ਗਾਜ਼ੀਪੁਰ ਸਰਹੱਦ ’ਤੇ ਪਹੁੰਚੇ ਬੱਬੂ ਮਾਨ, ਕਿਸਾਨੀ ਸੰਘਰਸ਼ ’ਚ ਡਟਣ ਦਾ ਦਿੱਤਾ ਸੱਦਾ

Wednesday, Feb 10, 2021 - 05:29 PM (IST)

ਗਾਜ਼ੀਪੁਰ ਸਰਹੱਦ ’ਤੇ ਪਹੁੰਚੇ ਬੱਬੂ ਮਾਨ, ਕਿਸਾਨੀ ਸੰਘਰਸ਼ ’ਚ ਡਟਣ ਦਾ ਦਿੱਤਾ ਸੱਦਾ

ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਡਟੇ ਕਿਸਾਨਾਂ ਦਾ ਅੰਦੋਲਨ 77 ਦਿਨ ਤੋਂ ਲਗਾਤਾਰ ਜਾਰੀ ਹੈ। ਹਰ ਸ਼ਹਿਰ ਅਤੇ ਜ਼ਿਲ੍ਹੇ ਤੋਂ ਇਨ੍ਹਾਂ ਖੇਤੀ ਬਿੱਲਾਂ ਦਾ ਵਿਰੋਧ ਕਰਨ ਲਈ ਕਿਸਾਨ ਪਹੁੰਚ ਰਹੇ ਹਨ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਲ ਅਤੇ ਹਾਲੀਵੁੱਡ ਸਿਤਾਰੇ ਵੀ ਕਿਸਾਨਾਂ ਦੇ ਸਮਰਥਨ ਲਈ ਅੱਗੇ ਆ ਰਹੇ ਹਨ। ਗਾਜ਼ੀਪੁਰ ਸਰਹੱਦ ’ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਉਸ ਦਿਨ ਤੋਂ ਹੀ ਡੇਰਾ ਲਗਾ ਕੇ ਬੈਠੇ ਹਨ। 

PunjabKesari
ਗਾਜ਼ੀਪੁਰ ਸਰਹੱਦ ’ਤੇ ਅੱਜ ਪੰਜਾਬੀ ਗਾਇਕ ਬੱਬੂ ਮਾਨ ਨੇ ਸ਼ਿਰਕਤ ਕੀਤੀ। ਬੱਬੂ ਮਾਨ ਨੇ ਗਾਜ਼ੀਪੁਰ ਪਹੁੰਚ ਕੇ ਕਿਸਾਨਾਂ ਨੂੰ ਕਿਸਾਨੀ ਸੰਘਰਸ਼ ’ਚ ਡਟਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਆਖਿਆ ਕਿ ਕੁਰਬਾਨੀਆਂ ਅਤੇ ਸਮੱਸਿਆਵਾਂ ਸਿਰਫ਼ ਭਾਰਤੀਆਂ ਦੇ ਹਿੱਸੇ ’ਚ ਹੀ ਆਉਂਦੀਆਂ ਹਨ ਇਸ ਲਈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਬੱਬੂੂ ਮਾਨ ਨੇ ਲੋਕਾਂ ਨੂੰ ਮੋਰਚੇ ’ਤੇ ਡਟੇ ਰਹਿਣ ਦੇ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਸਾਡਾ ਪਹਿਲਾ ਕਿੱਤਾ ਕਿਸਾਨੀ ਹੈ ਨਾ ਹੀ ਅਸੀਂ ਭੁੱਲੇ ਹਾਂ ਨਾ ਹੀ ਕਦੇ ਭੁੱਲਾਂਗੇ, ਸਾਡੀ ਜਿੱਤ ਯਕੀਨੀ ਹੈ। 

PunjabKesari

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।


author

Aarti dhillon

Content Editor

Related News