TRP ਨੂੰ ਲੈ ਕੇ ਜਾਰੀ ਹੰਗਾਮੇ ਵਿਚਕਾਰ BARC ਦਾ ਵੱਡਾ ਫ਼ੈਸਲਾ,ਮੁੰਬਈ ਪੁਲਸ ਨੇ ਕੀਤਾ ਸੀ ਅਹਿਮ ਖ਼ੁਲਾਸਾ

Thursday, Oct 15, 2020 - 05:54 PM (IST)

TRP ਨੂੰ ਲੈ ਕੇ ਜਾਰੀ ਹੰਗਾਮੇ ਵਿਚਕਾਰ BARC ਦਾ ਵੱਡਾ ਫ਼ੈਸਲਾ,ਮੁੰਬਈ ਪੁਲਸ ਨੇ ਕੀਤਾ ਸੀ ਅਹਿਮ ਖ਼ੁਲਾਸਾ

ਨਵੀਂ ਦਿੱਲੀ — ਬਰਾਡਕਾਸਟ ਆਡੀਐਂਸ ਰਿਸਰਚ ਕੌਂਸਲ (ਬੀਏਆਰਸੀ) ਨੇ ਟੀਆਰਪੀ ਨੂੰ ਲੈ ਕੇ ਹੋਈ ਗੜਬੜ ਵਿਚਕਾਰ ਇੱਕ ਵੱਡਾ ਫੈਸਲਾ ਲਿਆ ਹੈ। ਟੀ.ਵੀ. ਰੇਟਿੰਗ ਜਾਰੀ ਕਰਨ ਵਾਲੀ ਇਹ ਸੰਸਥਾ ਫਿਲਹਾਲ ਨਿਊਜ਼ ਚੈਨਲਾਂ ਦੀਆਂ ਹਫਤਾਵਾਰੀ ਰੇਟਿੰਗਸ ਜਾਰੀ ਨਹੀਂ ਕਰੇਗੀ। ਟੀ.ਆਰ.ਪੀ. ਛੇੜਛਾੜ ਦਾ ਕੇਸ ਫਿਲਹਾਲ ਅਦਾਲਤ ਵਿਚ ਹੈ। ਬੀ.ਏ.ਆਰ.ਸੀ. ਨੇ 12 ਹਫ਼ਤਿਆਂ ਲਈ ਰੇਟਿੰਗ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਹੈ। ਨੈਸ਼ਨਲ ਬ੍ਰੌਡਕਾਸਟਰ ਐਸੋਸੀਏਸ਼ਨ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਹਾਲਾਂਕਿ ਐਨ.ਬੀ.ਏ. ਦੇ ਚੇਅਰਮੈਨ ਰਜਤ ਸ਼ਰਮਾ ਨੇ ਇਹ ਵੀ ਕਿਹਾ ਕਿ ਮਹੱਤਵਪੂਰਨ ਫੈਸਲੇ ਲੈਂਦੇ ਸਮੇਂ ਬੀ.ਏ.ਆਰ.ਸੀ. ਨੂੰ ਉਸ ਤੋਂ ਸਲਾਹ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ : 1 ਕਰੋੜ 35 ਲੱਖ ਕਿਸਾਨ ਕਰ ਰਹੇ 2000 ਰੁਪਏ ਦੀ ਉਡੀਕ, ਇਸ ਵਜ੍ਹਾ ਕਾਰਨ ਰੁਕਿਆ ਹੈ ਪੈਸਾ

ਬੀ.ਏ.ਆਰ.ਸੀ. ਨੇ ਪ੍ਰਸਤਾਵ ਦਿੱਤਾ ਹੈ ਕਿ ਇਸਦੀ ਤਕਨੀਕੀ ਕਮੇਟੀ ਟੀ.ਆਰ.ਪੀ. ਅੰਕੜਿਆਂ ਨੂੰ ਮਾਪਣ ਦੀ ਮੌਜੂਦਾ ਪ੍ਰਣਾਲੀ ਦੀ ਸਮੀਖਿਆ ਕਰੇਗੀ। ਇਸ ਵਿਚ ਹੋਰ ਸੁਧਾਰ ਕੀਤਾ ਜਾਵੇਗਾ। ਇਹ ਵਿਵਸਥਾ ਹਿੰਦੀ, ਅੰਗਰੇਜ਼ੀ ਅਤੇ ਕਾਰੋਬਾਰੀ ਨਿਊਜ਼ ਚੈਨਲਾਂ 'ਤੇ ਤੁਰੰਤ ਲਾਗੂ ਕੀਤੀ ਜਾਵੇਗੀ। ਇਸ ਵਿਚ 8 ਤੋਂ 12 ਹਫ਼ਤੇ ਲੱਗ ਸਕਦੇ ਹਨ।

PunjabKesari

ਟੀਆਰਪੀ ਘੁਟਾਲੇ 'ਤੇ ਮੁੰਬਈ ਪੁਲਿਸ ਦਾ ਦਾਅਵਾ 

ਮੁੰਬਈ ਦੇ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੇ ਪਿਛਲੇ ਹਫ਼ਤੇ ਇੱਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਸੀ ਕਿ ਦੇਸ਼ ਭਰ ਵਿਚ ਵੱਖ ਵੱਖ ਥਾਵਾਂ 'ਤੇ 30 ਹਜ਼ਾਰ ਬੈਰੋਮੀਟਰ ਲਗਾਏ ਗਏ ਹਨ। ਮੁੰਬਈ ਵਿਚ ਇਨ੍ਹਾਂ ਮੀਟਰਾਂ ਦੀ ਸਥਾਪਨਾ ਹੰਸਾ ਨਾਮ ਦੀ ਸੰਸਥਾ ਦੁਆਰਾ ਕੀਤੀ ਗਈ ਸੀ। ਮੁੰਬਈ ਪੁਲਸ ਦਾ ਦਾਅਵਾ ਹੈ ਕਿ ਹੰਸਾ ਦੇ ਕੁਝ ਪੁਰਾਣੇ ਵਰਕਰਾਂ ਨੇ ਜਿਹੜੇ ਘਰਾਂ ਵਿਚ ਪੀਪਲਜ਼ ਮੀਟਰ ਲਗਾਏ ਸਨ, ਉਨ੍ਹਾਂ ਵਿਚੋਂ ਬਹੁਤ ਸਾਰੇ ਘਰਾਂ ਵਿਚ ਜਾਂਦੇ ਸਨ ਅਤੇ ਕਹਿੰਦੇ ਸਨ ਕਿ ਤੁਸੀਂ ਆਪਣੇ ਟੀ.ਵੀ. ਨੂੰ 24 ਘੰਟੇ ਚਲਾਈ ਰੱਖੋ ਅਤੇ ਇੱਕ ਨਿਸ਼ਚਤ ਚੈਨਲ ਹੀ ਲਗਾ ਕੇ ਰੱਖੋ। ਇਸ ਦੇ ਲਈ ਉਹ ਲੋਕਾਂ ਨੂੰ ਪੈਸੇ ਵੀ ਦਿੰਦੇ ਸਨ। ਮੁੰਬਈ ਪੁਲਸ ਦਾ ਦਾਅਵਾ ਹੈ ਕਿ ਇੰਗਲਿਸ਼ ਚੈਨਲ ਅਨਪੜ੍ਹ ਲੋਕਾਂ ਦੇ ਘਰਾਂ ਵਿਚ ਵੀ ਚਾਲੂ ਰੱਖਿਆ ਜਾਂਦਾ ਸੀ।

ਇਹ ਵੀ ਪੜ੍ਹੋ : ਹੁਣ ਰੇਲ ਯਾਤਰਾ ਦੋਰਾਨ ਇਨ੍ਹਾਂ ਨਿਯਮਾਂ ਨੂੰ ਤੋੜਿਆ ਤਾਂ ਹੋਵੇਗੀ ਜੇਲ੍ਹ!, ਲੱਗ ਸਕਦੈ ਮੋਟਾ ਜੁਰਮਾਨਾ

ਰੀਪਬਲਿਕ ਟੀ.ਵੀ. 'ਤੇ ਕੀ ਹੈ ਦੋਸ਼?

ਮੁੰਬਈ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੇ ਕਿਹਾ ਕਿ ਇਹ ਧੋਖਾਧੜੀ ਹੈ। ਅਸੀਂ ਇਸ ਨੂੰ ਰੋਕਣ ਲਈ ਜਾਂਚ ਕਰ ਰਹੇ ਹਾਂ। ਫੋਰੈਂਸਿਕ ਮਾਹਰਾਂ ਦੀ ਮਦਦ ਲਈ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੇ ਅਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਸਨੇ ਕਿਹਾ ਕਿ ਦੋ ਛੋਟੇ ਚੈਨਲਾਂ ਵਿਚ ਫਖਤ ਮਰਾਠੀ ਅਤੇ ਬਾਕਸ ਸਿਨੇਮਾ ਵੀ ਸ਼ਾਮਲ ਹਨ। ਉਨ੍ਹਾਂ ਦੇ ਮਾਲਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਹੰਸਾ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਗਿਆ ਹੈ। ਧੋਖਾਧੜੀ ਦੇ ਕੇਸ ਦਾਇਰ ਕੀਤੇ ਗਏ ਹਨ। ਪੁਲਸ ਕਮਿਸ਼ਨਰ ਨੇ ਕਿਹਾ ਕਿ ਰਿਪਬਲਿਕ ਟੀ.ਵੀ. ਵਿਚ ਕੰਮ ਕਰਨ ਵਾਲੇ ਲੋਕਾਂ, ਪ੍ਰਮੋਟਰਾਂ ਅਤੇ ਡਾਇਰੈਕਟਰਾਂ ਦੇ ਇਸ ਖੇਡ 'ਚ ਸ਼ਾਮਲ ਹੋਣ ਦਾ ਖਦਸ਼ਾ ਹੈ। ਅਗਲੇਰੀ ਜਾਂਚ ਚੱਲ ਰਹੀ ਹੈ। ਜਿਨ੍ਹਾਂ ਨੇ ਇਸ਼ਤਿਹਾਰ ਦਿੱਤੇ ਸਨ ਉਨÎ੍ਹਾਂ ਕੋਲੋਂ ਵੀ ਪੁੱਛ-ਪੜਤਾਲ ਕੀਤੀ ਜਾਵੇਗੀ ਕਿ ਕੀ ਉਨ੍ਹਾਂ 'ਤੇ ਕੋਈ ਦਬਾਅ ਤਾਂ ਨਹੀਂ ਸੀ?

ਇਹ ਵੀ ਪੜ੍ਹੋ : 1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਲੱਖਪਤੀ, ਬਸ ਕਰਨਾ ਹੋਵੇਗਾ ਇਹ ਕੰਮ

ਰੀਪਬਲਿਕ ਦੇ ਸੀ.ਈ.ਓ. ਤੋਂ ਪੁੱਛਗਿੱਛ ਕੀਤੀ ਗਈ

11 ਅਕਤੂਬਰ ਨੂੰ ਮੁੰਬਈ ਪੁਲਸ ਨੇ ਰੀਪਬਲਿਕ ਟੀ.ਵੀ. ਦੇ ਸੀ.ਈ.ਓ. ਵਿਕਾਸ ਖਨਚੰਦਾਨੀ ਅਤੇ ਹੋਰਾਂ ਤੋਂ ਪੁੱਛਗਿੱਛ ਕੀਤੀ ਸੀ। ਇਸ ਕੇਸ ਦੀ ਪੁਲਸ ਜਾਂਚ ਵਿਚ ਪਾਇਆ ਗਿਆ ਕਿ ਫੜੇ ਗਏ ਵਿਅਕਤੀਆਂ ਵਿਚੋਂ ਇਕ ਨੂੰ ਉਸ ਦੇ ਬੈਂਕ ਖਾਤੇ ਵਿਚ ਚਾਰ ਜਾਂ ਪੰਜ ਵਿਅਕਤੀਆਂ ਤੋਂ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਮ੍ਹਾ ਰਾਸ਼ੀ ਮਿਲੀ ਸੀ। ਇਹ ਵਿਅਕਤੀ ਉਹੀ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਰਿਪਬਲਿਕ ਟੀ.ਵੀ. ਨੇ ਵਾਰ ਵਾਰ ਕਿਸੇ ਗਲਤ ਕੰਮ ਤੋਂ ਇਨਕਾਰ ਕੀਤਾ ਹੈ ਅਤੇ ਮਹਾਰਾਸ਼ਟਰ ਸਰਕਾਰ ਅਤੇ ਮੁੰਬਈ ਪੁਲਸ 'ਤੇ ਫਸਾਉਣ ਦਾ ਦੋਸ਼ ਲਗਾਉਂਦਿਆਂ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਖਿਲਾਫ ਮੁਕੱਦਮਾ ਕਰਨ ਦੀ ਧਮਕੀ ਦਿੱਤੀ ਹੈ।    

ਇਹ ਵੀ ਪੜ੍ਹੋ :  ਸੋਨੇ 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ


author

Harinder Kaur

Content Editor

Related News