ਪਾਣੀ ਲਈ ਭਟਕਦਾ ਰਿਹਾ ਊਠ ਦਾ ਬੱਚਾ, ਤੋੜਿਆ ਦਮ
Friday, Jun 12, 2020 - 05:37 PM (IST)
ਜੈਪੁਰ - ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ 'ਚ ਪਾਣੀ ਦੀ ਕਮੀ ਦੇ ਚੱਲਦੇ ਇੱਕ ਉੱਠ ਦੇ ਬੱਚੇ ਦੀ ਮੌਤ ਹੋ ਗਈ ਹੈ। ਇਹ ਉੱਠ ਦਾ ਬੱਚਾ ਪਾਣੀ ਦੀ ਤਲਾਸ਼ 'ਚ ਭਟਕ ਰਿਹਾ ਸੀ ਅਤੇ ਆਖਿਰ 'ਚ ਇੱਕ ਸੁੱਕੇ ਪੂਲ (ਪਾਣੀ ਵਾਲੀ ਖੁਰਲੀ) ਕੋਲ ਜਾ ਕੇ ਉਸ ਨੇ ਦਮ ਤੋਡ਼ ਦਿੱਤਾ।
ਘਟਨਾ ਬਾਡ਼ਮੇਰ ਜ਼ਿਲ੍ਹੇ ਦੇ ਬਾਇਤੁ ਵਿਧਾਨਸਭਾ ਦੇ ਖੋਕਸਰ ਪਿੰਡ ਦੀ ਹੈ, ਜੋ ਉੱਠ ਬਿਨਾਂ ਪਾਣੀ ਦੇ ਹੀ ਕਈ ਦਿਨਾਂ ਤੱਕ ਜ਼ਿੰਦਾ ਰਹਿ ਸਕਦਾ ਹੈ, ਇੱਥੇ ਉਸੇ ਉੱਠ ਦੇ ਬੱਚੇ ਨੇ ਪਿਆਸ ਦੀ ਵਜ੍ਹਾ ਨਾਲ ਦਮ ਤੋਡ਼ ਦਿੱਤਾ। ਇਸ ਉੱਠ ਦੇ ਬੱਚੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇਸ ਮਾਮਲੇ 'ਚ ਪਿੰਡ ਵਾਲਿਆਂ ਨੇ ਦੱਸਿਆ ਕਿ ਮਹੀਨੇ 'ਚ ਤਿੰਨ-ਚਾਰ ਵਾਰ ਪਾਣੀ ਦੀ ਸਪਲਾਈ ਹੁੰਦੀ ਹੈ। ਇੱਥੇ ਪਾਣੀ ਦੀ ਭਿਆਨਕ ਕਿੱਲਤ ਹੈ ਅਤੇ ਇਸ ਉੱਠ ਦੇ ਬੱਚੇ ਨੇ ਪਾਣੀ ਦੇ ਅਣਹੋਂਦ 'ਚ ਦਮ ਤੋਡ਼ ਦਿੱਤਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਦੀ ਲਾਪਰਵਾਹੀ ਦੇ ਚੱਲਦੇ ਇਸ ਜਾਨਵਰ ਦੀ ਮੌਤ ਹੋਈ ਹੈ।
ਮਾਮਲੇ 'ਚ ਪਾਣੀ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ ਜੇ.ਪੀ. ਸ਼ਰਮਾ ਦਾ ਦਾਅਵਾ ਹੈ ਕਿ ਉਸ ਇਲਾਕੇ 'ਚ ਪਾਣੀ ਦੀ ਸਪਲਾਈ ਲਗਾਤਾਰ ਦਿੱਤੀ ਜਾ ਰਹੀ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਇਸ ਇਲਾਕੇ ਤੋਂ ਗਹਿਲੋਤ ਸਰਕਾਰ 'ਚ ਰੈਵਨਿਊ ਮੰਤਰੀ ਹਰੀਸ਼ ਚੌਧਰੀ ਆਉਂਦੇ ਹਨ ਅਤੇ ਇਸ ਇਲਾਕੇ ਤੋਂ ਕੇਂਦਰੀ ਖੇਤੀਬਾੜੀ ਸੂਬਾ ਮੰਤਰੀ ਕੈਲਾਸ਼ ਚੌਧਰੀ ਵਿਧਾਇਕ ਵੀ ਰਹਿ ਚੁੱਕੇ ਹਨ।