ਸ਼੍ਰੀ ਸ਼ਿਆਮ ਮੰਦਰ ਵਿਖੇ ਚੜ੍ਹਾਇਆ 1.10 ਕਰੋੜ ਰੁਪਏ ਦਾ ਸੋਨੇ ਦਾ ਮੁਕਟ
Friday, Mar 14, 2025 - 12:14 AM (IST)

ਹਾਂਸੀ, (ਸੰਜੇ ਭੂਟਾਨੀ)- ਮੋਹਿਤ ਮਿੱਤਲ ਜੋ ਸ਼੍ਰੀ ਸ਼ਿਆਮ ਦੇ ਭਗਤ ਹਨ, ਨੇ ਆਪਣੇ ਪਰਿਵਾਰ ਸਮੇਤ ਪ੍ਰਾਚੀਨ ਸ਼੍ਰੀ ਸ਼ਿਆਮ ਮੰਦਿਰ, ਰਿੰਗਸ ਵਿਖੇ ਸ਼੍ਰੀ ਸ਼ਿਆਮ ਬਾਬਾ ਦੇ ਦਰਬਾਰ ’ਚ ਉਨ੍ਹਾਂ ਨੂੰ ਲਗਭਗ 1 ਕਰੋੜ 10 ਲੱਖ ਰੁਪਏ ਦਾ ਸੋਨੇ ਦਾ ਮੁਕਟ ਚੜ੍ਹਾਇਆ।
ਇਹ ਜ਼ਿਕਰਯੋਗ ਹੈ ਕਿ ਮੋਹਿਤ ਹਾਂਸੀ ਦੇ ਮਸ਼ਹੂਰ ਪੇੜਾ ਕਾਰੋਬਾਰੀ ਦੂਨੀ ਚੰਦ ਛਬੀਲ ਦਾਸ ਪਰਿਵਾਰ ਦੇ ਮੈਂਬਰ ਹਨ । ਉਹ ਹਲਵਾਈ ਵਾਲੀ ਗਲੀ ’ਚ ਆਪਣੇ ਦਹਾਕਿਆਂ ਪੁਰਾਣੇ ਟਿਕਾਣੇ ’ਚ ਕੰਮ ਕਰਦੇ ਹਨ। ਹਾਂਸੀ ਸ਼ਹਿਰ ਨੂੰ ਮਿੰਨੀ ਖਾਟੂ ਧਾਮ ਵਜੋਂ ਵੀ ਜਾਣਿਆ ਜਾਂਦਾ ਹੈ।
ਮੋਹਿਤ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਬਾਬਾ ਦੇ ਦਰਬਾਰ ਗਏ। ਸਵੇਰੇ 7 ਵਜੇ ਉੱਥੇ ਪਹੁੰਚੇ । 15 ਮਿੰਟਾਂ ਦੇ ਅੰਦਰ ਹੀ ਉਨ੍ਹਾਂ ਸੋਨੇ ਦਾ ਮੁਕਟ ਮੰਗਵਾਇਆ। ਫਿਰ ਆਪਣੀ ਪਤਨੀ ਸ਼ਾਲੂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਬਾਬਾ ਨੂੰ ਉਨ੍ਹਾਂ ਦੇ ਦਰਬਾਰ ’ਚ ਭੇਟ ਕੀਤਾ।