ਬੈਂਗਲੁਰੂ ''ਚ ਸੁਣਵਾਈ ਦਿੱਤੀ ਤੇਜ਼ ਧਮਾਕੇ ਵਰਗੀ ਆਵਾਜ਼, ਹਿਲ ਗਈ ਧਰਤੀ

05/20/2020 6:05:51 PM

ਬੈਂਗਲੁਰੂ- ਦੇਸ਼ 'ਚ ਇਸ ਸਮੇਂ ਕੋਰੋਨਾ ਵਾਇਰਸ ਦਾ ਮਹਾਸੰਕਟ ਹੈ ਅਤੇ ਦੂਜੇ ਪਾਸੇ ਪੂਰਬੀ ਰਾਜਾਂ 'ਤੇ ਅਮਫਾਨ ਤੂਫਾਨ ਦਾ ਖਤਰਾ ਮੰਡਰਾ ਰਿਹਾ ਹੈ। ਇਸ ਵਿਚ ਕਰਨਾਟਕ ਦੇ ਬੈਂਗਲੁਰੂ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਦੁਪਹਿਰ ਨੂੰ ਬੈਂਗਲੁਰੂ 'ਚ ਇਕ ਤੇਜ਼ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਲੋਕ ਡਰ ਗਏ। ਲੋਕਾਂ ਦਾ ਕਹਿਣਾ ਹੈ ਕਿ ਇਹ ਅਜਿਹੀ ਆਵਾਜ਼ ਸੀ, ਜਿਵੇਂ ਕੋਈ ਜ਼ੋਰਦਾਰ ਭੂਚਾਲ ਆਇਆ ਹੋਵੇ ਜਾਂ ਫਿਰ ਝਟਕਾ ਲੱਗਾ ਹੋਵੇ। ਲੋਕਾਂ ਅਨੁਸਾਰ ਕਰੀਬ 5 ਸੈਕਿੰਡ ਤੱਕ ਇਹ ਆਵਾਜ਼ ਗੂੰਜਦੀ ਰਹੀ। ਕਰਨਾਟਕ ਸਟੇਟ ਡਿਜਾਸਟਰ ਮਾਨਿਟਰਿੰਗ ਸੈਂਟਰ ਵਲੋਂ ਬਿਆਨ ਦਿੱਤਾ ਗਿਆ ਹੈ ਕਿ ਇਹ ਕਿਸੇ ਤਰ੍ਹਾਂ ਨਾਲ ਭੂਚਾਲ ਦੀ ਆਵਾਜ਼ ਨਹੀਂ ਹੈ। ਜ਼ਮੀਨ 'ਚ ਕਿਸੇ ਵੀ ਤਰ੍ਹਾਂ ਦੀ ਕੰਬਣੀ ਨਹੀਂ ਦੇਖੀ ਗਈ ਹੈ ਪਰ ਜੋ ਆਵਾਜ਼ ਸੀ, ਉਹ ਬਿਲਕੁੱਲ ਵੱਖ ਹੀ ਸੀ।

ਬੈਂਗਲੁਰੂ ਦੇ ਵ੍ਹਾਈਟਫੀਲਡ ਇਲਾਕੇ 'ਚ ਜਿੱਥੇ ਇਹ ਆਵਾਜ਼ ਸੁਣਾਈ ਦਿੱਤੀ, ਉੱਥੇ ਹੁਣ ਅਧਿਕਾਰੀ ਐਕਟਿਵ ਹੋਏ ਹਨ। ਹਵਾਈ ਫੌਜ, ਐੱਚ.ਏ.ਐੱਲ. ਦੀ ਕੰਪਨੀ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਜਵਾਬ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਬੈਂਗਲੁਰੂ ਪੁਲਸ ਕਮਿਸ਼ਨਰ ਭਾਸਕਰ ਰਾਵ ਦਾ ਕਹਿਣਾ ਹੈ ਕਿ ਕਰੀਬ ਇਕ ਘੰਟੇ ਪਹਿਲਾਂ ਇਹ ਆਵਾਜ਼ ਆਈ ਸੀ, ਕਿਸੇ ਨੂੰ ਪਤਾ ਨਹੀਂ ਚੱਲ ਰਿਹਾ ਹੈ ਕਿ ਇਹ ਕਿੱਥੋਂ ਆਈ ਹੈ ਪਰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਰਿਪੋਰਟ ਨਹੀਂ ਕੀਤੀ ਗਈ ਸੀ। ਇਸ ਆਵਾਜ਼ ਨੂੰ ਕਰੀਬ 21 ਕਿਲੋਮੀਟਰ ਤੱਕ ਸੁਣਿਆ ਗਿਆ ਹੈ।


DIsha

Content Editor

Related News