ਹੱਥ ਲੱਗਾ ਹਜ਼ਾਰਾਂ-ਕਰੋੜਾਂ ਦਾ ਖ਼ਜ਼ਾਨਾ ! ਮੋਗੋਕ ''ਚ ਮਿਲਿਆ ਦੂਜਾ ਸਭ ਤੋਂ ਵੱਡਾ ''Ruby''

Sunday, May 10, 2026 - 01:41 PM (IST)

ਹੱਥ ਲੱਗਾ ਹਜ਼ਾਰਾਂ-ਕਰੋੜਾਂ ਦਾ ਖ਼ਜ਼ਾਨਾ ! ਮੋਗੋਕ ''ਚ ਮਿਲਿਆ ਦੂਜਾ ਸਭ ਤੋਂ ਵੱਡਾ ''Ruby''

ਇੰਟਰਨੈਸ਼ਨਲ ਡੈਸਕ- ਮਿਆਂਮਾਰ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਾਈਨਿੰਗ ਦੌਰਾਨ ਇੱਕ ਬੇਹੱਦ ਕੀਮਤੀ ਅਤੇ ਵੱਡਾ ਰੂਬੀ ਮਿਲਿਆ ਹੈ, ਜਿਸ ਦਾ ਭਾਰ 11,000 ਕੈਰੇਟ ਦੱਸਿਆ ਜਾ ਰਿਹਾ ਹੈ। ਇਹ ਪੱਥਰ ਮਿਆਂਮਾਰ ਦੇ ਪ੍ਰਸਿੱਧ ਰਤਨ ਖੇਤਰ ਮੋਗੋਕ ਤੋਂ ਮਿਲਿਆ ਹੈ, ਜਿਸ ਨੂੰ ਦੁਨੀਆ ਭਰ ਵਿੱਚ ਹਾਈ ਕੁਆਲਟੀ ਵਾਲੇ ਰੂਬੀ ਦੇ ਉਤਪਾਦਨ ਲਈ ਜਾਣਿਆ ਜਾਂਦਾ ਹੈ।

ਇਸ ਰੂਬੀ ਦਾ ਕੁੱਲ ਭਾਰ ਲਗਭਗ 2.2 ਕਿਲੋਗ੍ਰਾਮ ਹੈ। ਇਹ ਮਿਆਂਮਾਰ ਦੇ ਇਤਿਹਾਸ ਵਿੱਚ ਮਿਲਿਆ ਦੂਜਾ ਸਭ ਤੋਂ ਵੱਡਾ ਰੂਬੀ ਹੈ। ਹਾਲਾਂਕਿ 1996 ਵਿੱਚ 21,450 ਕੈਰੇਟ ਦਾ ਇੱਕ ਹੋਰ ਵੱਡਾ ਰੂਬੀ ਮਿਲਿਆ ਸੀ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਤਾਜ਼ਾ ਮਿਲਿਆ ਪੱਥਰ ਆਪਣੇ ਰੰਗ, ਚਮਕ ਅਤੇ ਕੁਆਲਟੀ ਕਾਰਨ ਉਸ ਤੋਂ ਕਿਤੇ ਜ਼ਿਆਦਾ ਕੀਮਤੀ ਹੈ।

ਸਰਕਾਰੀ ਮੀਡੀਆ ਅਨੁਸਾਰ, ਇਸ ਦਾ ਰੰਗ 'ਪਰਪਲਿਸ਼-ਰੈੱਡ' ਹੈ, ਜਿਸ ਵਿੱਚ ਪੀਲੇ ਰੰਗ ਦੀ ਹਲਕੀ ਝਲਕ ਮਿਲਦੀ ਹੈ। ਮਿਆਂਮਾਰ ਦੇ ਰਾਸ਼ਟਰਪਤੀ ਮਿਨ ਆਂਗ ਹਲੈਂਗ ਨੇ ਖੁਦ ਆਪਣੇ ਦਫ਼ਤਰ ਵਿੱਚ ਇਸ ਵਿਸ਼ਾਲ ਰੂਬੀ ਨੂੰ ਚੈੱਕ ਕੀਤਾ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। 

ਇਹ ਵੀ ਪੜ੍ਹੋ- ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game

ਜ਼ਿਕਰਯੋਗ ਹੈ ਕਿ ਮਿਆਂਮਾਰ ਦੁਨੀਆ ਦੇ 90 ਫ਼ੀਸਦੀ ਰੂਬੀ ਦਾ ਉਤਪਾਦਨ ਕਰਦਾ ਹੈ। ਇਹ ਰੂਬੀ ਅਜਿਹੇ ਸਮੇਂ ਮਿਲਿਆ ਹੈ ਜਦੋਂ ਦੇਸ਼ ਘਰੇਲੂ ਯੁੱਧ ਅਤੇ ਪਾਬੰਦੀਆਂ ਨਾਲ ਜੂਝ ਰਿਹਾ ਹੈ। ਮਾਹਿਰਾਂ ਅਨੁਸਾਰ ਇਸ ਦੀ ਕੀਮਤ ਕਰੋੜਾਂ ਡਾਲਰਾਂ ਯਾਨੀ ਹਜ਼ਾਰ ਕਰੋੜ ਰੁਪਏ ਤੱਕ ਹੋ ਸਕਦੀ ਹੈ।

ਮਿਆਂਮਾਰ ਦਾ ਮੰਡਲੇ ਖੇਤਰ, ਖਾਸ ਕਰਕੇ ਮੋਗੋਕ ਘਾਟੀ, ਸਦੀਆਂ ਤੋਂ ਦੁਨੀਆ ਦੇ ਸਭ ਤੋਂ ਮਹਿੰਗੇ ਅਤੇ 'ਪਿਜਨ ਬਲੱਡ' ਕਹੇ ਜਾਣ ਵਾਲੇ ਰੂਬੀ ਲਈ ਮਸ਼ਹੂਰ ਹੈ। ਇੱਥੋਂ ਦੇ ਪੱਥਰ ਆਪਣੀ ਦੁਰਲੱਭਤਾ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬਹੁਤ ਮਹਿੰਗੇ ਭਾਅ 'ਤੇ ਵਿਕਦੇ ਹਨ।

ਇਹ ਵੀ ਪੜ੍ਹੋ- ਹੁਣ UAE ਵੀ ਜਹਾਜ਼ ਭਰ-ਭਰ ਕਰੇਗਾ ਡਿਪੋਰਟ ! ਪਾਕਿਸਤਾਨ ਦੀ ਡੁੱਬਦੀ ਆਰਥਿਕਤਾ ਨੂੰ ਇਕ ਹੋਰ ਝਟਕਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News