ਸਾਵਧਾਨ! ਹੈਕਰਾਂ ਦੇ ਨਿਸ਼ਾਨੇ ’ਤੇ ਜਿਓ ਯੂਜ਼ਰਜ਼, ਹੋ ਸਕਦੈ ਸਾਈਬਰ ਹਮਲਾ

Saturday, Nov 02, 2019 - 12:04 PM (IST)

ਸਾਵਧਾਨ! ਹੈਕਰਾਂ ਦੇ ਨਿਸ਼ਾਨੇ ’ਤੇ ਜਿਓ ਯੂਜ਼ਰਜ਼, ਹੋ ਸਕਦੈ ਸਾਈਬਰ ਹਮਲਾ

ਗੈਜੇਟ ਡੈਸਕ– ਰਿਲਾਇੰਸ ਜਿਓ ਯੂਜ਼ਰਜ਼ ਲਈ ਇਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ, ਸਾਈਬਰ ਸਕਿਓਰਿਟੀ ਫਰਮ Symantec ਨੇ ਇਕ ਮਾਲਵੇਅਰ (ਵਾਈਰਸ) ਸੋਰਸ ਕੋਡ ਦਾ ਪਤਾ ਲਗਾਇਆ ਹੈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਹੈਕਰ ਇਸ ਨੂੰ ਰਿਲਾਇੰਸ ਜਿਓ ਦੇ ਯੂਜ਼ਰਜ਼ ’ਤੇ ਸਾਈਬਰ ਹਮਲਾ ਕਰਨ ਲਈ ਤਿਆਰ ਕਰ ਰਹੇ ਹਨ। Xhelper ਨਾਂ ਦਾ ਇਹ ਮਾਲਵੇਅਰ (ਵਾਈਰਸ) ਫੋਨ ’ਚ ਲੁਕਿਆ ਰਹਿੰਦਾ ਹੈ ਅਤੇ ਹੋਰ ਖਰਾਬ ਐਪ ਡਾਊਨਲੋਡ ਕਰਦਾ ਜਾਂ ਵਿਗਿਆਪਨ ਦਿਖਾਉਂਦਾ ਹੈ। 

ਕੰਪਨੀ ਨੇ ਇਕ ਅਧਿਕਾਰਤ ਬਲਾਗ ਪੋਸਟ ’ਚ ਕਿਹਾ ਹੈ ਕਿ ਅਸੀਂ ਕਈ ਕਲਾਸਿਸ ਅਤੇ ਕਾਨਸਟੈਂਟ ਵੇਰੀਏਬਲਸ ਨੂੰ ਦੇਖਿਆ ਹੈ, ਜਿਨ੍ਹਾਂ ਨੂੰ ਜਿਓ ਦੇ ਰੂਪ ’ਚ ਲੇਬਲ ਕੀਤਾ ਗਿਆ ਹੈ। ਇਹ ਕਲਾਸਿਸ ਅਜੇ ਲਈ ਲਾਗੂ ਨਹੀਂ ਕੀਤੀਆਂ ਗਈਆਂ ਪਰ ਸਾਨੂੰ ਸ਼ੱਕ ਹੈ ਕਿ ਅਟੈਕਰਜ਼ ਭਵਿੱਖ ’ਚ ਜਿਓ ਯੂਜ਼ਰਜ਼ ਨੂੰ ਟਾਰਗੇਟ ਕਰਨ ਦੀ ਪਲਾਨਿੰਗ ਕਰ ਰਹੇ ਹਨ। 

PunjabKesari

Xhelper ਇੰਝ ਕਰਦਾ ਹੈ ਕੰਮ
ਇਹ ਵਾਈਰਸ ਯੂਜ਼ਰਜ਼ ਦੇ ਫੋਨ ’ਚ ਇਕ ਐਪ ਦੀ ਤਰ੍ਹਾਂ ਡਾਊਨਲੋਡ ਹੁੰਦਾ ਹੈ। ਇਹ ਐਪ ਅਧਿਕਾਰਤ ਗੂਗਲ ਪਲੇਅ ਸਟੋਰ ’ਤੇ ਉਪਲੱਬਧ ਨਹੀਂ ਹੈ ਪਰ ਯੂਜ਼ਰਜ਼ ਇਸ ਐਪ ਨੂੰ ਥਰਡ ਪਾਰੀਟ ਐਪ ਸਟੋਰ ਅਤੇ ਹੋਰ ਸੋਰਸ ’ਤੇ ਦੇਖ ਸਕਦੇ ਹਨ। ਇਸ ਦੇ ਨਾਲ ਹੀ ਸਕਿਓਰਿਟੀ ਕੰਪਨੀ ਨੇ ਜਿਓ ਯੂਜ਼ਰਜ਼ ਨੂੰ ਸਲਾਹ ਦਿੱਤੀ ਹੈ ਕਿ ਅਣਜਾਣ ਐਪ ਨੂੰ ਭੁੱਲ ਕੇ ਵੀ ਇੰਸਟਾਲ ਨਾ ਕਰੋ। 

ਅਨਇੰਸਟਾਲ ਕਰਨ ਤੋਂ ਬਾਅਦ ਵੀ ਆਪਣੇ ਆਪ ਹੁੰਦਾ ਹੈ ਡਾਊਨਲੋਡ
ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਮਾਲਵੇਅਰ ਨੂੰ ਅਨਇੰਸਟਾਲ ਕਰਨ ਤੋਂ ਬਾਅਦ ਵੀ ਇਹ ਆਪਣੇ ਆਪ ਫੋਨ ’ਚ ਇੰਸਟਾਲ ਹੋ ਜਾਵੇਗਾ। ਡਿਵੈੱਲਪਰਾਂ ਨੇ ਇਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਕਿ ਇਹ ਹਿਡਨ ਐਪ (ਨਾ ਦਿਸਣ ਵਾਲਾ) ਦੀ ਤਰ੍ਹਾਂ ਕੰਮ ਕਰਦਾ ਹੈ। ਸਕਿਓਰਿਟੀ ਫਰਮ ਸਿਮੇਂਟੇਕ ਦਾ ਦਾਅਵਾ ਹੈ ਕਿ ਪਿਛਲੇ 6 ਮਹੀਨਿਆਂ ’ਚ ਇਸ ਮਾਲਵੇਅਰ ਨੇ 45 ਹਜ਼ਾਰ ਤੋਂ ਜ਼ਿਆਦਾ ਐਂਡਰਾਇਡ ਡਿਵਾਈਸਿਜ਼ ਨੂੰ ਪ੍ਰਭਾਵਿਤ ਕੀਤਾ ਹੈ। 

PunjabKesari

ਹੈਕਰ ਯੂਜ਼ਰਜ਼ ਦਾ ਫੋਨ ਇੰਝ ਕਰਦੇ ਹਨ ਕੁਨੈਕਟ
ਹੈਕਰ ਇਸ ਵਾਇਰਸ ਵਾਲੇ ਐਪ ਨਾਲ ਯੂਜ਼ਰਜ਼ ਦੇ ਫੋਨ ਦੀ ਮੈਮਰੀ ਨੂੰ ਡਿਕ੍ਰਿਪਸ਼ਨ ਕਰਕੇ ਕੁਨੈਕਟ ਕਰਦੇ ਹਨ। ਪੇਲੋਡ ਏਮਬੇਡ ਕਰਨ ਤੋਂ ਬਾਅਦ ਅਟੈਕਰਜ਼ ਆਪਣੇ ਕਮਾਂਡ ਅਤੇ ਕੰਟਰੋਲ ਸਰਵਰ ਨਾਲ ਡਿਵਾਈਸਿਜ਼ ਨੂੰ ਜੋੜਦੇ ਹਨ। ਇਸ ਨਾਲ ਯੂਜ਼ਰਜ਼ ਦੇ ਫੋਨ ’ਤੇ ਹੈਕਰਾਂ ਦਾ ਪੂਰਾ ਕੰਟਰੋਲ ਹੋ ਜਾਂਦਾ ਹੈ। 


Related News