ਬਾਗੇਸ਼ਵਰ ਧਾਮ ਤੋਂ ਅਯੁੱਧਿਆ ਪਹੁੰਚਿਆ ਬਾਬਾ, ਖੁਸ਼ੀ 'ਚ ਲੱਗਾ ਰੋਣ (ਦੇਖੋ ਵੀਡੀਓ)
Wednesday, Jan 17, 2024 - 01:01 PM (IST)
ਅਯੁੱਧਿਆ- ਅਯੁੱਧਿਆ 'ਚ 22 ਜਨਵਰੀ ਨੂੰ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਦੇਸ਼ ਭਰ 'ਚ ਪੂਰੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਉੱਥੇ ਹੀ ਦੇਸ਼ ਦੇ ਕੌਨੇ-ਕੌਨੇ 'ਚੋਂ ਸ਼ਰਧਾਲੂ ਅਯੁੱਧਿਆ ਪਹੁੰਚ ਰਹੇ ਹਨ। ਇਸ ਵਿਚ ਬਾਗੇਸ਼ਵਰ ਧਾਮ ਤੋਂ ਇਕ ਬਾਬਾ ਅਯੁੱਧਿਆ ਪਹੁੰਚਿਆ ਹੈ। ਅਯੁੱਧਿਆ ਪੁੱਜਦੇ ਹੀ ਇਸ ਬਾਬੇ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਇਹ ਬਾਬਾ ਇੰਨਾ ਖੁਸ਼ ਹੈ ਕਿ ਇਸ ਦੀਆਂ ਅੱਖਾਂ 'ਚੋਂ ਖੁਸ਼ੀ ਦੇ ਹੰਝੂ ਨਿਕਲ ਆਉਂਦੇ ਹਨ।
ਬਾਬਾ ਜ਼ਮੀਨ 'ਤੇ ਲੇਟ ਕੇ ਅਯੁੱਧਿਆ ਦੀ ਧਰਤੀ ਨੂੰ ਪ੍ਰਾਣ ਕਰਦਾ ਹੈ ਅਤੇ ਝੂਮ-ਝੂਮ ਕੇ 'ਜੈ 'ਜੈ ਸ਼੍ਰੀਰਾਮ' ਦੇ ਨਾਅਰੇ ਲਗਾਉਣ ਲੱਗਦਾ ਹੈ। ਬਾਬੇ ਨੇ ਕਿਹਾ ਕਿ ਮੈਂ ਆਪਣਾ ਪਰਿਵਾਰ ਅਤੇ ਸਭ ਕੁਝ ਛੱਡ ਕੇ ਅਯੁੱਧਿਆ ਵਾਸ ਕਰਨ ਦੀ ਯੋਜਨਾ ਬਣਾਈ ਹੈ। ਦੱਸ ਦੇਈਏ ਕਿ ਅਯੁੱਧਿਆ ਵਿਚ ਸ਼੍ਰੀਰਾਮ ਜਨਮ ਭੂਮੀ 'ਤੇ ਬਣੇ ਰਾਮ ਮੰਦਰ ਵਿਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ 22 ਜਨਵਰੀ ਨੂੰ ਹੋਣ ਵਾਲੀ ਹੈ। ਇਸ ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਦੇਸ਼ ਭਰ ਦੇ ਹਜ਼ਾਰਾਂ ਸੰਤਾਂ ਅਤੇ ਹੋਰ ਮਾਣਯੋਗ ਲੋਕ ਸ਼ਾਮਲ ਹੋਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8