Bank Locker ''ਚ ਕਿੰਨਾ Gold ਰੱਖਣ ਦੀ ਹੈ ਲਿਮਿਟ? ਜਾਣੋ RBI ਦੇ ਨਿਯਮ

Sunday, Nov 02, 2025 - 04:01 PM (IST)

Bank Locker ''ਚ ਕਿੰਨਾ Gold ਰੱਖਣ ਦੀ ਹੈ ਲਿਮਿਟ? ਜਾਣੋ RBI ਦੇ ਨਿਯਮ

ਵੈੱਬ ਡੈਸਕ- ਅਕਸਰ ਲੋਕ ਆਪਣੇ ਕੀਮਤੀ ਗਹਿਣੇ ਅਤੇ ਸੋਨਾ ਚੋਰੀ ਜਾਂ ਨੁਕਸਾਨ ਤੋਂ ਬਚਾਉਣ ਲਈ ਬੈਂਕ ਲਾਕਰ ਦਾ ਇਸਤੇਮਾਲ ਕਰਦੇ ਹਨ। ਲਾਕਰ 'ਚ ਗਹਿਣੇ ਰੱਖਣਾ ਸੁਰੱਖਿਅਤ ਤਰੀਕਾ ਹੈ, ਪਰ ਇਸ ਨਾਲ ਜੁੜੇ ਕੁਝ ਮਹੱਤਵਪੂਰਣ ਨਿਯਮ ਅਤੇ ਸੀਮਾਵਾਂ ਹਰ ਕਿਸੇ ਨੂੰ ਪਤਾ ਹੋਣਾ ਜ਼ਰੂਰੀ ਹਨ।

ਇਹ ਵੀ ਪੜ੍ਹੋ : ਸਾਲ 2026 'ਚ ਅਮੀਰ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ! ਬਾਬਾ ਵੇਂਗਾ ਨੇ ਕਰ ਦਿੱਤੀ ਭਵਿੱਖਬਾਣੀ

ਘਰ ‘ਚ ਕਿੰਨਾ ਸੋਨਾ ਰੱਖ ਸਕਦੇ ਹੋ?

ਇਨਕਮ ਟੈਕਸ ਵਿਭਾਗ ਦੇ ਨਿਯਮਾਂ ਅਨੁਸਾਰ :-

  • ਇਕ ਵਿਆਹੁਤਾ ਔਰਤ 500 ਗ੍ਰਾਮ ਤੱਕ ਸੋਨਾ ਰੱਖ ਸਕਦੀ ਹੈ।
  • ਇਕ ਕੁਆਰੀ ਔਰਤ 250 ਗ੍ਰਾਮ ਤੱਕ ਰੱਖ ਸਕਦੀ ਹੈ।
  • ਇਕ ਮਰਦ 100 ਗ੍ਰਾਮ ਤੱਕ ਸੋਨਾ ਰੱਖ ਸਕਦਾ ਹੈ।
  • ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਘਰ 'ਚ ਇਕ ਵਿਆਹੁਤਾ ਜੋੜਾ ਰਹਿੰਦਾ ਹੈ ਤਾਂ ਉਹ ਮਿਲ ਕੇ ਕੁੱਲ 600 ਗ੍ਰਾਮ ਸੋਨਾ ਕਾਨੂੰਨੀ ਤੌਰ ‘ਤੇ ਰੱਖ ਸਕਦੇ ਹਨ।

ਇਹ ਵੀ ਪੜ੍ਹੋ : ਅੱਜ ਬਣ ਰਿਹੈ ਦੁਰਲੱਭ ਸੰਯੋਗ! ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ

ਬੈਂਕ ਲਾਕਰ 'ਚ ਸੋਨਾ ਰੱਖਣ ਦੀ ਕੋਈ ਸੀਮਾ ਨਹੀਂ

ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਬੈਂਕ ਲਾਕਰ 'ਚ ਸੋਨਾ ਰੱਖਣ ਲਈ ਕੋਈ ਵੱਧ ਤੋਂ ਵੱਧ ਸੀਮਾ ਤੈਅ ਨਹੀਂ ਕੀਤੀ। ਯਾਨੀ ਗਾਹਕ ਆਪਣੀ ਸਹੂਲਤ ਅਨੁਸਾਰ ਜਿੰਨਾ ਮਰਜ਼ੀ ਸੋਨਾ ਰੱਖ ਸਕਦਾ ਹੈ। ਪਰ ਇਹ ਜ਼ਰੂਰੀ ਹੈ ਕਿ ਉਸ ਦੇ ਕੋਲ ਖਰੀਦ ਦਾ ਸਬੂਤ (ਬਿੱਲ ਜਾਂ ਰਸੀਦ) ਹੋਵੇ। ਬੈਂਕ ਤੁਹਾਨੂੰ ਇਹ ਨਹੀਂ ਪੁੱਛ ਸਕਦਾ ਕਿ ਤੁਸੀਂ ਲਾਕਰ 'ਚ ਕੀ ਰੱਖਿਆ ਹੈ, ਜਦੋਂ ਤਕ ਕਿ ਉਸ 'ਚ ਕੋਈ ਗੈਰ-ਕਾਨੂੰਨੀ ਚੀਜ਼ ਨਾ ਹੋਵੇ।

ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਜਾਣੋ 10 ਗ੍ਰਾਮ Gold ਦੇ ਨਵੇਂ ਰੇਟ

ਨਵੇਂ ਨਿਯਮ — "ਪ੍ਰਾਇਓਰਿਟੀ ਲਿਸਟ" ਲਾਜ਼ਮੀ

ਨਵੇਂ ਬੈਂਕਿੰਗ ਨਿਯਮਾਂ ਅਨੁਸਾਰ ਹੁਣ ਹਰ ਲਾਕਰ ਮਾਲਕ ਨੂੰ ਇਕ ਪ੍ਰਾਇਓਰਿਟੀ ਲਿਸਟ (Priority List) ਦੇਣੀ ਲਾਜ਼ਮੀ ਹੈ। ਇਸ ਲਿਸਟ 'ਚ ਦਰਜ ਕੀਤਾ ਜਾਂਦਾ ਹੈ ਕਿ ਲਾਕਰ ਮਾਲਕ ਦੀ ਮੌਤ ਦੇ ਬਾਅਦ ਉਸ ‘ਤੇ ਹੱਕ ਕਿਸੇ ਨੂੰ ਮਿਲੇਗਾ।

ਇਸ ਦਾ ਮਕਸਦ —

  • ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾ
  • ਪਰਿਵਾਰਕ ਵਿਵਾਦਾਂ ਤੋਂ ਬਚਾਉਣਾ
  • ਬੈਂਕ ਇਸ ਲਿਸਟ ਦੇ ਕ੍ਰਮ ਅਨੁਸਾਰ ਹੀ ਅਗਲੇ ਵਿਅਕਤੀ ਨੂੰ ਲਾਕਰ ਤੱਕ ਪਹੁੰਚ ਦੇਵੇਗਾ। ਜੇ ਪਹਿਲਾ ਵਿਅਕਤੀ ਮੌਜੂਦ ਨਹੀਂ, ਤਾਂ ਅਗਲਾ ਨਾਮ ਦਰਜ ਵਿਅਕਤੀ ਲਾਕਰ ਖੋਲ੍ਹ ਸਕੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News