ਕਿਸਾਨ ਅਤੇ ਸਰਕਾਰ ਦੋਵੇਂ ਜਿੱਦ ਛੱਡ ਕੇ ਗੱਲਬਾਤ ਨਾਲ ਸਮੱਸਿਆ ਦਾ ਹੱਲ ਕੱਢਣ : ਬਾਬਾ ਰਾਮਦੇਵ
Friday, Dec 25, 2020 - 01:10 PM (IST)
ਸਹਾਰਨਪੁਰ (ਭਾਸ਼ਾ) : ਯੋਗ ਗੁਰੂ ਬਾਬਾ ਰਾਮਦੇਵ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਅਤੇ ਕਿਸਾਨ ਦੋਵੇਂ ਜਿੱਦ ਛੱਡ ਕੇ ਗੱਲਬਾਤ ਜ਼ਰੀਏ ਆਪਣੀ ਸਮੱਸਿਆ ਦਾ ਹੱਲ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਉੱਤੇ ਕੁੱਝ ਗੱਲਾਂ ਕਿਸਾਨਾਂ ਅਤੇ ਕੁੱਝ ਗੱਲਾਂ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ: PM ਮੋਦੀ ਅੱਜ 9 ਕਰੋੜ ਕਿਸਾਨਾਂ ਦੇ ਖਾਤਿਆਂ ’ਚ ਭੇਜਣਗੇ 18 ਹਜ਼ਾਰ ਕਰੋੜ ਰੁਪਏ
ਜ਼ਿਕਰਯੋਗ ਹੈ ਕਿ ਯੋਗ ਗੁਰੂ ਬਾਬਾ ਰਾਮਦੇਵ ਸਹਾਰਨਪੁਰ ਪਤੰਜਲੀ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਆਏ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਜੇਕਰ ਹੋਰ ਵਧਦਾ ਹੈ ਤਾਂ ਇਹ ਰਾਸ਼ਟਰਹਿਤ ਵਿੱਚ ਨਹੀਂ ਹੋਵੇਗਾ, ਇਸ ਲਈ ਕਿਸਾਨਾਂ ਅਤੇ ਸਰਕਾਰ ਨੂੰ ਇੱਕ-ਦੂਜੇ ਦੀ ਗੱਲ ਮੰਨ ਕੇ ਕੋਈ ਵਿਚਲਾ ਰਸਤਾ ਕੱਢਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਵਾਜਪਾਈ ਦੀ ਜੀਵਨੀ ’ਤੇ ਆਧਾਰਿਤ ਕਿਤਾਬ PM ਮੋਦੀ ਨੇ ਕੀਤੀ ਲੋਕ ਅਰਪਣ
ਯੋਗ ਗੁਰੂ ਨੇ ਕਿਹਾ ਕਿ ਕਿਸਾਨਾਂ ਕਾਰਨ ਦੇਸ਼ ਆਤਮ ਨਿਰਭਰ ਬਣ ਰਿਹਾ ਹੈ, ਪਤੰਜਲੀ ਵੀ ਇਸ ਦਿਸ਼ਾ ਵਿੱਚ ਸਹਿਯੋਗ ਕਰ ਰਿਹਾ ਹੈ। ਬਾਬਾ ਰਾਮਦੇਵ ਨੇ ਦੇਸ਼ ਵਾਸੀਆਂ ਨੂੰ ਸਵਦੇਸ਼ੀ ਸਾਮਾਨ ਅਪਨਾਉਣ ਦੀ ਅਪੀਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਸਿੱਖਿਆ ਅਤੇ ਵਿਦੇਸ਼ੀ ਦਵਾਈ ਉਚਿਤ ਨਹੀਂ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਹੁਣ IPL ’ਚ 8 ਦੀ ਬਜਾਏ ਖੇਡਣਗੀਆਂ 10 ਟੀਮਾਂ, BCCI ਨੇ ਦਿੱਤੀ ਮਨਜ਼ੂਰੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।