ਬੰਗਲਾਦੇਸ਼ ਦੀ ਅਦਾਲਤ ਨੇ ਹਿੰਦੂ ਨੇਤਾ ਨੂੰ ਜੇਲ੍ਹ ਭੇਜਣ ਦਾ ਦਿੱਤਾ ਹੁਕਮ
Tuesday, Nov 26, 2024 - 03:05 PM (IST)
ਢਾਕਾ (ਏਜੰਸੀ)- ਬੰਗਲਾਦੇਸ਼ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਹਿੰਦੂ ਸੰਗਠਨ 'ਸਮਾਲਿਮਿਤ ਸਨਾਤਨੀ ਜੋਤ' ਦੇ ਨੇਤਾ ਚਿਨਮਯ ਕ੍ਰਿਸ਼ਨ ਦਾਸ ਬ੍ਰਹਮਚਾਰੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਣ ਦਾ ਹੁਕਮ ਦਿੱਤਾ। 'bdnews24.com' ਦੇ ਅਨੁਸਾਰ, "ਚਟਗਾਂਵ ਦੇ ਛੇਵੇਂ ਮੈਟਰੋਪੋਲੀਟਨ ਮੈਜਿਸਟਰੇਟ ਕਾਜ਼ੀ ਸ਼ਰੀਫੁਲ ਇਸਲਾਮ ਦੀ ਅਦਾਲਤ ਨੇ ਮੰਗਲਵਾਰ ਸਵੇਰੇ 11:45 ਵਜੇ ਦੇ ਕਰੀਬ ਇਹ ਹੁਕਮ ਸੁਣਾਇਆ।"
ਇਹ ਵੀ ਪੜ੍ਹੋ: ਕਿਸਾਨਾਂ ਨੂੰ ਸਰਕਾਰ ਦਾ ਤੋਹਫਾ, 2481 ਕਰੋੜ ਰੁਪਏ ਦੇ ਮਿਸ਼ਨ ਨੂੰ ਕੇਂਦਰੀ ਕੈਬਨਿਟ ਦੀ ਮਨਜ਼ੂਰੀ
ਨਿਊਜ਼ ਪੋਰਟਲ ਨੇ ਰਿਪੋਰਟ ਦਿੱਤੀ ਕਿ ਹਿੰਦੂ ਪੁਜਾਰੀ ਨੂੰ ਜ਼ਮਾਨਤ ਨਾ ਮਿਲਣ 'ਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਅਦਾਲਤ ਦੇ ਕੰਪਲੈਕਸ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬੰਗਲਾਦੇਸ਼ ਪੁਲਸ ਨੇ ਸੋਮਵਾਰ ਨੂੰ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦਾਸ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਦੀ ਜਾਸੂਸੀ ਸ਼ਾਖਾ ਦੇ ਬੁਲਾਰੇ ਰਿਜ਼ੌਲ ਕਰੀਮ ਨੇ ਕਿਹਾ, "(ਨਿਯਮਿਤ ਪੁਲਸ) ਦੀ ਬੇਨਤੀ 'ਤੇ ਦਾਸ ਨੂੰ ਹਿਰਾਸਤ ਵਿੱਚ ਲਿਆ ਗਿਆ।"
ਇਹ ਵੀ ਪੜ੍ਹੋ: ਲੈਂਡਿੰਗ ਤੋਂ ਪਹਿਲਾਂ ਘਰ ਦੇ ਉੱਤੇ ਕਰੈਸ਼ ਹੋਇਆ ਜਹਾਜ਼, ਮਚੇ ਅੱਗ ਦੇ ਭਾਂਬੜ, ਘਟਨਾ ਕੈਮਰੇ 'ਚ ਕੈਦ
ਹਾਲਾਂਕਿ, ਦੋਸ਼ਾਂ ਦਾ ਵੇਰਵਾ ਦਿੱਤੇ ਬਿਨਾਂ ਗ੍ਰਿਫਤਾਰੀ ਕੀਤੀ ਗਈ। 'ਸਨਾਤਨੀ ਜਾਗਰਣ ਜੋਤ' ਦੇ ਮੁੱਖ ਸੰਯੋਜਕ ਗੌਰਾਂਗ ਦਾਸ ਬ੍ਰਹਮਚਾਰੀ ਦਾ ਹਵਾਲਾ ਦਿੰਦੇ ਹੋਏ ਸੋਮਵਾਰ ਨੂੰ 'ਬੀਡੀਨਿਊਜ਼ 24' ਨਿਊਜ਼ ਪੋਰਟਲ ਨੇ ਕਿਹਾ ਕਿ ਦਾਸ ਨੇ ਢਾਕਾ ਤੋਂ ਹਵਾਈ ਜਹਾਜ਼ ਰਾਹੀਂ ਚਟਗਾਉਂ ਜਾਣਾ ਸੀ। ਇਸ ਤੋਂ ਪਹਿਲਾਂ 30 ਅਕਤੂਬਰ ਨੂੰ ਚਟਗਾਂਵ ਦੇ ਕੋਤਵਾਲੀ ਪੁਲਸ ਸਟੇਸ਼ਨ 'ਚ ਦਾਸ ਸਮੇਤ 19 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਉਨ੍ਹਾਂ ਹਿੰਦੂ ਭਾਈਚਾਰੇ ਦੀ ਇਕ ਰੈਲੀ ਦੌਰਾਨ ਚਟਗਾਂਵ ਦੇ ਨਿਊ ਮਾਰਿਕਟ ਇਲਾਕੇ 'ਚ ਬੰਗਲਾਦੇਸ਼ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦੇ ਦੋਸ਼ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ: ਚੀਨ 'ਚ ਬਰਫੀਲੇ ਤੂਫਾਨ ਅਤੇ ਸੀਤ ਲਹਿਰ ਨੂੰ ਲੈ ਕੇ ਯੈਲੋ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8