BSF ਦਾ ਕਮਾਲ, ਭਾਰਤ-ਪਾਕਿ ਸਰਹੱਦ ’ਤੇ ਬਣਾ ਰਹੀ ‘ਗ੍ਰੀਨ ਵਾਲ’ (ਤਸਵੀਰਾਂ)

Friday, Jun 25, 2021 - 03:26 PM (IST)

ਰਾਜਸਥਾਨ– ਦੇਸ਼ ਦੀ ਸਰਹੱਦ ’ਤੇ ਸਦੀਆਂ ਤੋਂ ਮੁਸਤੈਦੀ ਨਾਲ ਡਟੀ ਬੀ.ਐੱਸ.ਐੱਫ. ਹੁਣ ਵਾਤਾਵਰਣ ਸੁਰੱਖਿਆ ਨੂੰ ਲੈ ਕੇ ਪਹਿਲ ਕਰ ਰਹੀ ਹੈ। ਬਾਰਡਰ ਸੁਰੱਖਿਆ ਫੋਰਸ ਇੰਡੋ-ਪਾਕਿ ਸਰਹੱਦ ’ਤੇ ਪਹਿਲੀ ਵਾਰ ਲੱਖਾਂ ਪੌਦੇ ਲਗਾ ਰਹੀ ਹੈ। ਇਨ੍ਹਾਂ ਪੌਦਿਆਂ ਨੂੰ ਸਖ਼ਤ ਕੁਦਰਤੀ ਸਥਿਤੀਆਂ ’ਚ ਜ਼ਿੰਦਾ ਰੱਖਣ ਲਈ ਮਟਕਾ ਥਿੰਬਕ ਵਿਧੀ ਅਪਣਾਈ ਜਾ ਰਹੀ ਹੈ। 

PunjabKesari

ਬਾਡਮੇਰ ਜ਼ਿਲ੍ਹੇ ’ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਇਕੱਲੇ ਬੀ.ਐੱਸ.ਐੱਫ. ਦੇ ਜਵਾਨ 4 ਲੱਖ ਪੌਦੇ ਲਗਾ ਕੇ ਉਥੇ ਗ੍ਰੀਨ ਵਾਲ ਤਿਆਰ ਕਰ ਰਹੇ ਹਨ। ਸਰਹੱਦ ਦੀ ਕੰਡਿਆਲੀ ਤਾਰ ਨੇੜੇ ਖੜ੍ਹੀ ਹੋਣਵਾਲੀ ਇਹ ਪੌਦਿਆਂ ਦੀ ਕੰਧ ਰੇਗਿਸਤਾਨ ਦੇ ਬੰਜਰਪਨ ਅਤੇ ਸੌਕੇ ਨੂੰ ਕਾਫ਼ੀ ਹੱਦ ਤਕ ਖ਼ਤਮ ਕਰਨ ਦਾ ਕੰਮ ਕਰਦੀ ਨਜ਼ਰ ਆਏਗੀ। 

PunjabKesari

ਬਾਰਡਰ ਸੁਰੱਖਿਆ ਫੋਰਸ ਇਸ ਵਾਰ ਆਪਣੇ ਪੱਧਰ ’ਤੇ ਨਰਸਰੀ ਬਣਾ ਕੇ ਵੀ ਲੋਕਾਂ ਨੂੰ ਪੌਦੇ ਦੇ ਕੇ ਹਰਿਆਲੀ ਨੂੰ ਉਤਸ਼ਾਹ ਦੇਣ ਲਈ ਕਦਮ ਵਧਾ ਰਹੀ ਹੈ। ਬਾਡਮੇਰ ’ਚ ਗਡਰਾਰੋਡ ਫਾਰਵਰਡ ਸਰਹੱਦ ਚੌਂਕੀ ’ਤੇ ਬਾਰਡਰ ਸੁਰੱਖਿਆ ਫੋਰਸ ਖੁਦ ਦੀ ਨਰਸਰੀ ਬਣਾ ਕੇ ਲੋਕਾਂ ਨੂੰ ਰੁੱਖ ਲਗਾਉਣ ਲਈ ਉਤਸ਼ਾਹਿਤ ਕਰ ਰਹੀ ਹੈ। ਇਥੇ ਅਜੇ 8216 ਪੌਦਿਆਂ ਨੂੰ ਤਿਆਰ ਕੀਤਾ ਜਾ ਚੁੱਕਾ ਹੈ। ਮਾਨਸੂਨ ’ਚ ਇਹ ਪੌਦੇ ਲੋਕਾਂ ਨੂੰ ਦੇ ਕੇ ਮਟਕਾ ਥਿੰਬਕ ਵਿਧੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ। 

PunjabKesari

ਬਾਡਮੇਰ ਜ਼ਿਲ੍ਹੇ ’ਚ ਅਕਾਲ ਅਤੇ ਪਾਣੀ ਦੀ ਕਮੀ ਕਾਰਨ ਪੌਦੇ ਵੀ ਨਹੀਂ ਲੱਗ ਪਾਉਂਦੇ। ਅਜਿਹੇ ’ਚ ਬਾਰਡਰ ਸੁਰੱਖਿਆ ਫੋਰਸ ਨਵੀਂ ਪਹਿਲੀ ਕਰਦੇ ਹੋਏ ਸੀਡਸ ਬਾਲ ਅਤੇ ਮਟਕਾ ਵਿਧੀ ਰਾਹੀਂ ਗ੍ਰੀਨ ਵਾਲ ਤਿਆਰ ਕਰਨ ’ਚ ਜੁਟੀ ਹੈ। ਈਰਾਨ, ਦੱਖਣੀ ਅਮਰੀਕਾ, ਬ੍ਰਾਜ਼ੀਲ, ਇੰਡੋਨੇਸ਼ੀਆ ਅਤੇ ਜਰਮਨੀ ਵਰਗੇ ਦੇਸ਼ਾਂ ’ਚ ਵੀ ਰੁੱਖ ਲਗਾਉਣ ਲਈ ਇਸ ਵਿਧੀ ਨੂੰ ਅਪਣਾਇਆ ਜਾਂਦਾ ਰਿਹਾ ਹੈ। 

PunjabKesari

ਬਾਰਡਰ ਸੁਰੱਖਿਆ ਫੋਰਸ ਦੀ 142ਵੀ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਰਾਜਪਾਲ ਸਿੰਘ ਨੇ ਦੱਸਿਆ ਕਿ ਮਟਕਾ ਥਿੰਬਕ ਵਿਧੀ ’ਚ ਪੌਦੇ ਤੋਂ ਕੁਝ ਦੂਰੀ ’ਤੇ ਜ਼ਮੀਨ ਦੇ ਅੰਦਰ ਘੜੇ ਗੱਡ ਦਿੱਤੇ ਜਾਂਦੇ ਹਨ। ਘੜੇ ’ਚ ਛੋਟੇ-ਛੋਟੇ ਸੁਰਾਖ ਹੁੰਦੇ ਹਨ। ਜਦੋਂ ਵੀ ਕਦੇ ਪੌਦੇ ਨੂੰ ਪਾਣੀ ਪਹੁੰਚਾਉਣਾ ਹੁੰਦਾ ਹੈ ਤਾਂ ਸਿੱਧਾ ਪਾਣੀ ਪੌਦੇ ’ਚ ਪਾਉਣ ਦੀ ਥਾਂ ਘੜੇ ’ਚ ਪਾਇਆ ਜਾਂਦਾ ਹੈ। ਇਸ ਨਾਲ ਪਾਣੀ ਦੀ ਇਕ-ਇਕ ਬੂੰਦ ਦੀ ਸਹੀ ਵਰਤੋਂ ਹੁੰਦੀ ਹੈ। 


Rakesh

Content Editor

Related News