ਜਾਮ 'ਚ ਫਸੀ ਕਾਰ, 3 ਕਿਲੋਮੀਟਰ ਦੌੜ ਕੇ ਆਪ੍ਰੇਸ਼ਨ ਕਰਨ ਪਹੁੰਚਿਆ ਡਾਕਟਰ

Tuesday, Sep 13, 2022 - 10:06 AM (IST)

ਜਾਮ 'ਚ ਫਸੀ ਕਾਰ, 3 ਕਿਲੋਮੀਟਰ ਦੌੜ ਕੇ ਆਪ੍ਰੇਸ਼ਨ ਕਰਨ ਪਹੁੰਚਿਆ ਡਾਕਟਰ

ਬੈਂਗਲੁਰੂ- ਬੈਂਗਲੁਰੂ ਦੇ ਮਣੀਪਾਲ ਹਸਪਤਾਲ ਵਿਚ ਡਾਕਟਰ ਗੋਵਿੰਦ ਨੰਦਕੁਮਾਰ ਗੈਸਟ੍ਰੋਐਂਟ੍ਰੋਲੌਜੀ ਦੇ ਸਰਜਨ ਹਨ। ਉਨ੍ਹਾਂ ਨੇ 30 ਅਗਸਤ ਨੂੰ ਇਕ ਮਹਿਲਾ ਮਰੀਜ਼ ਦੀ ਐਮਰਜੈਂਸੀ ਲੈਪ੍ਰੋਸਕੋਪਿਕ ਗਾਲਬਲੈਡਰ ਸਰਜਰੀ ਕਰਨੀ ਸੀ। ਉਹ ਘਰੋਂ ਟਾਈਮ ਸਿਰ ਨਿਕਲੇ ਸਨ। ਉਨ੍ਹਾਂ ਦੀ ਟੀਮ ਵੀ ਹਸਪਤਾਲ ਵਿਚ ਮਰੀਜ਼ ਦੇ ਆਪ੍ਰੇਸ਼ਨ ਦੀ ਤਿਆਰੀ ਪੂਰੀ ਕਰ ਚੁੱਕੀ ਸੀ ਪਰ ਰਸਤੇ ਵਿਚ ਉਨ੍ਹਾਂ ਨੂੰ ਬੇਹੱਦ ਲੰਬਾ ਜਾਮ ਮਿਲ ਗਿਆ। ਇਹ ਜਾਮ ਸਰਜਾਪੁਰ-ਮਾਰਾਥੱਲੀ ਵਿਚਾਲੇ ਸੀ।

ਇਹ ਵੀ ਪੜ੍ਹੋ : ਕੈਥਲ ’ਚ 1.5 ਕਿਲੋ RDX ਬਰਾਮਦ, 9 ਘੰਟੇ 5 ਮਿੰਟਾਂ ਤੱਕ ਹੋਣੇ ਸਨ ਧਮਾਕਾ

ਇਸ ਜਾਮ ’ਚ ਫਸੇ ਹੋਏ ਉਨ੍ਹਾਂ ਨੂੰ ਬਹੁਤ ਸਮਾਂ ਹੋ ਚੁੱਕਾ ਸੀ। ਉਨ੍ਹਾਂ ਦੀ ਮਹਿਲਾ ਮਰੀਜ਼ ਦਾ ਆਪ੍ਰੇਸ਼ਨ ਤੈਅ ਸਮੇਂ ’ਤੇ ਕਰਨਾ ਜ਼ਰੂਰੀ ਸੀ ਕਿਉਂਕਿ ਜੇਕਰ ਇਸ ਵਿਚ ਦੇਰ ਹੁੰਦੀ ਤਾਂ ਉਸਦੀ ਤਬੀਅਤ ਹੋਰ ਵਿਗੜ ਸਕਦੀ ਸੀ, ਇਸ ਨਾਲ ਉਸ ਨੂੰ ਅੱਗੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਇਨ੍ਹਾਂ ਸਾਰੀਆਂ ਗੱਲਾਂ ਸਬੰਧੀ ਡਾਕਟਰ, ਗੋਵਿੰਦ ਚਿੰਤਤ ਸਨ। ਪਰ ਉਹ ਕੁਝ ਕਰਨ ਵਿਚ ਅਸਮਰੱਥ ਸਨ। ਅਜਿਹੇ ਵਿਚ ਉਨ੍ਹਾਂ ਨੇ ਆਪਣੀ ਕਾਰ ਉਥੇ ਹੀ ਛੱਡ ਦਿੱਤੀ ਅਤੇ ਹਸਪਤਾਲ ਵੱਲ ਦੌੜ ਲਗਾ ਦਿੱਤੀ।

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰ ਖਰੀਦਣ ਆਏ ਹਰਿਆਣਾ ਦੇ 7 ਬਦਮਾਸ਼ ਗ੍ਰਿਫ਼ਤਾਰ

ਡਾਕਟਰ ਗੋਵਿੰਦ ਨੇ ਇਹ ਦੌੜ 3 ਕਿਲੋਮੀਟਰ ਤੱਕ ਲਗਾਈ। ਉਨ੍ਹਾਂ ਨੇ ਕਿਹਾ ਕਿ ਮੈਂ ਰੋਜ਼ ਮੱਧ ਬੈਂਗਲੁਰੂ ਤੋਂ ਸਰਜਾਪੁਰ ਸਥਿਤ ਮਣੀਪਾਲ ਹਸਪਤਾਲ ਜਾਂਦਾ ਹਾਂ, ਉਹ ਦੱਖਣੀ-ਪੂਰਬ ਬੈਂਗਲੁਰੂ ਵਿਚ ਸਥਿਤ ਹੈ। ਮੈਂ ਟਾਈਮ ਸਿਰ ਘਰੋਂ ਨਿਕਲਿਆ ਸੀ ਤਾਂ ਜੋ ਮਰੀਜ਼ ਦੀ ਸਰਜਰੀ ਕਰ ਸਕਾਂ, ਮੇਰੀ ਟੀਮ ਵੀ ਇਸ ਆਪ੍ਰੇਸ਼ਨ ਨੂੰ ਕਰਨ ਲਈ ਤਿਆਰ ਸੀ। ਉਹ ਮੇਰੀ ਉਡੀਕ ਕਰ ਰਹੀ ਸੀ ਪਰ ਰਸਤੇ ਵਿਚ ਲੰਬਾ ਟ੍ਰੈਫਿਕ ਜਾਮ ਦੇਖ ਕੇ ਮੈਂ ਆਪਣੀ ਕਾਰ ਉਥੇ ਹੀ ਛੱਡਣ ਦਾ ਫੈਸਲਾ ਲਿਆ। ਕਾਰ ਵਿਚ ਡਰਾਈਵਰ ਸੀ। ਮੈਂ ਦੁਬਾਰਾ ਸੋਚਣ ਦੀ ਥਾਂ ਹਸਪਤਾਲ ਵੱਲ ਦੌੜਨਾ ਸ਼ੁਰੂ ਕਰ ਦਿੱਤਾ ਸੀ। ਬਾਅਦ ਵਿਚ ਹਸਪਤਾਲ ਪਹੁੰਚ ਕੇ ਅਸੀਂ ਸਫਲਤਾਪੂਰਵਕ ਔਰਤ ਦਾ ਆਪ੍ਰੇਸ਼ਨ ਕੀਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News