ਵਿਧਾਇਕ ਬਲਕੌਰ ਸਿੰਘ ਦਾ ਯੂ-ਟਰਨ- ਮੈਂ ਅਕਾਲੀ ਦਲ 'ਚ ਹੀ ਹਾਂ

Tuesday, Jan 08, 2019 - 06:04 PM (IST)

ਸਿਰਸਾ— ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਬਲਕੌਰ ਸਿੰਘ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਅੱਜ ਵੀ ਪਾਰਟੀ ਦੇ ਵਿਧਾਇਕ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਇਹ ਖਬਰਾਂ ਆਈਆਂ ਸਨ ਕਿ ਬਲਕੌਰ ਸਿੰਘ ਹਰਿਆਣਾ 'ਚ ਜਨਨਾਇਕ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਯੂ-ਟਰਨ ਲੈਂਦੇ ਹੋਏ ਸੱਪਸ਼ਟ ਕੀਤਾ ਕਿ ਓਮ ਪ੍ਰਕਾਸ਼ ਚੌਟਾਲਾ ਦੇ ਬੇਟੇ ਅਜੈ ਚੌਟਾਲਾ ਦੀ ਮੌਜੂਦਗੀ ਵਿਚ ਉਨ੍ਹਾਂ ਨੇ ਪਾਰਟੀ ਦਾ ਝੰਡਾ ਫੜਿਆ ਸੀ। ਉਨ੍ਹਾਂ ਕਿਹਾ ਕਿ ਮੈਂ ਅਕਾਲੀ ਦਲ 'ਚ ਹੀ ਹਾਂ, ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਵਿਚ ਸ਼ਾਮਲ ਨਹੀਂ ਹੋਇਆ ਹਾਂ। 

PunjabKesari

ਜ਼ਿਕਰਯੋਗ ਹੈ ਕਿ ਸਿਰਸਾ 'ਚ ਕਲਾਂਵਾਲੀ ਸੀਟ ਤੋਂ ਵਿਧਾਇਕ ਬਲਕੌਰ ਸਿੰਘ ਦੇ ਜੇ. ਜੇ. ਪੀ. ਪਾਰਟੀ 'ਚ ਸ਼ਾਮਲ ਹੋਣ ਨੂੰ ਲੈ ਕੇ ਅਜੈ ਚੌਟਾਲਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ ਅਤੇ ਝੰਡਾ ਭੇਟ ਕੀਤਾ ਸੀ। ਇਸ ਦੀ ਇਕ ਤਸਵੀਰ ਅਜੈ ਨੇ ਆਪਣੇ ਟਵਿੱਟਰ 'ਤੇ ਸ਼ੇਅਰ ਕੀਤੀ ਸੀ। ਉਨ੍ਹਾਂ ਤਸਵੀਰ ਸ਼ੇਅਰ ਕਰਦਿਆਂ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਵਿਧਾਇਕ ਬਲਕੌਰ ਸਿੰਘ ਜਨਨਾਇਕ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਹਨ। 

PunjabKesari

ਬਲਕੌਰ ਸਿੰਘ ਨੇ ਚੰਡੀਗੜ੍ਹ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਪੁੱਜੇ। ਇੱਥੇ ਬਾਦਲ ਨੇ ਬਲਕੌਰ ਨੂੰ ਫਟਕਾਰ ਲਾਈ, ਜਿਸ ਤੋਂ ਬਾਅਦ ਉਨ੍ਹਾਂ ਨੇ ਜੇ. ਜੇ. ਪੀ. ਨਾਲੋਂ ਦੋ ਦਿਨ ਪੁਰਾਣਾ ਨਾਤਾ ਤੋੜ ਲਿਆ। ਸੂਤਰਾਂ ਤੋਂ ਪਤਾ ਲੱਗਾ ਕਿ ਇੱਥੇ ਪ੍ਰਕਾਸ਼ ਸਿੰਘ ਬਾਦਲ ਅਤੇ ਬਲਕੌਰ ਸਿੰਘ ਦਰਮਿਆਨ ਕੁਝ ਇਸ ਤਰ੍ਹਾਂ ਗੱਲਬਾਤ ਹੋਈ। 
ਬਾਦਲ ਨੇ ਗੱਲਬਾਤ ਕਰਦਿਆਂ ਕਿਹਾ, ''ਕੀ ਹੋਇਆ ਬਲਕੌਰ! ਤੇਰੀ ਮਤ ਮਾਰੀ ਗਈ ਹੈ, ਇਹ ਕੀ ਕੀਤਾ?
ਬਲਕੌਰ ਨੇ ਕਿਹਾ— ਅਸੀਂ ਤੁਹਾਡੇ ਨਾਲ ਹਾਂ ਬਾਦਲ ਸਾਬ੍ਹ। ਅਸੀਂ ਅਕਾਲੀ ਹਾਂ, ਅਕਾਲੀ ਹੀ ਰਹਾਂਗਾ। ਅਜੈ ਸਿੰਘ ਆਇਆ ਸੀ ਸਾਡੇ ਕੋਲ। ਮੈਨੂੰ ਕਿਹਾ ਕਿ ਸਾਡੇ ਨਾਲ ਆ ਜਾ, ਤੈਨੂੰ ਲੋਕ ਸਭਾ ਚੋਣ ਲੜਾਉਣੀ ਹੈ। ਮੈਨੂੰ ਜ਼ਬਰਦਸਤੀ ਜੇ. ਜੇ. ਪੀ. ਦਾ ਝੰਡਾ ਫੜਾ ਦਿੱਤਾ ਜੀ ਮੈਂ ਤਾਂ ਫਸ ਗਿਆ, ਜੀ।
ਬਾਦਲ— ਪੁੱਤਰ ਤੈਨੂੰ ਹਾਰਨ ਵਾਸਤੇ ਚੋਣ ਲੜਨੀ ਹੈ। ਇੱਥੇ ਅਕਾਲੀਆਂ ਕੋਲ ਰਹਿ, ਫਿਰ ਅਸੀਂ ਹੀ ਚੋਣ ਲੜਾਵਾਂਗੇ। 


Tanu

Content Editor

Related News