ਬਬੀਤਾ ਫੋਗਾਟ ਨੇ ਲਾਇਆ ਪੈਰੀਂ ਹੱਥ ਤਾਂ PM ਮੋਦੀ ਨੇ ਇਸ ਅੰਦਾਜ ''ਚ ਦਿੱਤਾ ਆਸ਼ੀਰਵਾਦ

Tuesday, Oct 15, 2019 - 05:26 PM (IST)

ਬਬੀਤਾ ਫੋਗਾਟ ਨੇ ਲਾਇਆ ਪੈਰੀਂ ਹੱਥ ਤਾਂ PM ਮੋਦੀ ਨੇ ਇਸ ਅੰਦਾਜ ''ਚ ਦਿੱਤਾ ਆਸ਼ੀਰਵਾਦ

ਚਰਖੀ ਦਾਦਰੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਮੰਗਲਵਾਰ ਨੂੰ ਹਰਿਆਣਾ 'ਚ ਚੋਣ ਰੈਲੀ ਕਰਨ ਪੁੱਜੇ। ਜਨਤਾ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਭਾਜਪਾ ਉਮੀਦਵਾਰਾਂ ਲਈ ਵੋਟਾਂ ਮੰਗੀਆਂ। ਇਸ ਦੌਰਾਨ ਮੰਚ 'ਤੇ ਦਾਦਰੀ ਤੋਂ ਭਾਜਪਾ ਉਮੀਦਵਾਰ ਅਤੇ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਨੇ ਪੀ. ਐੱਮ. ਮੋਦੀ ਦੇ ਪੈਰੀਂ ਹੱਥ ਲਾਇਆ। ਪੀ. ਐੱਮ. ਮੋਦੀ ਨੇ ਬਬੀਤਾ ਦੇ ਸਿਰ 'ਤੇ ਹੱਥ ਰੱਖ ਕੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। 
ਪੀ. ਐੱਮ. ਮੋਦੀ ਨੇ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਰਿਆਣਾ ਪ੍ਰਦੇਸ਼ ਖੇਡਾਂ ਦੀ ਧਰਤੀ ਹੈ। ਬਬੀਤਾ ਫੋਗਾਟ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਬੀਤਾ ਵਰਗੀ ਖਿਡਾਰਣ ਧੀਆਂ ਭਾਜਪਾ ਨਾਲ ਜੁੜ ਰਹੀਆਂ ਹਨ। ਇੱਥੇ ਦੱਸ ਦੇਈਏ ਕਿ 21 ਅਕਤੂਬਰ ਨੂੰ ਹਰਿਆਣਾ ਦੀਆਂ 90 ਸੀਟਾਂ 'ਤੇ ਵਿਧਾਨ ਸਭਾ ਚੋਣਾਂ ਹੋਣਗੀਆਂ।


author

Tanu

Content Editor

Related News