ਬਾਬਰੀ ਮਸਜਿਦ ਮਾਮਲਾ : ਵਿਨੈ ਕਟਿਆਰ ਬੋਲੇ- ਕੋਰਟ ਦਾ ਫੈਸਲਾ ਸਵੀਕਾਰ

06/05/2020 2:35:25 AM

ਲਖਨਊ (ਇੰਟ.) : 1992 'ਚ ਅਯੁੱਧਿਆ 'ਚ ਵਿਵਾਦਿਤ ਢਾਂਚਾ ਢਾਹੇ ਜਾਣ ਦੇ ਮਾਮਲੇ 'ਚ ਵੀਰਵਾਰ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ 'ਚ ਇਸ ਮਾਮਲੇ ਦੇ 7 ਦੋਸ਼ੀਆਂ ਤੋਂ ਇੱਕ ਵਿਜੇ ਬਹਾਦਰ ਨੇ ਆਪਣਾ ਬਿਆਨ ਦਰਜ ਕਰਾਇਆ। ਵਿਸ਼ੇਸ਼ ਅਦਾਲਤ 'ਚ ਜੱਜ ਸੁਰੇਂਦਰ ਕੁਮਾਰ ਯਾਦਵ ਨੇ ਬਿਆਨ ਦਰਜ ਕੀਤੇ। ਦੋਸ਼ੀ ਵਿਜੇ ਨੇ ਕੋਰਟ ਸਾਹਮਣੇ ਦਿੱਤੇ ਗਏ ਆਪਣੇ ਬਿਆਨ 'ਚ ਕਿਹਾ ਕਿ ਇਹ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੋਣ ਕਾਰਣ ਉਨ੍ਹਾਂ ਨੂੰ ਫਰਜ਼ੀ ਤਰੀਕੇ ਨਾਲ ਫਸਾਇਆ ਜਾ ਰਿਹਾ ਹੈ। ਦੋਸ਼ੀ ਵਿਜੇ ਤੋਂ ਜਦੋਂ ਕੋਰਟ ਨੇ ਘਟਨਾ ਦੇ ਵਿਸ਼ਾ ਅਤੇ ਇੱਕ ਆਡੀਓ ਕੈਸੇਟ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਕੈਸੇਟ ਤੋਡ਼-ਮਰੋੜ ਕੇ ਬਣਾਇਆ ਗਿਆ ਹੈ। ਕੋਰਟ ਦੇ ਸਾਹਮਣੇ ਪੇਸ਼ ਫੋਟੋਗ੍ਰਾਫ ਦੀ ਨੈਗੇਟਿਵ ਪੇਪਰ 'ਚ ਉਪਲੱਬਧ ਨਹੀਂ ਹੈ, ਇਸ ਲਈ ਇਸ ਨੂੰ ਗਵਾਹੀ 'ਚ ਪੜ੍ਹਿਆ ਜਾਵੇਗਾ।
ਮਾਮਲੇ ਦੀ ਸੁਣਵਾਈ ਦੌਰਾਨ ਇਸਤਗਾਸਾ ਪੱਖ ਵਲੋਂ ਸੀ. ਬੀ. ਆਈ. ਦੇ ਵਿਸ਼ੇਸ਼ ਵਕੀਲ ਲਲਿਤ ਕੁਮਾਰ ਸਿੰਘ, ਪੂਰਣੇਂਦਰੂ ਚੱਕਰਵਰਤੀ, ਆਰ. ਕੇ. ਯਾਦਵ ਅਤੇ ਵਿਜੇ ਬਹਾਦੁਰ ਸਿੰਘ ਦੇ ਵਕੀਲ ਕੇ. ਕੇ. ਮਿਸ਼ਰਾ ਕੋਰਟ 'ਚ ਮੌਜੂਦ ਰਹੇ। ਕੋਰਟ ਨੇ ਦੂਜੇ ਦੋਸ਼ੀਆਂ ਦੇ ਬਿਆਨ ਦਰਜ ਕਰਣ ਲਈ 5 ਜੂਨ ਦੀ ਤਾਰੀਖ ਨਿਰਧਾਰਤ ਕੀਤੀ ਹੈ। ਵੀਰਵਾਰ ਨੂੰ ਅਦਾਲਤ ਖੁੱਲ੍ਹਣ ਤੋਂ ਬਾਅਦ ਲੱਗਭੱਗ 11:30 ਵਜੇ ਮਾਮਲੇ 'ਚ ਦੋਸ਼ੀ ਬਣਾਏ ਗਏ ਵਿਨੈ ਕਟਿਆਰ, ਰਾਮ ਵਿਲਾਸ ਵੇਦਾਂਤੀ ਪਵਨ ਪਾਂਡੇ, ਵਿਜੇ ਬਹਾਦੁਰ ਯਾਦਵ, ਗਾਂਧੀ ਯਾਦਵ ਅਤੇ ਸੰਤੋਸ਼ ਦੁਬੇ ਨੇ ਆਪਣੀ ਹਾਜ਼ਰੀ ਦਰਜ ਕਰਵਾਈ। ਕੋਰਟ ਨੇ ਮਾਮਲੇ ਦੇ ਦੋਸ਼ੀਆਂ ਵਿਨੈ ਕਟਿਆਰ, ਪਵਨ ਪਾਂਡੇ, ਰਾਮ ਵਿਲਾਸ ਵੇਦਾਂਤੀ, ਧਰਮਦਾਸ, ਵਿਜੇ ਬਹਾਦੁਰ, ਸੰਤੋਸ਼ ਦੁਬੇ, ਗਾਂਧੀ ਯਾਦਵ ਤੋਂ 1 ਹਜ਼ਾਰ ਤੋਂ ਜ਼ਿਆਦਾ ਸਵਾਲਾਂ ਦੀ ਸੂਚੀ ਬਣਾਈ ਹੈ।
 


Inder Prajapati

Content Editor

Related News