7 ਸਾਲ ਦੀ ਬੱਚੀ ਦੇ ਪੇਟ ''ਚੋਂ ਨਿਕਲਿਆ 2 ਕਿਲੋ ਵਾਲਾਂ ਦਾ ਗੁੱਛਾ
Tuesday, Mar 20, 2018 - 12:57 PM (IST)

ਕਰਨਾਟਕ— ਕਰਨਾਟਕ 'ਚ ਵੇਲੌਰ ਸਥਿਤ ਹਸਪਤਾਲ 'ਚ ਸੱਤ ਸਾਲ ਦੀ ਬੱਚੀ ਦੇ ਪੇਟ 'ਚੋਂ ਲਗਭਗ 2 ਕਿਲੋਗ੍ਰਾਮ ਵਾਲਾਂ ਦਾ ਗੁੱਛਾ ਕੱਢਿਆ ਗਿਆ। ਬੱਚੀ ਰੈਪੁੰਜੇਲ ਸਿੰਡਰੋਮ ਨਾਲ ਪੀੜਤ ਹੈ। ਬੱਚੀ ਨੂੰ ਬੀਤੇ 14 ਫਰਵਰੀ ਨੂੰ ਪੇਟ ਦਰਦ ਅਤੇ ਉਲਟ ਦੀ ਸ਼ਿਕਾਇਤ ਦੇ ਬਾਅਦ ਹਸਪਤਾਲ ਭਰਤੀ ਕਰਵਾਇਆ ਗਿਆ। ਬੱਚੀ ਦੇ ਪਿਤਾ ਮਜ਼ਦੂਰੀ ਕਰਦੇ ਹਨ।
6 ਮਾਰਚ ਨੂੰ ਬੱਚੀ ਦੀ ਸਰਜ਼ਰੀ ਕਰਨ ਵਾਲੇ ਡਾਕਟਰ ਰਵੀ ਗੋਪੀਨਾਥ ਨੇ ਕਿਹਾ ਕਿ ਇਸ ਤੋਂ ਪਹਿਲੇ ਬੱਚੀ ਦਾ ਇਲਾਜ ਕਰਵਨ ਵਾਲੇ ਡਾਕਟਰ ਨੇ ਇੱਥੇ ਰੈਫਰ ਕਰ ਦਿੱਤਾ ਸੀ। ਸਾਨੂੰ ਪਤਾ ਚੱਲਿਆ ਕਿ ਪੇਟ ਦੇ ਉਪਰਲਾ ਹਿੱਸਾ ਕੁਝ ਫੁਲਿਆ ਹੋਇਆ ਹੈ। ਬੱਚੀ ਦੇ ਘਰਦਿਆਂ ਨੇ ਵੀ ਦੱਸਿਆ ਕਿ ਬੱਚੀ ਠੀਕ ਤਰ੍ਹਾਂ ਖਾਣਾ ਨਹੀਂ ਖਾ ਰਹੀ ਹੈ ਅਤੇ ਪਿਛਲੇ ਇਕ ਸਾਲ ਤੋਂ ਵਾਰ-ਵਾਰ ਉਲਟੀਆਂ ਵੀ ਹੋ ਰਹੀਆਂ ਸਨ। ਪਿਛਲੇ 6 ਮਹੀਨੇ ਤੋਂ ਬੱਚੀ ਨੂੰ ਦਰਦ ਵੀ ਜ਼ਿਆਦਾ ਹੋ ਰਿਹਾ ਸੀ।
ਦੱਸਿਆ ਗਿਆ ਕਿ ਬੱਚੀ ਦੀ ਮਾਂ ਨੇ ਉਸ ਦੇ ਸੁਭਾਅ 'ਚ ਬਦਲਾਅ ਦੇਖਿਆ ਅਤੇ ਪਾਇਆ ਕਿ ਉਸ ਦੇ ਵਾਲ ਵੀ ਘੱਟ ਹੋ ਰਹੇ ਹਨ। ਡਾਕਟਰ ਨੇ ਦੱਸਿਆ ਕਿ ਬੱਚੀ ਦੀ ਅੰਤੜੀ 'ਤੇ ਵਾਲਾਂ ਦਾ ਗੁੱਛਾ ਫਸਿਆ ਹੈ। ਅੰਤੜੀ ਸਾਹਮਣੇ ਇੰਨੇ ਵਾਲ ਆ ਜਾਣ ਨਾਲ ਅੰਤੜੀ ਇਕ ਪ੍ਰਕਾਰ ਤੋਂ ਬੰਦ ਹੋ ਗਈ ਸੀ। ਇਹ ਇਕ ਦੁਰਲੱਭ ਬੀਮਾਰੀ ਹੈ ਅਤੇ ਹੁਣ ਤੱਕ ਦੁਨੀਆਂ ਭਰ 'ਚ ਇਸ ਤਰ੍ਹਾਂ ਦੇ ਮਾਤਰ 45-50 ਕੇਸ ਵੀ ਸਾਹਮਣੇ ਆ ਚੁੱਕੇ ਹਨ। ਡਾਕਟਰ ਨੇ ਦੱਸਿਆ ਕਿ ਬੱਚੀ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਸੀ। ਸਕੂਲ ਤੋਂ ਘਰ ਆਉਣ ਦੇ ਬਾਅਦ ਬੱਚੀ ਜ਼ਿਆਦਾਤਰ ਇੱਕਲੀ ਰਹਿੰਦੀ ਸੀ ਅਤੇ ਮਾਂ ਦੇ ਕੋਲ ਵੀ ਨਹੀਂ ਜਾਂਦੀ ਸੀ। ਡਾਕਟਰ ਨੇ ਕਿਹਾ ਕਿ ਅਸੀਂ ਸਰਜ਼ਰੀ ਕਰਕੇ 1.5 ਤੋਂ 2 ਕਿਲੋਗ੍ਰਾਮ ਵਾਲ ਬਾਹਰ ਕੱਢੇ, ਜਿਸ 'ਚ ਸਾਨੂੰ 90 ਮਿੰਟ ਲੱਗੇ। ਬੱਚੀ ਠੀਕ ਹੋ ਗਈ ਹੈ ਅਤੇ ਹੁਣ ਖਾਣਾ ਵੀ ਖਾ ਰਹੀ ਹੈ। ਸਰਜ਼ਰੀ ਦੇ ਬਾਅਦ ਬੱਚੀ ਦਾ ਵਜ਼ਨ ਵੀ 2.5 ਕਿਲੋ ਵਧ ਗਿਆ ਹੈ।