ਬਰੇਲੀ ’ਚ ਹਿਸਟਰੀਸ਼ੀਟਰ ਦੀ ਕੁੱਟ-ਕੁੱਟ ਕੇ ਹੱਤਿਆ, ਲਾਸ਼ ਨੂੰ ਕਾਰ ਨਾਲ ਦਰੜਿਆ
Friday, Nov 08, 2024 - 10:13 PM (IST)

ਬਰੇਲੀ- ਫਰੀਦਪੁਰ ਖੇਤਰ ਵਿਚ ਇਕ ਹਿਸਟਰੀਸ਼ੀਟਰ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ, ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਕਾਰ ਨਾਲ ਦਰੜ ਕੇ ਹਾਦਸਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਮ੍ਰਿਤਕ ਡੇਢ ਮਹੀਨਾ ਪਹਿਲਾਂ ਹੀ ਜ਼ਮਾਨਤ ’ਤੇ ਜੇਲ ’ਚੋਂ ਰਿਹਾਅ ਹੋਇਆ ਸੀ।
ਥਾਣਾ ਇੰਚਾਰਜ ਫਰੀਦਪੁਰ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਬਬਲੂ ਯਾਦਵ (45) ਉਰਫ ਮਲਹਾਰੇ ਵਾਸੀ ਪਿੰਡ ਨਵਾਦਾ ਬਿਲਸੰਡੀ ਨੇ ਕਰੀਬ 10 ਸਾਲ ਪਹਿਲਾਂ ਆਪਣੀ ਅੱਧੀ ਜ਼ਮੀਨ ਇਸੇ ਪਿੰਡ ਦੇ ਹੀ ਕਿਰਾਏਦਾਰ ਓਮੇਂਦਰ ਨੂੰ ਵੇਚ ਦਿੱਤੀ ਸੀ। ਇਸ ਦੌਰਾਨ ਉਹ ਪੁਲਸ ਟੀਮ ’ਤੇ ਹਮਲਾ ਕਰਨ ਦੇ ਦੋਸ਼ ’ਚ ਜੇਲ੍ਹ ਗਿਆ ਸੀ। ਜੇਲ੍ਹ ਜਾਣ ਤੋਂ ਬਾਅਦ ਓਮੇਂਦਰ ਨੇ ਆਪਣੀ ਬਾਕੀ ਜ਼ਮੀਨ ਵੀ ਆਪਣੇ ਕਬਜ਼ੇ ਵਿਚ ਲੈ ਲਈ।
ਲਗਭਗ ਡੇਢ ਮਹੀਨੇ ਪਹਿਲਾਂ ਬਬਲੂ ਉਰਫ ਮਲਹਾਰੇ ਜੇਲ ’ਚੋਂ ਛੁੱਟ ਕੇ ਆਇਆ ਤਾਂ ਉਸ ਨੇ ਆਪਣੀ ਜ਼ਮੀਨ ਵੇਚਣ ਦੌਰਾਨ ਆਪਣੇ ਬਚੇ 40 ਹਜ਼ਾਰ ਰੁਪਏ ਮੰਗੇ ਸਨ। ਪੰਚਾਇਤ ’ਚ ਫੈਸਲਾ ਕੀਤਾ ਗਿਆ ਕਿ ਉਸ ਦੀ ਜ਼ਮੀਨ ਨੂੰ ਓਮੇਂਦਰ ਵਾਪਸ ਦੇਵੇ ਪਰ ਮੁਲਜ਼ਮ ਨੇ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ।