ਟੌਫੀ ਦੇ ਬਹਾਨੇ 2 ਬੱਚਿਆਂ ਦੇ ਬਾਪ ਨੇ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Sunday, Feb 25, 2018 - 04:01 PM (IST)

ਉੱਤਰ ਪ੍ਰਦੇਸ਼— ਇੱਥੋਂ ਦੇ ਅਲੀਗੜ੍ਹ 'ਚ ਐਤਵਾਰ ਨੂੰ ਮਨੁੱਖਤਾ ਨੂੰ ਬੇਹੱਦ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 2 ਬੱਚਿਆਂ ਦੇ ਬਾਪ ਨੇ 6 ਸਾਲ ਦੀ ਬੱਚੀ ਨੂੰ ਟੌਫੀ ਦਿਵਾਉਣ ਦੇ ਬਹਾਨੇ ਉਸ ਨਾਲ ਰੇਪ ਕੀਤਾ। ਘਟਨਾ ਤੋਂ ਬਾਅਦ ਦੋਸ਼ੀ ਮੌਕੇ 'ਤੇ ਫਰਾਰ ਹੋ ਗਿਆ। ਬੱਚੀ ਨੂੰ ਇਲਾਜ ਲਈ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੇ ਦੋਸ਼ੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਘਟਨਾ ਦੇਹਲੀਗੇਟ ਇਲਾਕੇ ਦੇ ਇੰਦਰਾ ਨਗਰ ਦੀ ਹੈ, ਜਿੱਥੇ ਇਕ ਗੁਆਂਢੀ ਨੌਜਵਾਨ ਟਿੰਕੂ ਨੇ ਟੌਫੀ ਦਿਵਾਉਣ ਦੇ ਬਹਾਨੇ ਇਕ 6 ਸਾਲ ਦੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਫਿਰ ਉਸ ਨੇ ਬੱਚੀ ਨੂੰ 5 ਰੁਪਏ ਦੇ ਕੇ ਕਿਸੇ ਨੂੰ ਕੁਝ ਨਾ ਦੱਸਣ ਦੀ ਧਮਕੀ ਵੀ ਦਿੱਤੀ। ਪੁਲਸ ਅਨੁਸਾਰ ਦੋਸ਼ੀ ਬੱਚੀ ਰੋਂਦੀ ਹੋਈ ਘਰ ਪੁੱਜੀ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਦਿੱਤੀ। ਜਿਸ ਤੋਂ ਬਾਅਦ ਉਹ ਬੱਚੀ ਨੂੰ ਥਾਣੇ ਲੈ ਕੇ ਪੁੱਜੇ ਅਤੇ ਰਾਤ ਨੂੰ ਹੀ ਦੋਸ਼ੀ ਟਿੰਕੂ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ। ਪੁਲਸ ਨੇ ਦੋਸ਼ੀ ਦੀ ਤਲਾਸ਼ 'ਚ ਦਬਿਸ਼ ਸ਼ੁਰੂ ਕਰ ਦਿੱਤੀ ਹੈ। ਮੁਹੱਲੇ ਦੇ ਲੋਕਾਂ ਨੂੰ ਘਟਨਾ ਦੀ ਜਾਣਕਾਰੀ ਹੋਈ ਤਾਂ ਉਹ ਦੋਸ਼ੀ ਦੇ ਘਰ ਪੁੱਜ ਗਏ ਅਤੇ ਹੰਗਾਮਾ ਕੀਤਾ। ਮੌਕੇ 'ਤੇ ਪੁੱਜੀ ਪੁਲਸ ਨੇ ਨਾਰਾਜ਼ ਲੋਕਾਂ ਨੂੰ ਸਮਝਾਇਆ ਅਤੇ ਦੋਸ਼ੀ ਦੀ ਜਲਦ ਗ੍ਰਿਫਤਾਰੀ ਦਾ ਭਰੋਸਾ ਦਿੱਤਾ।


Related News