ਤਲਾਕਸ਼ੁਦਾ ਤੇ ਵਿਧਵਾ ਲੋਕਾਂ ''ਚ ਵਧਿਆ ਦੂਜੇ ਵਿਆਹ ਦਾ ਰੁਝਾਨ, 10 ਸਾਲਾਂ ''ਚ 43% ਦਾ ਉਛਾਲ

Monday, May 25, 2026 - 09:41 AM (IST)

ਤਲਾਕਸ਼ੁਦਾ ਤੇ ਵਿਧਵਾ ਲੋਕਾਂ ''ਚ ਵਧਿਆ ਦੂਜੇ ਵਿਆਹ ਦਾ ਰੁਝਾਨ, 10 ਸਾਲਾਂ ''ਚ 43% ਦਾ ਉਛਾਲ

ਨਵੀਂ ਦਿੱਲੀ: ਭਾਰਤੀ ਸਮਾਜ ਵਿੱਚ ਦੂਜੇ ਵਿਆਹ ਨੂੰ ਲੈ ਕੇ ਲੋਕਾਂ ਦੀ ਮਾਨਸਿਕਤਾ ਵਿੱਚ ਇੱਕ ਵੱਡੀ ਅਤੇ ਹਾਂ-ਪੱਖੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਇੱਕ ਸਮਾਂ ਸੀ ਜਦੋਂ ਪਹਿਲਾ ਵਿਆਹ ਟੁੱਟਣ ਜਾਂ ਜੀਵਨਸਾਥੀ ਦੇ ਚਲੇ ਜਾਣ ਤੋਂ ਬਾਅਦ ਜ਼ਿੰਦਗੀ ਨੂੰ ਖ਼ਤਮ ਮੰਨ ਲਿਆ ਜਾਂਦਾ ਸੀ ਪਰ ਹੁਣ ਲੋਕ ਸਮਾਜਿਕ ਦਬਾਅ ਨੂੰ ਪਾਸੇ ਰੱਖ ਕੇ ਆਪਣੀ ਨਿੱਜੀ ਖ਼ੁਸ਼ੀ, ਮਾਨਸਿਕ ਸ਼ਾਂਤੀ ਅਤੇ ਭਾਵਨਾਤਮਕ ਸਹਾਰੇ ਲਈ ਜ਼ਿੰਦਗੀ ਨੂੰ ਦੂਜਾ ਮੌਕਾ ਦੇ ਰਹੇ ਹਨ। ਇੱਕ ਹਾਲੀਆ ਸਰਵੇਖਣ ਅਤੇ ਮੈਟਰੀਮੋਨੀਅਲ ਪਲੇਟਫਾਰਮਾਂ ਦੀ ਰਿਪੋਰਟ ਮੁਤਾਬਕ, ਪਿਛਲੇ 10 ਸਾਲਾਂ ਵਿੱਚ ਦੂਜੀ ਵਾਰ ਵਿਆਹ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ 43 ਫ਼ੀਸਦੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਮੁੜ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਚੌਥੀ ਵਾਰ ਵਧੀਆਂ ਕੀਮਤਾਂ, ਚੈਕ ਕਰੋ ਨਵੇਂ ਰੇਟ

ਹਰ 6 ਸਫ਼ਲ ਵਿਆਹਾਂ ਵਿੱਚੋਂ 1 ਵਿਆਹ 'ਦੂਜਾ ਵਿਆਹ'
ਰਿਪੋਰਟ ਦੇ ਹੈਰਾਨੀਜਨਕ ਅੰਕੜੇ ਦੱਸਦੇ ਹਨ ਕਿ ਸਾਲ 2016 ਵਿੱਚ ਜਿੱਥੇ ਸਿਰਫ਼ 11% ਲੋਕ ਦੂਜੇ ਵਿਆਹ ਦੀ ਤਲਾਸ਼ ਵਿੱਚ ਸਨ, ਉੱਥੇ ਹੀ ਸਾਲ 2025 ਤੱਕ ਇਹ ਅੰਕੜਾ ਵਧ ਕੇ 16 ਫ਼ੀਸਦੀ ਹੋ ਗਿਆ ਹੈ। ਮੌਜੂਦਾ ਸਮੇਂ ਵਿੱਚ ਦੇਸ਼ ਅੰਦਰ ਹੋ ਰਹੇ ਹਰ ਛੇ ਸਫ਼ਲ ਵਿਆਹਾਂ ਵਿੱਚੋਂ ਇੱਕ ਵਿਆਹ ਦੂਜੀ ਵਾਰ ਰਿਸ਼ਤੇ ਵਿੱਚ ਬੱਝਣ ਵਾਲਿਆਂ ਦਾ ਹੋ ਰਿਹਾ ਹੈ। ਮੈਟਰੋ ਸ਼ਹਿਰਾਂ ਵਿੱਚ ਤਾਂ ਹਾਲਤ ਇਹ ਹੈ ਕਿ ਕਰੀਬ 30% ਵਿਆਹਾਂ ਵਿੱਚ ਕੋਈ ਇੱਕ ਸਾਥੀ ਅਜਿਹਾ ਹੁੰਦਾ ਹੈ, ਜਿਸਦਾ ਪਹਿਲਾਂ ਤਲਾਕ ਹੋ ਚੁੱਕਾ ਹੁੰਦਾ ਹੈ।

28% ਤਲਾਕਸ਼ੁਦਾ ਲੋਕ ਨਵੀਂ ਸ਼ੁਰੂਆਤ ਲਈ ਤਿਆਰ
ਸਰਵੇਖਣ ਮੁਤਾਬਕ 28% ਤਲਾਕਸ਼ੁਦਾ ਲੋਕ ਆਪਣੇ ਬੀਤੇ ਕੱਲ੍ਹ (ਅਤੀਤ) ਨੂੰ ਭੁਲਾ ਕੇ ਨਵੇਂ ਸਿਰੇ ਤੋਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਵੱਡੀ ਗੱਲ ਇਹ ਹੈ ਕਿ ਤਲਾਕਸ਼ੁਦਾ ਪ੍ਰੋਫਾਈਲਜ਼ ਵਿੱਚ ਦਿਲਚਸਪੀ ਦਿਖਾਉਣ ਵਾਲਿਆਂ ਵਿੱਚ 15% ਲੋਕ ਅਜਿਹੇ ਹਨ, ਜਿਨ੍ਹਾਂ ਦਾ ਇਹ ਪਹਿਲਾ ਵਿਆਹ ਹੁੰਦਾ ਹੈ, ਜੋ ਇਹ ਦਰਸਾਉਂਦਾ ਹੈ ਕਿ ਸਮਾਜ ਹੁਣ ਪੁਰਾਣੀਆਂ ਰੂੜੀਵਾਦੀ ਸੋਚਾਂ ਤੋਂ ਉੱਪਰ ਉੱਠ ਰਿਹਾ ਹੈ।

ਇਹ ਵੀ ਪੜ੍ਹੋ - 1500 ਫੁੱਟ ਗਹਿਰੀ ਖੱਡ 'ਚ ਡਿੱਗੀ SUV ਗੱਡੀ, 8 ਲੋਕਾਂ ਦੀ ਦਰਦਨਾਕ ਮੌਤ, ਰਾਏਗੜ੍ਹ 'ਚ ਮਚਿਆ ਚੀਕ-ਚਿਹਾੜਾ

ਦੂਜੇ ਵਿਆਹ ਦੇ ਰੁਝਾਨ ਵਧਣ ਦੇ ਮੁੱਖ ਕਾਰਨ:
ਵਿਸ਼ੇਸ਼ ਮੈਟਰੀਮੋਨੀਅਲ ਪਲੇਟਫਾਰਮ: ਹੁਣ ਜੀਵਨਸਾਥੀ ਦੀ ਤਲਾਸ਼ ਸਿਰਫ਼ ਰਿਸ਼ਤੇਦਾਰਾਂ ਜਾਂ ਵਿਚੋਲਿਆਂ ਤੱਕ ਸੀਮਤ ਨਹੀਂ ਰਹੀ। ਬਾਜ਼ਾਰ ਵਿੱਚ ਖ਼ਾਸ ਤੌਰ 'ਤੇ ਦੂਜੇ ਵਿਆਹ ਲਈ SecondShaadi.com, SecondShaadi, ਅਤੇ DivorceeMatrimony ਵਰਗੇ ਪਲੇਟਫਾਰਮ ਆ ਚੁੱਕੇ ਹਨ, ਜਿੱਥੇ ਲੋਕ ਬਿਨਾਂ ਕਿਸੇ ਝਿਜਕ ਦੇ ਆਪਣੀ ਪਸੰਦ ਦਾ ਸਾਥੀ ਚੁਣ ਰਹੇ ਹਨ।

ਪਰਿਵਾਰ ਅਤੇ ਬੱਚਿਆਂ ਦਾ ਸਮਰਥਨ: ਅੱਜ-ਕੱਲ੍ਹ ਪਰਿਵਾਰ ਅਤੇ ਬੱਚੇ ਵੀ ਇਸ ਫ਼ੈਸਲੇ ਵਿੱਚ ਸਹਿਯੋਗੀ ਬਣ ਰਹੇ ਹਨ। ਕਈ ਮਾਮਲਿਆਂ ਵਿੱਚ ਨੌਜਵਾਨ ਵਿਧਵਾ ਨੂੰਹ ਨੂੰ ਉਸਦੇ ਸਹੁਰੇ ਪਰਿਵਾਰ ਵੱਲੋਂ ਹੀ ਦੂਜੇ ਵਿਆਹ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਵੱਡੀ ਉਮਰ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਖ਼ੁਦ ਦੂਜਾ ਵਿਆਹ ਕਰਨ ਦੀ ਸਲਾਹ ਦੇ ਰਹੇ ਹਨ।

ਇਹ ਵੀ ਪੜ੍ਹੋ - 1 ਕਰੋੜ ਕੈਸ਼, ਹੀਰੇ ਦੀਆਂ 11 ਤੇ ਸੋਨੇ ਦੀਆਂ 42 ਅੰਗੂਠੀਆਂ, ਵਿਚੋਲੇ ਨੂੰ ਸਕਾਰਪੀਓ! ਦਾਜ ਦੀ ਵੀਡੀਓ ਦੇਖ ਉੱਡਣਗੇ ਹੋਸ਼

ਮੈਰਿਜ ਕਾਊਂਸਲਿੰਗ ਦਾ ਵਧਦਾ ਕ੍ਰੇਜ਼: ਰਿਲੇਸ਼ਨਸ਼ਿਪ ਕਾਊਂਸਲਰਾਂ ਮੁਤਾਬਕ, ਹੁਣ ਵਿਆਹ ਅਤੇ ਰਿਸ਼ਤਿਆਂ ਬਾਰੇ ਸਲਾਹ ਲੈਣ ਆਉਣ ਵਾਲੇ 10 ਵਿੱਚੋਂ 2 ਲੋਕ ਤਲਾਕਸ਼ੁਦਾ ਹੁੰਦੇ ਹਨ। ਲੋਕ ਹੁਣ ਵਿਆਹ ਤੋਂ ਪਹਿਲਾਂ ਹੀ 'ਕਪਲ ਥੈਰੇਪੀ' ਅਤੇ ਭਾਵਨਾਤਮਕ ਤਾਲਮੇਲ 'ਤੇ ਖੁੱਲ੍ਹ ਕੇ ਚਰਚਾ ਕਰਦੇ ਹਨ।

'ਬਲੈਂਡਡ ਫੈਮਿਲੀ' ਦਾ ਨਵਾਂ ਕਨਸੈਪਟ
ਮਹਾਨਗਰਾਂ ਤੋਂ ਲੈ ਕੇ ਛੋਟੇ ਸ਼ਹਿਰਾਂ ਅਤੇ ਹੁਣ ਪੇਂਡੂ ਇਲਾਕਿਆਂ ਤੱਕ 'ਬਲੈਂਡਡ ਫੈਮਿਲੀ' (ਮਿਸ਼ਰਿਤ ਪਰਿਵਾਰ) ਦੀ ਧਾਰਨਾ ਆਮ ਹੁੰਦੀ ਜਾ ਰਹੀ ਹੈ। ਇਸ ਵਿੱਚ ਨਵੇਂ ਬਣੇ ਰਿਸ਼ਤੇ, ਦੋਵਾਂ ਪਾਸਿਆਂ ਦੇ ਬੱਚੇ ਅਤੇ ਸਾਂਝੀਆਂ ਜ਼ਿੰਮੇਵਾਰੀਆਂ ਮਿਲ ਕੇ ਆਧੁਨਿਕ ਪਰਿਵਾਰ ਦੀ ਇੱਕ ਨਵੀਂ ਅਤੇ ਖ਼ੂਬਸੂਰਤ ਪਰਿਭਾਸ਼ਾ ਗੜ੍ਹ ਰਹੀਆਂ ਹਨ, ਜਿੱਥੇ ਸਮਾਜਿਕ ਦਿਖਾਵੇ ਨਾਲੋਂ ਮਾਨਸਿਕ ਸ਼ਾਂਤੀ, ਸਤਿਕਾਰ ਅਤੇ ਆਪਸੀ ਪਿਆਰ ਨੂੰ ਪਹਿਲ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਮੁੜ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਨਵੇਂ ਰੇਟ ਅੱਜ ਤੋਂ ਲਾਗੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News