ਭਾਰੀ ਮੀਂਹ ਨੇ ਮਚਾਇਆ ਕਹਿਰ, ਹੋ ਗਿਆ ਪਾਣੀ-ਪਾਣੀ, ਖੋਲ੍ਹਣੇ ਪੈ ਗਏ ਡੈਮਾਂ ਦੇ ਗੇਟ

Monday, Jun 30, 2025 - 05:18 PM (IST)

ਭਾਰੀ ਮੀਂਹ ਨੇ ਮਚਾਇਆ ਕਹਿਰ, ਹੋ ਗਿਆ ਪਾਣੀ-ਪਾਣੀ, ਖੋਲ੍ਹਣੇ ਪੈ ਗਏ ਡੈਮਾਂ ਦੇ ਗੇਟ

ਜੰਮੂ- ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਮਾਨਸੂਨ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ। ਉੱਥੇ ਹੀ ਪਹਾੜੀ ਸੂਬਿਆਂ ਵਿਚ ਵੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਜੰਮੂ 'ਚ ਮੋਹਲੇਧਾਰ ਮੀਂਹ ਮਗਰੋਂ ਚਿਨਾਬ ਨਦੀ ਦਾ ਪਾਣੀ ਦਾ ਪੱਧਰ ਵੱਧਣ ਕਾਰਨ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਸਲਾਲ ਡੈਮ ਦੇ ਗੇਟ ਖੋਲ੍ਹ ਦਿੱਤੇ ਗਏ ਹਨ। ਇਸ ਦੇ ਨਾਲ ਹੀ ਬਗਲੀਹਾਰ ਡੈਮ ਦੇ ਗੇਟ ਖੋਲ੍ਹ ਦਿੱਤੇ ਗਏ ਹਨ। ਦਰਅਸਲ ਵਾਧੂ ਪਾਣੀ ਨੂੰ ਕੱਢਣ ਅਤੇ ਹੜ੍ਹ ਵਰਗੇ ਹਾਲਾਤ ਨੂੰ ਰੋਕਣ ਲਈ ਗੇਟ ਖੋਲ੍ਹੇ ਗਏ ਹਨ। ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਨਦੀ ਕੰਢਿਓਂ ਦੂਰ ਰਹਿਣ ਅਤੇ ਸਾਰੀਆਂ ਸੁਰੱਖਿਆ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕਰਦਿਆਂ ਨਿਰਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ-  ਵੱਡੀ ਖ਼ਬਰ: ਰਿਐਕਟਰ 'ਚ ਹੋ ਗਿਆ ਧਮਾਕਾ, 10 ਲੋਕਾਂ ਦੀ ਮੌਤ

 

ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਵਿਚ ਮੋਹਲੇਧਾਰ ਮੀਂਹ ਕਾਰਨ ਚਨਾਬ ਨਦੀ ਦਾ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਕਾਰਨ ਬਗਲੀਹਾਰ ਅਤੇ ਸਲਾਲ ਡੈਮਾਂ ਵਿਚ ਪਾਣੀ ਭਰ ਗਿਆ। ਡੋਡਾ-ਕਿਸ਼ਤਵਾੜ-ਰਾਮਬਨ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (ਡੀ. ਆਈ. ਜੀ) ਸ਼੍ਰੀਧਰ ਪਾਟਿਲ ਨੇ ਸਥਿਤੀ ਨੂੰ ਸਵੀਕਾਰ ਕੀਤਾ ਅਤੇ ਲੋਕਾਂ ਨੂੰ ਨਦੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਡੀ. ਆਈ. ਜੀ ਪਾਟਿਲ ਨੇ ਕਿਹਾ, "ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਕਿ ਚਨਾਬ ਨਦੀ ਵਿਚ ਪਾਣੀ ਦਾ ਪੱਧਰ ਵਧਿਆ ਹੈ। ਮੈਂ ਸਾਰੇ ਲੋਕਾਂ ਨੂੰ ਨਦੀਆਂ ਦੇ ਨੇੜੇ ਨਾ ਜਾਣ ਦੀ ਅਪੀਲ ਕਰਦਾ ਹਾਂ। ਪਾਣੀ ਦਾ ਪੱਧਰ ਬਹੁਤ ਉੱਚਾ ਹੈ। ਆਪਣੇ ਆਪ ਨੂੰ ਜੋਖਮ ਵਿਚ ਨਾ ਪਾਓ।

ਇਹ ਵੀ ਪੜ੍ਹੋ- ਇਸ ਸ਼ਹਿਰ ਲਈ ਹੋ ਗਿਆ ਵੱਡਾ ਐਲਾਨ, ਪ੍ਰਸ਼ਾਸਨ ਚੁੱਕਣ ਜਾ ਰਿਹਾ 'ਡਿਜੀਟਲ' ਕਦਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News