ਲੁੱਟ-ਖੋਹ ਕਰਣ ਵਾਲੇ ਬੰਗਲਾਦੇਸ਼ੀ ਗਿਰੋਹ ਦਾ ਪਰਦਾਫਾਸ਼, ਚਾਰ ਗ੍ਰਿਫਤਾਰ

Thursday, Apr 08, 2021 - 12:23 AM (IST)

ਲੁੱਟ-ਖੋਹ ਕਰਣ ਵਾਲੇ ਬੰਗਲਾਦੇਸ਼ੀ ਗਿਰੋਹ ਦਾ ਪਰਦਾਫਾਸ਼, ਚਾਰ ਗ੍ਰਿਫਤਾਰ

ਨਵੀਂ ਦਿੱਲੀ - ਦਿੱਲੀ ਵਿੱਚ ਲੁੱਟ, ਡਕੈਤੀ ਨਾਲ ਚੋਰੀ ਦੀਆਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬੰਗਲਾਦੇਸ਼ੀ ਗਿਰੋਹ ਦੇ ਚਾਰ ਬਦਮਾਸ਼ਾਂ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਕੋਲੋਂ ਇੱਕ ਪਿਸਟਲ, ਦੋ ਦੇਸ਼ੀ ਕੱਟਿਆਂ ਨਾਲ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ। ਪੁੱਛਗਿੱਛ ਵਿੱਚ ਇਨ੍ਹਾਂ ਬਦਮਾਸ਼ਾਂ ਨੇ 100 ਤੋਂ ਜ਼ਿਆਦਾ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਸਵੀਕਾਰ ਕੀਤੀ ਹੈ।

ਇਹ ਵੀ ਪੜ੍ਹੋ- IIT ਰੁੜਕੀ 'ਚ ਮਿਲੇ ਕੋਰੋਨਾ ਦੇ 60 ਮਾਮਲੇ, 5 ਹੋਸਟਲ ਸੀਲ

ਦਿੱਲੀ ਕ੍ਰਾਈਮ ਬ੍ਰਾਂਚ ਟੀਮ ਨੇ ਟਰੈਪ ਲਗਾ ਕੇ ਇਸ ਗਿਰੋਹ ਦੇ ਚਾਰ ਬਦਮਾਸ਼ਾਂ ਨੂੰ ਹਥਿਆਰਾਂ ਦੇ ਨਾਲ ਗ੍ਰਿਫਤਾਰ ਕੀਤਾ। ਇਹ ਸਾਰੇ ਅਰੁਣ ਜੇਟਲੀ ਪਾਰਕ ਸਿਰੀ ਫੋਰਟ ਦੇ ਕੋਲ ਇਕੱਠੇ ਹੋਏ ਸਨ। ਕ੍ਰਾਈਮ ਬ੍ਰਾਂਚ ਦੇ ਡੀ.ਸੀ.ਪੀ. ਭੀਸ਼ਮ ਸਿੰਘ ਨੇ ਦੱਸਿਆ ਕਿ ਇਹ ਖਤਰਨਾਕ ਗੈਂਗ ਦਿੱਲੀ, ਔਰੰਗਾਬਾਦ, ਬੇਂਗਲੁਰੂ ਸਮੇਤ ਹੋਰ ਰਾਜਾਂ ਵਿੱਚ ਵੀ ਵਾਰਦਾਤ ਨੂੰ ਅੰਜਾਮ ਦੇ ਚੁੱਕਿਆ ਹੈ। ਗਿਰੋਹ ਦੇ ਸਾਰੇ ਮੈਂਬਰ ਮੂਲ ਰੂਪ ਨਾਲ ਬੰਗਲਾਦੇਸ਼ ਦੇ ਰਹਿਣ ਵਾਲੇ ਹਨ। ਇਨ੍ਹਾਂ ਦੇ ਨਾਮ ਰਫੀਕ ਲਸ਼ਕਰ, ਮੁਹੰਮਦ ਸਲੀਮ, ਅਜੀਜੁਰ ਰਹਿਮਾਨ ਅਤੇ ਮੁਹੰਮਦ ਰੱਜਾਕ ਦੱਸੇ ਗਏ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਕੋਰੋਨਾ ਕਾਰਨ ਇਸ ਸੂਬੇ 'ਚ ਅਗਲੇ ਤਿੰਨ ਮਹੀਨਿਆਂ ਤੱਕ 5 ਦਿਨ ਖੁੱਲ੍ਹਣਗੇ ਦਫ਼ਤਰ

ਡੀ.ਸੀ.ਪੀ. ਭੀਸ਼ਮ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀ ਬੰਗਲਾਦੇਸ਼ ਦੇ ਰਹਿਣ ਵਾਲੇ ਹਨ। ਗੈਂਗ ਦੇ ਮੈਂਬਰ ਭੋਲੇ-ਭਾਲੇ ਲੋਕਾਂ ਵਾਂਗ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਸ ਗੈਂਗ 'ਤੇ 100 ਤੋਂ ਜ਼ਿਆਦਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਦੱਸਿਆ ਗਿਆ ਕਿ ਇਹ ਗੈਂਗ ਖਿਡ਼ਕੀ ਦੀ ਗਰਿੱਲ ਕੱਟ ਕੇ ਚੋਰੀ ਨੂੰ ਅੰਜਾਮ ਦਿੰਦਾ ਸੀ। ਜੇਕਰ ਘਰ ਵਿੱਚ ਕੋਈ ਚੋਰੀ ਦੌਰਾਨ ਉੱਠਦਾ, ਤਾਂ ਉਹ ਉਸ ਨੂੰ ਬੰਦੂਕ ਜਾਂ ਚਾਕੂ ਦੀ ਨੋਂਕ 'ਤੇ ਬੰਧਕ ਬਣਾ ਲੈਂਦੇ। ਇਹ ਸਾਰੇ ਮੁੱਖ ਸ਼ਹਿਰ ਤੋਂ ਦੂਰ ਕਿਰਾਏ ਦਾ ਮਕਾਨ ਲੈ ਕੇ ਰਹਿ ਰਹੇ ਸਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News