ਤਿੰਨ ਬੋਰੀਆਂ ਅੰਦਰ ਕੰਬਲ ''ਚ ਲਪੇਟ ਕੇ ਸੁੱਟੀ ਨਵਜਾਤ, ਘੰਟਿਆਂ ਬਾਅਦ ਵੀ ਨਿਕਲੀ ਜਿਊਂਦੀ

Tuesday, Nov 24, 2020 - 11:43 AM (IST)

ਤਿੰਨ ਬੋਰੀਆਂ ਅੰਦਰ ਕੰਬਲ ''ਚ ਲਪੇਟ ਕੇ ਸੁੱਟੀ ਨਵਜਾਤ, ਘੰਟਿਆਂ ਬਾਅਦ ਵੀ ਨਿਕਲੀ ਜਿਊਂਦੀ

ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਲਾਵਾਰਸ ਬੱਚੀ ਮਿਲੀ ਹੈ। ਨਵਜਾਤ ਸੀਮੈਂਟ ਦੀਆਂ ਤਿੰਨ ਖਾਲੀ ਬੋਰੀਆਂ ਦੇ ਅੰਦਰ ਭਰ ਕੇ ਸੁੱਟੀ ਗਈ ਸੀ। ਝਾੜੀਆਂ ਦਰਮਿਆਨ ਬੱਚੀ ਦੀ ਰੋਣ ਦੀ ਆਵਾਜ਼ ਸੁਣ ਕੇ ਸਥਾਨਕ ਲੋਕਾਂ ਨੇ ਨਵਜਾਤ ਨੂੰ ਬਚਾਇਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕੰਬਲ ਅਤੇ ਤਿੰਨ ਬੋਰੀਆਂ ਅੰਦਰ ਲਿਪਟੇ ਰਹਿਣ ਦੇ ਬਾਵਜੂਦ ਨਵਜਾਤ ਜਿਊਂਦੀ ਹੈ। ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸੋਮਵਾਰ ਦੇਰ ਰਾਤ ਲੋਕਾਂ ਨੂੰ ਝਾੜੀਆਂ ਤੋਂ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਆਈ। ਕੁਝ ਦੇਰ ਬਾਅਦ ਉੱਥੇ ਲੋਕਾਂ ਦੀ ਭੀੜ ਜਮ੍ਹਾ ਹੋ ਗਈ। ਆਵਾਜ਼ ਆਉਣੀ ਬੰਦ ਹੋ ਗਈ, ਉੱਥੇ ਇਕ ਬੋਰੀ ਪਈ ਸੀ। ਲੋਕਾਂ ਨੂੰ ਸ਼ੱਕ ਹੋਇਆ ਕਿ ਬੱਚੇ ਦੇ ਰੋਣ ਦੀ ਆਵਾਜ਼ ਉਸੇ ਬੋਰੀ ਤੋਂ ਆ ਰਹੀ ਸੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਜਿੱਤ ਦੀ ਖ਼ੁਸ਼ੀ 'ਚ ਵੱਢੀ ਹੱਥ ਦੀ ਉਂਗਲ, ਜੇਕਰ ਨਿਤੀਸ਼ ਹਾਰਦਾ ਤਾਂ ਕਰਦਾ ਖ਼ੁਦਕੁਸ਼ੀ

ਰਾਹਗੀਰਾਂ ਨੇ ਬੋਰੀ ਝਾੜੀਆਂ ਦੇ ਬਾਹਰ ਕੱਢੀ ਅਤੇ ਉਸ ਦੇ ਅੰਦਰ ਇਕ ਹੋਰ ਬੋਰੀ ਬੰਨ੍ਹੀ ਹੋਈ ਸੀ। ਉਸ ਨੂੰ ਖੋਲ੍ਹਣ ਤੋਂ ਬਾਅਦ ਤੀਜੀ ਬੋਰੀ ਨਜ਼ਰ ਆਈ। ਤੀਜੀ ਬੋਰੀ ਦੇ ਅੰਦਰ ਇਕ ਕੰਬਲ ਰੱਖਿਆ ਸੀ। ਲੋਕਾਂ ਨੇ ਕੰਬਲ ਖੋਲ੍ਹਿਆ ਤਾਂ ਉਸ ਦੇ ਅੰਦਰ ਇਕ ਨਵਜਾਤ ਬੱਚੀ ਸੀ। ਲੋਕ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ। ਜਲਦੀ 'ਚ ਪੁਲਸ ਨੂੰ ਸੂਚਨਾ ਦਿੱਤੀ ਗਈ। ਨਵਜਾਤ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਨਵਜਾਤ ਪ੍ਰੀ-ਮੈਚਿਓਰ ਹੈ। ਉਸ ਦੀ ਗਰਭਨਾਲ ਵੀ ਨਹੀਂ ਕੱਟੀ ਗਈ ਸੀ। ਨਵਜਾਤ ਨੂੰ ਦੱਸ ਕੇ ਸਾਫ਼ ਪਤਾ ਲੱਗਾ ਰਿਹਾ ਸੀ ਕਿ ਉਸ ਦਾ ਜਨਮ ਕੁਝ ਹੀ ਦੇਰ ਪਹਿਲਾਂ ਹੋਇਆ ਸੀ। ਪੁਲਸ ਨੇ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਦੇਖਣੇ ਸ਼ੁਰੂ ਕਰ ਦਿੱਤੇ ਹਨ ਤਾਂ ਕਿ ਪਤਾ ਲੱਗ ਸਕੇ ਕਿ ਬੱਚੀ ਨੂੰ ਝਾੜੀਆਂ 'ਚ ਕੌਣ ਸੁੱਟ ਕੇ ਗਿਆ ਸੀ।

ਇਹ ਵੀ ਪੜ੍ਹੋ : ਹਸਪਤਾਲ ਨੇ ਜਿਸ ਨੂੰ ਮ੍ਰਿਤਕ ਐਲਾਨ ਕੀਤਾ, ਉਹ ਕੋਰੋਨਾ ਮਰੀਜ਼ ਸ਼ਰਾਧ ਵਾਲੇ ਦਿਨ ਪਰਤਿਆ ਘਰ


author

DIsha

Content Editor

Related News