ਪੰਜ ਤੱਤਾਂ ''ਚ ਵਿਲੀਨ ਹੋਏ ਬਾਬੂਲਾਲ ਗੌਰ, ਸਰਕਾਰੀ ਸਨਮਾਨ ਨਾਲ ਕੀਤਾ ਗਿਆ ਸਸਕਾਰ

08/21/2019 3:44:49 PM

ਭੋਪਾਲ— ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਪਾਰਟੀ ਦੇ ਸੀਨੀਅਰ ਨੇਤਾ ਬਾਬੂਲਾਲ ਗੌਰ ਦਾ ਰਾਜਧਾਨੀ ਭੋਪਾਲ 'ਚ ਪੂਰਨ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਗੌਰ ਦਾ ਸਥਾਨਕ ਸੁਭਾਸ਼ ਨਗਰ ਵਿਸ਼ਰਾਮ ਘਾਟ 'ਤੇ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਪੋਤੇ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ਰਾਜਪਾਲ ਲਾਲਜੀ ਟੰਡਨ ਨੇ ਵਿਸ਼ਰਾਮ ਘਾਟ ਪਹੁੰਚ ਕੇ ਸਵ. ਗੌਰ ਨੂੰ ਸ਼ਰਧਾਂਜਲੀ ਭੇਟ ਕੀਤੀ।

PunjabKesari

ਇਸ ਦੌਰਾਨ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪਾਰਟੀ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਰਾਕੇਸ਼ ਸਿੰਘ, ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਪਾਰਟੀ ਦੇ ਪ੍ਰਦੇਸ਼ ਮੁਖੀ ਵਿਨਯ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਗੋਪਾਲ ਭਾਗਰਵ, ਪਾਰਟੀ ਉੱਪ ਪ੍ਰਧਾਨ ਪ੍ਰਭਾਤ ਝਾਅ, ਸਾਬਕਾ ਮੰਤਰੀ ਨਰੋਤਮ ਮਿਸ਼ਰਾ ਅਤੇ ਉਮਾਸ਼ੰਕਰ ਗੁਪਤਾ ਸਮੇਤ ਪਾਰਟੀ ਦੇ ਬਹੁਤ ਸਾਰੇ ਆਲਾ ਨੇਤਾ ਮੌਜੂਦ ਰਹੇ। ਗੌਰ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਪਾਰਟੀ ਦੇ ਪ੍ਰਦੇਸ਼ ਇਕਾਈ ਦੇ ਦਫਤਰ ਵਿਚ ਰੱਖਿਆ ਗਿਆ ਸੀ।

PunjabKesari

ਉੱਥੇ ਬਹੁਤ ਸਾਰੇ ਪਾਰਟੀ ਵਰਕਰਾਂ ਅਤੇ ਸਵ. ਗੌਰ ਦੇ ਵਿਧਾਨ ਸਭਾ ਖੇਤਰ 'ਚ ਰਹਿ ਰਹੇ ਸਥਾਨਕ ਗੋਵਿੰਦਪੁਰਾ ਦੇ ਵਾਸੀਆਂ ਨੇ ਆਪਣੇ ਨੇਤਾ ਨੂੰ ਸ਼ਰਧਾਂਜਲੀ ਭੇਟ ਕੀਤੀ। ਸਵ. ਗੌਰ ਦੀ ਮ੍ਰਿਤਕ ਦੇਹ ਨੂੰ ਪਾਰਟੀ ਦਫਤਰ ਤੋਂ ਵਿਸ਼ਰਾਮ ਘਾਟ ਲਿਆਂਦਾ ਗਿਆ। ਇੱਥੇ ਦੱਸ ਦੇਈਏ ਕਿ ਬਾਬੂਲਾਲ ਗੌਰ ਦਾ ਅੱਜ ਯਾਨੀ ਕਿ ਬੁੱਧਵਾਰ ਦੀ ਸਵੇਰ ਨੂੰ ਦਿਹਾਂਤ ਹੋ ਗਿਆ, ਉਹ 89 ਸਾਲ ਦੇ ਸਨ। 


Tanu

Content Editor

Related News