ਖੇਡ-ਖੇਡ 'ਚ ਘਰ ਬੰਬ ਚੁੱਕ ਲਿਆਇਆ ਜਵਾਕ ! ਧਮਾਕੇ 'ਚ ਮਾਂ-ਪੁੱਤ ਗੰਭੀਰ ਰੂਪ 'ਚ ਜ਼ਖਮੀ

Monday, Aug 24, 2026 - 05:43 PM (IST)

ਖੇਡ-ਖੇਡ 'ਚ ਘਰ ਬੰਬ ਚੁੱਕ ਲਿਆਇਆ ਜਵਾਕ ! ਧਮਾਕੇ 'ਚ ਮਾਂ-ਪੁੱਤ ਗੰਭੀਰ ਰੂਪ 'ਚ ਜ਼ਖਮੀ

ਨੈਸ਼ਨਲ ਡੈਸਕ- ਰਾਜਸਥਾਨ ਦੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਬਾੜਮੇਰ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਇੱਕ ਬੰਬ ਵਰਗੀ ਵਸਤੂ ਵਿੱਚ ਹੋਏ ਧਮਾਕੇ ਕਾਰਨ 5 ਸਾਲਾ ਬੱਚਾ ਅਤੇ ਉਸ ਦੀ ਮਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ ਬਿਜਰਾੜ ਥਾਣਾ ਖੇਤਰ ਦੀ ਨਵਾਤਲਾ ਜੈਤਮਾਲ ਗ੍ਰਾਮ ਪੰਚਾਇਤ ਦੇ ਭੀਲੋਂ ਕਾ ਤਲਾ ਪਿੰਡ ਵਿੱਚ ਸਵੇਰੇ 8 ਵਜੇ ਦੇ ਕਰੀਬ ਵਾਪਰਿਆ।

ਜ਼ਖਮੀ ਬੱਚੇ ਭੈਰਾਰਾਮ ਦੇ ਪਿਤਾ ਸ਼ਰਵਣ ਕੁਮਾਰ ਅਨੁਸਾਰ, ਬੱਚੇ ਨੂੰ ਐਤਵਾਰ ਨੂੰ ਖੇਤ ਵਿੱਚ ਬੱਕਰੀਆਂ ਚਰਾਉਂਦੇ ਸਮੇਂ ਜ਼ਮੀਨ ਵਿੱਚ ਦੱਬੀ ਹੋਈ ਇੱਕ ਬੰਬ ਵਰਗੀ ਵਸਤੂ ਮਿਲੀ ਸੀ, ਜਿਸ ਨੂੰ ਉਹ ਖੇਡਦੇ ਹੋਏ ਘਰ ਲੈ ਆਇਆ ਸੀ। ਸੋਮਵਾਰ ਸਵੇਰੇ ਜਦੋਂ ਬੱਚਾ ਉਸ ਨਾਲ ਖੇਡਦਿਆਂ ਉਸ ਵਸਤੂ ਨੂੰ ਪੱਥਰ 'ਤੇ ਸੁੱਟਿਆ ਤਾਂ ਜ਼ੋਰਦਾਰ ਧਮਾਕਾ ਹੋ ਗਿਆ। 

ਧਮਾਕੇ ਵਿੱਚ ਬੱਚਾ ਅਤੇ ਉਸ ਦੀ ਮਾਂ ਫੂਲੀ ਦੇਵੀ ਬੁਰੀ ਤਰ੍ਹਾਂ ਝੁਲਸ ਗਏ। ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਤੁਰੰਤ ਬਾੜਮੇਰ ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਜਿੱਥੇ ਮੁਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਇਲਾਜ ਲਈ ਜੋਧਪੁਰ ਰੈਫਰ ਕਰ ਦਿੱਤਾ ਗਿਆ ਹੈ।  

ਘਟਨਾ ਦੀ ਸੂਚਨਾ ਮਿਲਦਿਆਂ ਹੀ ਬਿਜਰਾੜ ਥਾਣਾ ਪੁਲਸ ਅਤੇ BSF ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਪੁਸ਼ਟੀ ਹੋਵੇਗੀ ਕਿ ਇਹ ਵਸਤੂ ਪੁਰਾਣਾ ਜ਼ਿੰਦਾ ਬੰਬ ਸੀ ਜਾਂ ਕੋਈ ਹੋਰ ਵਿਸਫੋਟਕ ਸਮੱਗਰੀ। 


author

Harpreet SIngh

Content Editor

Related News