ਭਾਰਤ ਦੀ ਹਾਰ ''ਤੇ ਖੁਸ਼ੀ ਮਨਾਉਣ ਦੇ ਦੋਸ਼ ''ਚ ਹਿਰਾਸਤ ''ਚ ਲਏ ਗਏ 7 ਵਿਦਿਆਰਥੀਆਂ ਨੂੰ ਮਿਲੀ ਜ਼ਮਾਨਤ

Sunday, Dec 03, 2023 - 12:36 PM (IST)

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ 7 ਕਸ਼ਮੀਰੀ ਵਿਦਿਆਰਥੀਆਂ ਨੂੰ ਜ਼ਮਾਨਤ ਦੇ ਦਿੱਤੀ। ਇਨ੍ਹਾਂ ਨੂੰ ਵਿਸ਼ਪ ਕੱਪ ਫਾਈਨਲ 'ਚ ਭਾਰਤ ਦੀ ਹਾਰ ਦਾ ਜਸ਼ਨ ਮਨਾਉਣ ਦੇ ਦੋਸ਼ 'ਚ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ 'ਤੇ ਦੋਸ਼ ਲਗਾਏ ਗਏ ਸਨ। ਮੱਧ ਕਸ਼ਮੀਰ ਦੇ ਗਾਂਦਰਬਲ ਦੇ ਸ਼ੁਹਾਮਾ 'ਚ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸੇਜ਼ ਐਂਡ ਟੈਕਨਾਲੋਜੀ (ਐੱਸ.ਕੇ.ਯੂ.ਏ.ਐੱਸ.ਟੀ.) 7 ਵਿਦਿਆਰਥੀਆਂ ਨੂੰ ਵਿਸ਼ਵ ਕੱਪ ਫਾਈਨਲ ਦੇ ਇਕ ਦਿਨ ਬਾਅਦ 20 ਨਵੰਬਰ ਨੂੰ ਇਕ-ਇਕ ਗੈਰ-ਸਥਾਨਕ ਵਿਦਿਆਰਥੀ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : UAPA ਦੇ ਅਧੀਨ 7 ਵਿਦਿਆਰਥੀ ਗ੍ਰਿਫ਼ਤਾਰ, ਵਿਸ਼ਵ ਕੱਪ ਫਾਈਨਲ 'ਚ ਭਾਰਤ ਦੀ ਹਾਰ ਦਾ ਮਨਾਇਆ ਸੀ ਜਸ਼ਨ

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਇਨ੍ਹਾਂ ਵਿਦਿਆਰਥੀਆਂ ਨੇ ਭਾਰਤ ਦਾ ਸਮਰਥਨ ਕਰਨ 'ਤੇ ਉਸ ਨਾਲ ਗਲਤ ਰਵੱਈਆ ਕੀਤਾ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੇ ਪਾਕਿਸਤਾਨ ਸਮਰਥਕ ਨਾਅਰੇ ਲਗਾਏ, ਜਿਸ ਨਾਲ ਗੈਰ-ਸਥਾਨਕ ਵਿਦਿਆਰਥੀਆਂ 'ਚ ਡਰ ਪੈਦਾ ਹੋ ਗਿਆ। ਵਿਦਿਆਰਥੀਆਂ ਦਾ ਪ੍ਰਤੀਨਿਧੀਤੱਵ ਕਰਨ ਵਾਲੇ ਵਕੀਲ ਸ਼ਫੀਕ ਭੱਟ ਨੇ ਪੁਸ਼ਟੀ ਕੀਤੀ ਕਿ ਮੁੱਖ ਨਿਆਇਕ ਮੈਜਿਸਟ੍ਰੇਟ ਗਾਂਦਰਬਲ ਦੀ ਅਦਾਲਤ ਨੇ 7 ਵਿਦਿਆਰਥੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


DIsha

Content Editor

Related News