ਚੀਫ ਜਸਟਿਸ ਗੋਗੋਈ ''ਤੇ ਦੋਸ਼ ਲਾਉਣ ਵਾਲੀ ਔਰਤ ਦੀ ਜ਼ਮਾਨਤ ਰੱਦ ਕਰਨ ਸਬੰਧੀ ਸੁਣਵਾਈ 23 ਮਈ ਨੂੰ

04/24/2019 6:11:04 PM

ਨਵੀਂ ਦਿੱਲੀ—ਦਿੱਲੀ ਦੀ ਇਕ ਅਦਾਲਤ ਨੇ ਅੱਜ ਭਾਵ ਬੁੱਧਵਾਰ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਵਿਰੁੱਧ ਸੈਕਸ ਸੋਸ਼ਣ ਦੇ ਦੋਸ਼ ਲਾਉਣ ਵਾਲੀ ਸੁਪਰੀਮ ਕੋਰਟ ਦੀ ਇਕ ਸਾਬਕਾ ਮੁਲਾਜ਼ਮ ਦੀ ਜ਼ਮਾਨਤ ਰੱਦ ਕਰਨ ਲਈ ਪੁਲਸ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ 'ਤੇ ਸੁਣਵਾਈ 1 ਮਹੀਨੇ ਬਾਅਦ 23 ਮਈ ਨੂੰ ਕਰੇਗੀ। ਉਕਤ ਸਾਬਕਾ ਮਹਿਲਾ ਮੁਲਾਜ਼ਮ 'ਤੇ ਧੋਖਾਦੇਹੀ ਕਰਨ ਤੇ ਧਮਕੀਆਂ ਦੇਣ ਦਾ ਦੋਸ਼ ਹੈ।

PunjabKesari

ਚੀਫ ਮੈਟਰੋ ਪਾਲਟਿਨ ਮੈਜਿਟ੍ਰੇਟ ਮੁਨੀਸ਼ ਖੁਰਾਣਾ ਨੇ ਇਹ ਦੇਖਦਿਆਂ ਕਿ ਮਾਮਲੇ 'ਚ ਸ਼ਿਕਾਇਤ ਕਰਤਾ ਨੂੰ ਪੁਲਸ ਦੀ ਪਟੀਸ਼ਨ ਦੀ ਕਾਪੀ ਨਹੀਂ ਦਿੱਤੀ ਗਈ। ਮਾਮਲੇ ਦੀ ਸੁਣਵਾਈ ਲਗਭਗ 1 ਮਹੀਨਾ ਅੱਗੇ ਪਾ ਦਿੱਤੀ। ਉਂਝ ਇਸ ਦੀ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਤਹਿਤ ਸੁਣਵਾਈ ਬੁੱਧਵਾਰ ਹੀ ਕਰਨੀ ਸੀ। ਉਕਤ ਔਰਤ ਨੂੰ 12 ਮਾਰਚ ਨੂੰ ਜ਼ਮਾਨਤ ਮਿਲੀ ਸੀ।


Iqbalkaur

Content Editor

Related News