ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੀਆਂ 6 ਬੰਗਲਾਦੇਸ਼ੀ ਔਰਤਾਂ ਨੂੰ ਹਿਰਾਸਤ ''ਚ ਲਿਆ ਗਿਆ
Sunday, May 04, 2025 - 12:13 PM (IST)

ਨਵੀਂ ਦਿੱਲੀ- ਦਿੱਲੀ ਪੁਲਸ ਨੇ ਬਿਨਾਂ ਜਾਇਜ਼ ਦਸਤਾਵੇਜ਼ਾਂ ਦੇ ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਇਲਾਕਿਆਂ 'ਚ ਰਹਿ ਰਹੀਆਂ 6 ਬੰਗਲਾਦੇਸ਼ੀ ਔਰਤਾਂ ਨੂੰ ਹਿਰਾਸਤ 'ਚ ਲਿਆ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਡਿਪਟੀ ਕਮਿਸ਼ਨਰ (ਪੂਰਬ) ਅਭਿਸ਼ੇਕ ਧਾਨੀਆ ਅਨੁਸਾਰ, ਮੰਡਾਵਲੀ ਪੁਲਸ ਥਾਣੇ ਨੂੰ ਮਿਲੀ ਸੂਚਨਾ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਗਈ। ਇਕ ਟੀਮ ਨੇ ਸਭ ਤੋਂ ਪਹਿਲੇ ਗੈਰ-ਕਾਨੂੰਨੀ ਪ੍ਰਵਾਸੀ ਹੋਣ ਦੇ ਸ਼ੱਕ 'ਚ ਇਕ ਔਰਤ ਨੂੰ ਫੜਿਆ। ਪੁਲਸ ਡਿਪਟੀ ਕਮਿਸ਼ਨ ਨੇ ਕਿਹਾ,''ਪੁੱਛ-ਗਿੱਛ ਕਰਨ 'ਤੇ ਉਸ ਨੇ ਪਹਾੜਗੰਜ ਇਲਾਕੇ 'ਚ ਲੁਕੇ ਹੋਰ ਬੰਗਲਾਦੇਸ਼ੀ ਨਾਗਰਿਕਾਂ ਦੇ ਟਿਕਾਣੇ ਦਾ ਖੁਲਾਸਾ ਕੀਤਾ। ਸੂਚਨਾ ਦੇ ਆਧਾਰ 'ਤੇ ਟੀਮ ਨੇ ਬਾਕੀ ਔਰਤਾਂ ਨੂੰ ਹਿਰਾਸਤ 'ਚ ਲੈ ਲਿਆ।''
6 ਔਰਤਾਂ ਦੀ ਪਛਾਣ ਮੀਮ ਅਖਤਰ (23), ਮੀਨਾ ਬੇਗਮ (35), ਸ਼ੇਖ ਮੁੰਨੀ (36), ਪਾਇਲ ਸ਼ੇਖ (25), ਸੋਨੀਆ ਅਖਤਰ (36) ਅਤੇ ਤਾਨੀਆ ਖਾਨ (34) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਇਨ੍ਹਾਂ 'ਚੋਂ ਕਿਸੇ ਵੀ ਔਰਤ ਕੋਲ ਦੇਸ਼ 'ਚ ਰਹਿਣ ਲਈ ਜ਼ਰੂਰੀ ਕੋਈ ਜਾਇਜ਼ ਵੀਜ਼ਾ, ਪਾਸਪੋਰਟ ਜਾਂ ਪਰਮਿਟ ਨਹੀਂ ਸੀ। ਵਿਦੇਸ਼ੀ ਖੇਤਰੀ ਰਜਿਸਟਰੇਸ਼ਨ ਦਫ਼ਤਰ (ਐੱਫਆਰਆਰਓ) ਨੂੰ ਔਰਤਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਲਈ ਪ੍ਰਕਿਰਿਆ ਸ਼ੁਰੂ ਕਰਨ ਨੂੰ ਕਿਹਾ ਹੈ। ਔਰਤਾਂ ਨੂੰ ਫਿਲਹਾਲ ਹਿਰਾਸਤ 'ਚ ਰੱਖਿਆ ਗਿਆ ਹੈ। ਇਹ ਕਾਰਵਾਈ ਸ਼ਹਿਰ 'ਚ ਰਹੇ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਵਾਪਸ ਭੇਜਣ ਲਈ ਜਾਰੀ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8