Pizza ਖਾਣ ਦੇ ਸ਼ੌਕੀਨ ਦੇਣ ਧਿਆਨ, ਵੀਡੀਓ ਦੇਖ ਆਉਣਗੀਆਂ ਕਚੀਚੀਆਂ, ਕਿਤੇ ਤੁਹਾਡੇ ਵੱਲ ਵੀ..!
Monday, May 11, 2026 - 01:48 PM (IST)
ਨੋਇਡਾ : ਅਜੌਕੇ ਸਮੇਂ ਵਿਚ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਸਾਰੇ ਲੋਕ ਪੀਜ਼ਾ ਖਾਣ ਦੇ ਬਹੁਤ ਸ਼ੋਕਿਨ ਹਨ। ਪੀਜ਼ਾ ਬਣਾਉਣ ਨੂੰ ਲੈ ਕੇ ਇਕ ਨੌਜਵਾਨ ਦੀ ਅਜਿਹੀ ਵੀਡੀਓ ਵਾਇਰਲ ਹੋ ਰਹੀ, ਜਿਸ ਨੂੰ ਦੇਖ ਤੁਹਾਡਾ ਮਨ ਕੱਚਾ ਹੋਵੇਗਾ ਅਤੇ ਤੁਸੀ ਕਚੀਚੀਆਂ ਲਵੋਗੇ। ਸੈਕਟਰ-24 ਪੁਲਸ ਸਟੇਸ਼ਨ ਇਲਾਕੇ ਵਿੱਚ ਪੀਜ਼ੇ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਕਰਮਚਾਰੀ ਦੀ ਪੀਜ਼ਾ ਬਣਾਉਂਦੇ ਸਮੇਂ ਉਸ 'ਤੇ ਥੁੱਕ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਕਾਰਵਾਈ ਕਰਦੇ ਹੋਏ ਪੁਲਸ ਨੇ ਕਰਮਚਾਰੀ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ - PM ਮੋਦੀ ਨੇ ਆਖਿਰ ਕਿਉਂ ਕਿਹਾ- 'ਇੱਕ ਸਾਲ ਨਾ ਖਰੀਦੋ ਸੋਨਾ..?' ਜਾਣੋ ਕਾਰਨ
ਜਾਣਕਾਰੀ ਮੁਤਾਬਕ ਪੀਜ਼ਾ ਬਣਾਉਂਦੇ ਸਮੇਂ ਉਸ 'ਤੇ ਥੁੱਕਣ ਦੀ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਪੁਲਸ ਵਲੋਂ ਕਾਰਵਾਈ ਕੀਤੀ ਗਈ। ਸੈਕਟਰ 24 ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਸੁਬੋਧ ਕੁਮਾਰ ਨੇ ਦੱਸਿਆ ਕਿ 10 ਮਈ ਦੀ ਸ਼ਾਮ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਸੈਕਟਰ 22 ਦੇ ਇੱਕ ਪੀਜ਼ਾ ਆਊਟਲੈੱਟ 'ਤੇ ਕੰਮ ਕਰਨ ਵਾਲਾ ਇੱਕ ਕਰਮਚਾਰੀ ਪੀਜ਼ਾ ਬਣਾਉਂਦੇ ਸਮੇਂ ਅਣਉਚਿਤ ਵਿਵਹਾਰ ਕਰਦਾ ਦੇਖਿਆ ਗਿਆ।
ਇਹ ਵੀ ਪੜ੍ਹੋ - ਜਹਾਜ਼ ਦੇ ਟਾਇਰ ਨੂੰ ਲੱਗੀ ਅੱਗ, 289 ਯਾਤਰੀਆਂ 'ਚ ਮਚੀ ਭਾਜੜ, ਨੇਪਾਲ ਏਅਰਪੋਰਟ 'ਤੇ ਵੱਡਾ ਹਾਦਸਾ
Noida: पिज्जा में थूकने का वीडियो वायरल होने पर मचा बवाल, 'पिज्जा हंट' के कर्मचारी मुजम्मिल पर आरोप, जांच शुरू#Noida pic.twitter.com/9mScalLD9D
— इमरान अंसारी (@imrankh58451712) May 11, 2026
ਵਾਇਰਲ ਵੀਡੀਓ ਮੁਤਾਬਕ ਦੁਕਾਨ ਦਾ ਕਰਮਚਾਰੀ ਪੀਜ਼ਾ ਤਿਆਰ ਕਰਦੇ ਸਮੇਂ ਉਸ 'ਤੇ ਥੁੱਕਦਾ ਅਤੇ ਫਿਰ ਉਹੀ ਪੀਜ਼ਾ ਗਾਹਕਾਂ ਨੂੰ ਪਰੋਸ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਨੇ ਕਾਰਵਾਈ ਕੀਤੀ ਅਤੇ ਦੋਸ਼ੀ ਮੁਜ਼ਮਿਲ (30), ਜੋ ਕਿ ਗਿਝੋਰ ਪਿੰਡ ਦੇ ਰਹਿਣ ਵਾਲੇ ਸਾਕਿਰ ਦਾ ਪੁੱਤਰ ਹੈ, ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਅਨੁਸਾਰ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ। ਕੁਝ ਸੰਗਠਨ ਇਸ ਘਟਨਾ ਦਾ ਵਿਰੋਧ ਕਰਨ ਲਈ ਥਾਣੇ ਵੀ ਪਹੁੰਚੇ। ਇਸ ਸਬੰਧ ਵਿਚ ਕਾਰਵਾਈ ਕਰਦੇ ਹੋਏ ਪੁਲਸ ਨੇ ਦੁਕਾਨ ਤੋਂ ਕੁਝ ਸਾਮਾਨ ਅਤੇ ਵਾਇਰਲ ਵੀਡੀਓ ਦੀ ਫੁਟੇਜ ਸਬੂਤ ਵਜੋਂ ਆਪਣੇ ਕਬਜ਼ੇ ਵਿੱਚ ਲੈ ਲਈ ਹੈ।
ਇਹ ਵੀ ਪੜ੍ਹੋ - 3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਚੋਣਾਂ ਨੂੰ ਲੈ ਕੇ ਬੰਦ ਰਹਿਣਗੇ ਹਿਮਾਚਲ ਦੇ ਇਹ ਸਕੂਲ ਤੇ ਦਫ਼ਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
