ਕੂਲਰ ਫੈਕਟਰੀ ’ਚ ਅੱਗ ਲੱਗਣ ਕਾਰਣ 2 ਦੀ ਮੌਤ

Sunday, Sep 22, 2019 - 08:55 AM (IST)

ਕੂਲਰ ਫੈਕਟਰੀ ’ਚ ਅੱਗ ਲੱਗਣ ਕਾਰਣ 2 ਦੀ ਮੌਤ

ਬਹਾਦਰਗੜ੍ਹ- ਐੱਮ. ਆਈ. ਈ. ਦੇ ਪਾਰਟ-2 ਸਥਿਤ ਕ੍ਰਿਏਟਿਵ ਹਾਈਟੈਕ ਕੂਲਰ ਫੈਕਟਰੀ 'ਚ ਲੱਗੀ ਅੱਗ ਸ਼ਨੀਵਾਰ ਨੂੰ ਵੀ ਨਹੀਂ ਬੁਝ ਸਕੀ। ਇਸ ਘਟਨਾ ’ਚ 2 ਮਜ਼ਦੂਰਾਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਦੂਸਰੀ ਮੰਜ਼ਿਲ ’ਤੇ ਮਿਲੀਆਂ ਹਨ। ਇਸ ਦੇ ਨਾਲ ਹੀ ਮਿਲੀ ਜਾਣਕਾਰੀ ਮੁਤਾਬਕ ਅੰਡਰਗਰਾਊਂਡ ਅਤੇ ਕੁਝ ਹੋਰਨਾਂ ਹਿੱਸਿਆਂ 'ਚ ਅੱਗ ਲੱਗੀ ਹੋਈ ਸੀ। ਅਜਿਹੇ ’ਚ ਮਜ਼ਦੂਰਾਂ ਦੀ ਮੰਨੀਏ ਤਾਂ ਅਜੇ ਵੀ ਕੁਝ ਹੋਰ ਮਜ਼ਦੂਰਾਂ ਦਾ ਉਥੇ ਫਸੇ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ। ਅਜਿਹੇ 'ਚ ਹੁਣ ਮੌਤਾਂ ਦਾ ਅੰਕੜਾ ਵਧ ਸਕਦਾ ਹੈ। ਡਿਪਟੀ ਕਮਿਸ਼ਨਰ ਸੰਜੇ ਜੈਨ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸ਼ਾਮ ਪੌਣੇ ਚਾਰ ਵਜੇ ਅਚਾਨਕ ਉਪਰੋਕਤ ਫੈਕਟਰੀ ਦੇ ਇਕ ਹਿੱਸੇ ਵਿਚ ਅੱਗ ਲੱਗ ਗਈ ਸੀ। ਬਹਾਦਰਗੜ੍ਹ, ਦਿੱਲੀ, ਝੱਜਰ, ਰੋਹਤਕ, ਸੋਨੀਪਤ ਅਤੇ ਗੁਰੂ ਗ੍ਰਾਮ ਤੋਂ 18 ਗੱਡੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।


author

Iqbalkaur

Content Editor

Related News