ਕਰਨਾਟਕ ’ਚ ਬੰਗਲਾਦੇਸ਼ੀ ਔਰਤ ਦੀ ਜਿਨਸੀ ਸ਼ੋਸ਼ਣ ਤੋਂ ਬਾਅਦ ਹੱਤਿਆ
Friday, Jan 24, 2025 - 10:45 PM (IST)
ਬੈਂਗਲੁਰੂ (ਭਾਸ਼ਾ) - ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਸ਼ੁੱਕਰਵਾਰ ਨੂੰ ਸਵੇਰੇ ਇਥੇ ਕਾਲਕੇਰੇ ਝੀਲ ਤੋਂ ਇਕ ਬੰਗਲਾਦੇਸ਼ੀ ਔਰਤ ਦੀ ਲਾਸ਼ ਬਰਾਮਦ ਕੀਤੀ ਗਈ। ਪੁਲਸ ਮੁਤਾਬਕ ਔਰਤ ਦਾ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਅਤੇ ਬਾਅਦ ਵਿਚ ਉਸ ਦੀ ਹੱਤਿਆ ਕਰ ਦਿੱਤੀ ਗਈ।
ਪੁਲਸ ਨੇ ਦੱਸਿਆ ਕਿ ਘਰੇਲੂ ਨੌਕਰਾਣੀ ਵਜੋਂ ਕੰਮ ਕਰਨ ਵਾਲੀ 28 ਸਾਲਾ ਔਰਤ ਦੀ ਪੱਥਰ ਨਾਲ ਹਮਲਾ ਕਰ ਕੇ ਹੱਤਿਆ ਕੀਤੀ ਗਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਔਰਤ ਕਾਲਕੇਰੇ ਦੇ ਇਕ ਅਪਾਰਟਮੈਂਟ ਵਿਚ ਕੰਮ ਕਰਦੀ ਸੀ। ਪੁਲਸ ਨੇ ਦੱਸਿਆ ਕਿ ਇਸ ਸਬੰਧ ਵਿਚ ਕਤਲ ਅਤੇ ਜਬਰ-ਜ਼ਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।