ਪੈਦਾ ਹੋਇਆ 'ਪੂਛ' ਵਾਲਾ ਬੱਚਾ, ਦੇਖਣ ਲਈ ਲੱਗੀ ਲੋਕਾਂ ਦੀ ਭੀੜ
Wednesday, Sep 25, 2019 - 04:48 PM (IST)

ਗ੍ਰੇਟਰ ਨੋਇਡਾ— ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਇਕ ਅਜਿਹੇ ਬੱਚੇ (ਮੁੰਡੇ) ਨੇ ਜਨਮ ਲਿਆ ਹੈ, ਜਿਸ ਨੂੰ ਦੇਖਣ ਲਈ ਉੱਥੇ ਲੋਕਾਂ ਦੀ ਭੀੜ ਲੱਗ ਗਈ। ਹਾਲਾਂਕਿ ਮਾਂ ਅਤੇ ਉਸ ਦੇ ਨਵਜੰਮੇ ਬੱਚੇ ਨੂੰ ਹਸਪਤਾਲ ਤੋਂ ਘਰ ਭੇਜਣਾ ਪਿਆ, ਕਿਉਂਕਿ ਬੱਚੇ ਨੂੰ ਦੇਖਣ ਲਈ ਹਸਪਤਾਲ ਦੇ ਕਰਮਚਾਰੀ ਤੋਂ ਲੈ ਕੇ ਆਮ ਲੋਕਾਂ ਦੀ ਭੀੜ ਇੱਕੱਠੀ ਹੋ ਗਈ। ਬੱਚੇ ਦੀ ਪੂਛ ਦੇਖ ਕੇ ਡਾਕਟਰ ਹੀ ਨਹੀਂ ਸਗੋਂ ਕਿ ਉਸ ਦੇ ਮਾਤਾ-ਪਿਤਾ ਵੀ ਹੈਰਾਨ ਰਹਿ ਗਏ। ਡਾਕਟਰਾਂ ਨੇ ਬੱਚੇ ਨੂੰ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਹੈ, ਜਿੱਥੇ ਉਸ ਨੂੰ 26 ਸਤੰਬਰ ਨੂੰ ਪ੍ਰੀਖਿਆ 'ਚੋਂ ਲੰਘਣਾ ਪਵੇਗਾ।
ਦਰਅਸਲ ਗ੍ਰੇਟਰ ਨੋਇਡਾ ਦੇ ਦਨਕੌਰ ਸਥਿਤੀ ਪ੍ਰਾਇਮਰੀ ਹੈਲਥ ਸੈਂਟਰ ਵਿਚ 26 ਸਾਲਾ ਗਰਭਵਤੀ ਅਲਕਾ ਨਾਂ ਦੀ ਔਰਤ ਨੂੰ ਦਾਖਲ ਕਰਵਾਇਆ ਗਿਆ। ਉਸ ਦੀ ਨਾਰਮਲ ਡਿਲਵਰੀ ਹੋਈ ਅਤੇ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ, ਜਿਸ ਦੀ ਛੋਟੀ ਜਿਹੀ ਪੂਛ ਹੈ। ਇਹ ਬੱਚਾ 23 ਸਤੰਬਰ ਨੂੰ ਪੈਦਾ ਹੋਇਆ। ਅਲਕਾ ਦਾ ਪਤੀ ਪੇਸ਼ੇ ਤੋਂ ਆਟੋ ਡਰਾਈਵਰ ਹੈ, ਜੋ ਕਿ ਮਨੀਪੁਰ ਦਾ ਰਹਿਣ ਵਾਲਾ ਹੈ।
ਇਸ ਮਾਮਲੇ ਨੂੰ ਲੈ ਕੇ ਚੀਫ ਮੈਡੀਕਲ ਅਧਿਕਾਰੀ ਨੇ ਅਨੁਰਾਗ ਭਾਰਗਵ ਨੇ ਕਿਹਾ ਕਿ ਫਿਲਹਾਲ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਹੈ। ਬੱਚੇ ਦੇ ਪੂਛ ਹੋਣਾ ਇਕ ਤਰੀਕੇ ਦਾ ਸੈਕਰੋਕੋਕੀਗਲ ਟੈਰਾਟੋਮਾ ਹੁੰਦਾ ਹੈ, ਜੋ ਕਿ 1 ਜਾਂ 2 ਫੀਸਦੀ ਬੱਚਿਆਂ 'ਚ ਹੋ ਜਾਂਦੀ ਹੈ। ਇਸ ਨਾਲ ਕੋਈ ਖਤਰਾ ਨਹੀਂ ਹੁੰਦਾ। ਇਹ ਗਰਭ ਦੇ ਅੰਦਰ ਹੀ ਵਧਦਾ ਹੈ। ਛੇਤੀ ਹੀ ਬੱਚੇ ਨੂੰ ਹਸਪਤਾਲ 'ਚ ਲਿਆ ਕੇ ਐੱਮ. ਆਰ. ਆਈ. ਕਰਾਉਣ ਤੋਂ ਬਾਅਦ ਇਸ ਮਾਸ ਦੇ ਟੁੱਕੜੇ ਨੂੰ ਵੱਖ ਕਰ ਦਿੱਤਾ ਜਾਵੇਗਾ। ਇਸ ਨਾਲ ਬੱਚੇ ਦੇ ਜ਼ਿੰਦਗੀ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ।