ਬਾਰਾਮੂਲਾ ਪੁਲਸ ਨੇ 343 ਡਰੱਗ ਤਸਕਰ ਕੀਤੇ ਗ੍ਰਿਫ਼ਤਾਰ, ਕਰੋੜਾਂ ਦੀ ਜਾਇਦਾਦ ਕੁਰਕ
Friday, Sep 01, 2023 - 02:32 PM (IST)
ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਇਸ ਸਾਲ ਹੁਣ ਤੱਕ ਪੁਲਸ ਨੇ 80 ਵਾਂਟੇਡ ਸਮੇਤ 343 ਨਸ਼ੀਲੇ ਪਦਾਰਥਾਂ ਦੀ ਤਸਕਰੀ (ਡਰੱਗ ਤਸਕਰਾਂ) ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ 343 ਡਰੱਗ ਤਸਕਰਾਂ 'ਚੋਂ 213 'ਤੇ ਨਾਰਕੋਟਿਕ ਡਰੱਗ ਅਤੇ ਮਨੋਵਿਗਿਆਨਕ ਪਦਾਰਥ (ਐੱਨ.ਡੀ.ਪੀ.ਐੱਸ.) ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ, ਜਦੋਂ ਕਿ 54 ਆਦਤਨ ਨਸ਼ੀਲੇ ਪਦਾਰਥਾਂ ਦੇ ਤਸਕਰਾਂ 'ਤੇ ਪੀ.ਆਈ.ਟੀ.-ਐੱਨ.ਡੀ.ਪੀ.ਐੱਸ/ਪੀ.ਐੱਸ.ਏ. ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ, ਇਸ ਤੋਂ ਇਲਾਵਾ ਕਰੋੜਾਂ ਰੁਪਏ ਦਾ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦਿੱਲੀ ਹਾਈ ਕੋਰਟ ਵਲੋਂ ਉਮਰ ਅਬਦੁੱਲਾ ਨੂੰ ਵੱਡਾ ਝਟਕਾ, ਪਤਨੀ ਨੂੰ ਦੇਣੇ ਪੈਣਗੇ ਪ੍ਰਤੀ ਮਹੀਨਾ 1.5 ਲੱਖ
ਬਾਰਾਮੂਲਾ ਪੁਲਸ ਨੇ ਨਸ਼ੀਲੇ ਪਦਾਰਥ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਜ਼ਿਲ੍ਹੇ 'ਚ ਤਸਕਰਾਂ ਵਲੋਂ ਗੈਰ-ਕਾਨੂੰਨੀ ਤਸਕਰੀ ਲਈ ਜੁਟਾਈ/ਇਸਤੇਮਾਲ ਕੀਤੀ ਗਈ ਚੱਲ-ਅਚੱਲ ਜਾਇਦਾਦ ਦੀ ਕੁਰਕੀ ਦੇ ਸੰਬੰਧ 'ਚ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਪੁਲਸ ਨੇ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਮਾਜ ਤੋਂ ਨਸ਼ੀਲੇ ਪਦਾਰਥਾਂ ਦੇ ਖ਼ਤਰੇ ਨੂੰ ਖ਼ਤਮ ਕਰਨ 'ਚ ਪੁਲਸ ਦੀ ਮਦਦ ਕਰਨ 'ਚ ਅੱਗੇ ਆਉਣ ਅਤੇ ਆਪਣੇ ਖੇਤਰਾਂ 'ਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀ ਜਾਣਕਾਰੀ ਦੇਣ ਪੁਲਸ ਨੇ ਕਿਹਾ ਕਿ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8