ਬਾਲਾਕੋਟ ਏਅਰਸਟ੍ਰਾਈਕ ਦੇ ਪਲਾਨਰ ਸਾਮੰਤ ਗੋਇਲ ਬਣੇ ਨਵੇਂ ਰਾਅ ਚੀਫ

06/26/2019 9:12:34 PM

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਬੈਚ ਦੇ ਆਈ. ਪੀ. ਐਸ. ਅਧਿਕਾਰੀ ਸਾਮੰਤ ਗੋਇਲ ਨੂੰ ਖੂਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦਾ ਮੁਖੀ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਆਈ. ਪੀ. ਐਸ. ਅਧਿਕਾਰੀ ਅਰਵਿੰਦ ਕੁਮਾਰ ਨੂੰ ਇੰਟੈਲੀਜੈਂਸ ਬਿਊਰੋ ਦਾ ਡਾਇਰੈਕਟਰ ਬਣਾਇਆ ਗਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਕੈਡਰ ਦੇ ਆਈ. ਪੀ. ਐਸ. ਅਧਿਕਾਰੀ ਸਾਮੰਤ ਗੋਇਲ ਨੇ ਹੀ ਬਾਲਾਕੋਟ ਏਅਰਸਟ੍ਰਾਈਕ ਦੀ ਪੂਰੀ ਪਲਾਨਿੰਗ ਕੀਤੀ ਸੀ। ਨਵੇਂ ਰਾਅ ਚੀਫ ਸਾਮੰਤ ਗੋਇਲ, ਮੌਜੂਦਾ ਚੀਫ ਅਨਿਲ ਕੁਮਾਰ ਧਸਮਾਨਾ ਦੀ ਜਗ੍ਹਾ ਲੈਣਗੇ, ਜੋ ਢਾਈ ਸਾਲ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਰਿਟਾਇਰ ਹੋ ਰਹੇ ਹਨ। 1990 ਦੇ ਦੌਰ 'ਚ ਜਦ ਪੰਜਾਬ ਉਗਰਵਾਦ ਦੀ ਚਪੇਟ 'ਚ ਸੀ ਤਾਂ ਸਾਮੰਤ ਨੇ ਸ਼ਲਾਘਾਯੋਗ ਕੰਮ ਕਰਦੇ ਹੋਏ ਉਗਰਵਾਦ ਖਿਲਾਫ ਕਈ ਮੁਹਿੰਮਾਂ ਚਲਾਈਆਂ ਸਨ।


Related News