BSF ਨੇ 2 ਸ਼ੱਕੀ ਬੰਗਲਾਦੇਸ਼ੀ ਸਮੱਗਲਰਾਂ ਨੂੰ ਕੀਤਾ ਢੇਰ
Sunday, Jul 27, 2025 - 11:05 AM (IST)

ਨੈਸ਼ਨਲ ਡੈਸਕ- ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਤ੍ਰਿਪੁਰਾ ਦੇ ਦੱਖਣੀ ਇਲਾਕੇ ’ਚ ਅੰਤਰਰਾਸ਼ਟਰੀ ਸਰਹੱਦ ’ਤੇ ਬੰਗਲਾਦੇਸ਼ ਦੇ 2 ਸ਼ੱਕੀ ਸਮੱਗਲਰਾਂ ਨੂੰ ਮਾਰ ਮੁਕਾਇਆ। ਅਧਿਕਾਰੀਆਂ ਨੇ ਦੱਸਿਆ ਕਿ ਬੀ.ਐੱਸ.ਐੱਫ. ਦੀ ਗੋਲੀਬਾਰੀ ’ਚ ਇਕ ਹੋਰ ਬੰਗਲਾਦੇਸ਼ੀ ਜ਼ਖਮੀ ਹੋ ਗਿਆ ਜਦੋਂ ਕਿ 2 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਘਟਨਾ ਸ਼ੁੱਕਰਵਾਰ ਤੜਕੇ ਅਮਜਦਨਗਰ ਵਿਚ ਹੋਈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; BLA ਨੇ ਫ਼ੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ! 23 ਜਵਾਨਾਂ ਨੂੰ ਉਤਾਰਿਆ ਮੌਤ ਦੇ ਘਾਟ
ਬੀ.ਐੱਸ.ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਬੀ.ਐੱਸ.ਐੱਫ. ਦੇ ਜਵਾਨ ਸਰਹੱਦ ’ਤੇ ਸਖਤ ਨਿਗਰਾਨੀ ਕਰ ਰਹੇ ਸਨ ਤਦ ਉਨ੍ਹਾਂ ਨੇ ਸਮੱਗਲਿੰਗ ਦਾ ਇਕ ਯਤਨ ਹੁੰਦਾ ਦੇਖਿਆ। ਜਿਵੇਂ ਹੀ ਉਨ੍ਹਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹ (ਸਮੱਗਲਰ) ਹਿੰਸਕ ਹੋ ਗਏ। ਸੁਰੱਖਿਆ ਮੁਲਾਜ਼ਮਾਂ ਨੂੰ ਸਵੈ-ਰੱਖਿਆ ’ਚ ਗੋਲੀਆਂ ਚਲਾਉਣੀ ਪਈਆਂ।’’ ਬੀ.ਐੱਸ.ਐੱਫ. ਅਧਿਕਾਰੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ 15 ਲੱਖ ਰੁਪਏ ਮੁੱਲ ਦੀਆਂ ਦਵਾਈਆਂ ਦੀ ਖੇਪ ਵੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ- ਆਪਣੇ ਫੌਜੀਆਂ ਦੀ ਗਿਣਤੀ ’ਚ ਕਟੌਤੀ ਕਰੇਗਾ ਅਮਰੀਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e