ਬਲਬੀਰ ਜਾਖੜ ਦੇ ਬੇਟੇ ਦਾ ਦੋਸ਼- 'ਆਪ' ਨੇ 6 ਕਰੋੜ 'ਚ ਵੇਚਿਆ ਮੇਰੇ ਪਿਤਾ ਨੂੰ ਟਿਕਟ

Saturday, May 11, 2019 - 03:34 PM (IST)

ਬਲਬੀਰ ਜਾਖੜ ਦੇ ਬੇਟੇ ਦਾ ਦੋਸ਼- 'ਆਪ' ਨੇ 6 ਕਰੋੜ 'ਚ ਵੇਚਿਆ ਮੇਰੇ ਪਿਤਾ ਨੂੰ ਟਿਕਟ

ਨਵੀਂ ਦਿੱਲੀ— ਦਿੱਲੀ 'ਚ ਲੋਕ ਸਭਾ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) 'ਤੇ ਉਨ੍ਹਾਂ ਦੇ ਉਮੀਦਵਾਰ ਦੇ ਬੇਟੇ ਨੇ ਟਿਕਟ ਵੇਚਣ ਦਾ ਗੰਭੀਰ ਦੋਸ਼ ਲਗਾਇਆ ਹੈ। ਇਹ ਦੋਸ਼ ਵੈਸਟ (ਪੱਛਮ) ਦਿੱਲੀ ਤੋਂ 'ਆਪ' ਦੀ ਟਿਕਟ 'ਤੇ ਚੋਣ ਲੜ ਰਹੇ ਬਲਬੀਰ ਜਾਖੜ ਦੇ ਬੇਟੇ ਉਦੇ ਜਾਖੜ ਨੇ ਲਗਾਇਆ ਹੈ। ਉਦੇ ਦਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਅਤੇ ਉਸ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੇ ਪਿਤਾ ਤੋਂ ਟਿਕਟ ਦੇ ਬਦਲੇ 6 ਕਰੋੜ ਰੁਪਏ ਲਏ ਸਨ। ਹਾਲਾਂਕਿ ਬਲਬੀਰ ਨੇ ਆਪਣੇ ਬੇਟੇ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ।

ਬਲਬੀਰ ਦੇ ਬੇਟੇ ਉਦੇ ਨੇ ਇੰਟਰਵਿਊ 'ਚ ਕਿਹਾ ਕਿ ਮੈਨੂੰ ਮੇਰੇ ਪਿਤਾ ਨੇ ਖੁਦ ਇਹ ਗੱਲ ਦੱਸੀ ਹੈ। ਮੈਂ ਅਜਿਹਾ ਕਰਨ ਤੋਂ ਮਨ੍ਹਾ ਵੀ ਕੀਤਾ ਸੀ। ਉਦੇ ਅਨੁਸਾਰ ਤਾਂ ਪਿਤਾ ਬਲਬੀਰ ਨੇ ਉਨ੍ਹਾਂ ਨੂੰ ਪੜ੍ਹਾਈ ਲਈ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਅਤੇ ਟਿਕਟ ਲਈ ਕੇਜਰੀਵਾਲ ਨੂੰ ਪੈਸੇ ਦੇ ਦਿੱਤੇ। ਉਦੇ ਨੇ ਕਿਹਾ,''ਮੇਰੇ ਪਿਤਾ ਨੇ ਕੁੱਲ 3 ਮਹੀਨੇ ਪਹਿਲਾਂ ਸਿਆਸੀ ਜੁਆਇਨ ਕੀਤੀ ਸੀ। ਕੇਜਰੀਵਾਲ ਨੇ ਉਨ੍ਹਾਂ ਨੂੰ 6 ਕਰੋੜ ਰੁਪਏ 'ਚ ਟਿਕਟ ਦਿੱਤਾ।'' ਉਦੇ ਨੇ ਅੱਗੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਆਪਣੀ ਗੱਲ ਸਾਬਤ ਕਰਨ ਦੇ ਪੂਰੇ ਸਬੂਤ ਹਨ।

ਬੇਟੇ ਦੇ ਦੋਸ਼ਾਂ 'ਤੇ ਜਦੋਂ ਬਲਬੀਰ ਜਾਖੜ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹੇ ਦੋਸ਼ 'ਤੇ ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੇਟਾ ਉਦੇ ਫਿਲਹਾਲ ਉਨ੍ਹਾਂ ਨਾਲ ਨਹੀਂ ਰਹਿੰਦਾ। ਦੱਸਣਯੋਗ ਹੈ ਕਿ ਇਸ ਸੀਟ 'ਤੇ ਬਲਬੀਰ ਦੀ ਟੱਕਰ ਭਾਰਤੀ ਜਨਤਾ ਪਾਰਟੀ ਦੇ ਪ੍ਰਵੇਸ਼ ਸ਼ਰਮਾ ਅਤੇ ਕਾਂਗਰਸ ਦੇ ਮਹਾਬਲ ਮਿਸ਼ਰਾ ਨਾਲ ਹੈ।


author

DIsha

Content Editor

Related News