੋਟਾਂ

ਆਰਿਜ਼ ਸਾਬਤ ਹੋਇਆ ਸੀ ਦੋਸ਼ੀ

ਦਿੱਲੀ ਪੁਲਸ ਨੇ ਅਦਾਲਤ ਦੇ ਸਾਹਮਣੇ ਖਾਨ ਦੀ ਸਮਾਜਿਕ ਵਿਵਹਾਰ ਜਾਂਚ ਰਿਪੋਰਟ ਅਤੇ ਮਨੋਵਿਗਿਆਨਕ ਵਿਸ਼ਲੇਸ਼ਣ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਜੇਲ੍ਹ ਵਿਚ ਉਸ ਦਾ ਆਚਰਣ ਅਸੰਤੋਸ਼ਜਨਕ ਹੈ। ਹੇਠਲੀ ਅਦਾਲਤ ਨੇ 8 ਮਾਰਚ 2021 ਨੂੰ ਆਰਿਜ਼ ਖਾਨ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਸੀ ਕਿ ਇਹ ਸਾਬਤ ਹੋਇਆ ਹੈ ਕਿ ਆਰਿਜ ਅਤੇ ਉਸ ਦੇ ਸਾਥੀਆਂ ਨੇ ਪੁਲਸ ਅਧਿਕਾਰੀ ਦਾ ਕਤਲ ਕੀਤਾ।

ਇਹ ਵੀ ਪੜ੍ਹੋ-   ਇਜ਼ਰਾਈਲ 'ਚ ਫਸੇ ਭਾਰਤੀਆਂ ਦੀ ਸੁਰੱਖਿਅਤ ਘਰ ਵਾਪਸੀ ਲਈ 'ਆਪ੍ਰੇਸ਼ਨ ਅਜੇ' ਸ਼ੁਰੂ

ਬਾਟਲਾ ਹਾਊਸ ਮੁਕਾਬਲਾ 2008 'ਚ ਹੋਇਆ ਸੀ

ਦਿੱਲੀ ਵਿਚ ਲੜੀਵਾਰ ਬੰਬ ਧਮਾਕਿਆਂ ਤੋਂ ਕੁਝ ਦਿਨ ਬਾਅਦ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦਾ ਬਾਟਲਾ ਹਾਊਸ 'ਚ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ ਸੀ ਅਤੇ 19 ਸਤੰਬਰ 2008 ਨੂੰ ਇੰਸਪੈਕਟਰ ਸ਼ਰਮਾ ਇਸ ਵਿਚ ਮਾਰਿਆ ਗਿਆ ਸੀ। ਲੜੀਵਾਰ ਧਮਾਕਿਆਂ 'ਚ ਦਿੱਲੀ ਦੇ 39 ਲੋਕ ਮਾਰੇ ਗਏ ਸਨ, ਜਦਕਿ 159 ਜ਼ਖਮੀ ਹੋਏ ਸਨ। ਸ਼ਰਮਾ ਨੇ ਧਮਾਕਿਆਂ ਲਈ ਜ਼ਿੰਮੇਵਾਰ ਅੱਤਵਾਦੀਆਂ ਦੀ ਭਾਲ 'ਚ ਥਾਂ-ਥਾਂ ਛਾਪੇਮਾਰੀ ਕੀਤੀ ਸੀ। ਦੱਸ ਦੇਈਏ ਕਿ ਸਾਲ 2021 ਵਿਚ ਦਿੱਲੀ ਦੀ ਸਾਕੇਤ ਕੋਰਟ ਨੇ ਬਹੁ-ਚਰਚਿਤ ਬਾਟਲਾ ਹਾਊਸ ਐਨਕਾਊਂਟਰ ਨਾਲ ਜੁੜੇ ਇਕ ਮਾਮਲੇ ਵਿਚ ਆਪਣਾ ਫੈਸਲਾ ਸੁਣਾਇਆ ਸੀ। ਅਦਾਲਤ ਨੇ ਇੰਡੀਅਨ ਮੁਜਾਹਿਦੀਨ ਦੇ ਅੱਤਵਾਦੀ ਆਰਿਜ਼ ਖਾਨ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ  ਆਰਿਜ਼ ਖਾਨ ਨੂੰ ਧਾਰਾ 302, 307 ਅਤੇ ਆਰਮਜ਼ ਐਕਟ ਤਹਿਤ ਦੋਸ਼ੀ ਠਹਿਰਾਇਆ ਸੀ। ਦੱਸ ਦੇਈਏ ਕਿ ਆਰਿਜ 2008 ਵਿਚ ਦਿੱਲੀ ਦੇ ਬਾਟਲਾ ਹਾਊਸ ਐਨਕਾਊਂਟਰ ਮਾਮਲੇ ਤੋਂ ਬਾਅਦ ਫਰਾਰ ਹੋ ਗਿਆ ਸੀ, ਉਸ ਨੂੰ ਸਾਲ 2018 ਵਿਚ ਨੇਪਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਸਭ ਤੋਂ ਵਡੇਰੀ ਉਮਰ ਦੀ ਵਿਦਿਆਰਥਣ 'ਅੰਮਾ' ਨਹੀਂ ਰਹੀ, ਮਿਲ ਚੁੱਕੈ ਨਾਰੀ ਸ਼ਕਤੀ ਪੁਰਸਕਾਰ

ਇੰਸਪੈਕਟਰ ਮੋਹਨ ਚੰਦ ਸ਼ਰਮਾ ਹੋਏ ਸ਼ਹੀਦ

ਦੱਸ ਦਈਏ ਕਿ ਬਾਟਲਾ ਹਾਊਸ ਐਨਕਾਊਂਟਰ ਮਾਮਲੇ 'ਚ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਜਾਨ ਚਲੀ ਗਈ ਸੀ, ਜਦੋਂਕਿ ਪੁਲਸ ਮੁਲਾਜ਼ਮਾਂ ਬਲਵੰਤ ਸਿੰਘ-ਰਾਜਵੀਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਬਾਟਲਾ ਹਾਊਸ ਐਨਕਾਊਂਟਰ ਮਾਮਲੇ ਵਿਚ ਇਸ ਤੋਂ ਪਹਿਲਾਂ ਮੁਲਜ਼ਮ ਸ਼ਹਿਜ਼ਾਦ ਅਹਿਮਦ ਨੂੰ 2013 ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਜਦਕਿ ਉਸ ਦੇ ਦੋ ਸਾਥੀ ਆਤਿਫ ਅਮੀਨ ਅਤੇ ਮੁਹੰਮਦ ਸਾਜਿਦ ਮਾਰੇ ਗਏ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Tanu

Content Editor

Related News