ਪਦਮਸ਼੍ਰੀ ਨਾਲ ਸਨਮਾਨਿਤ ਬੀ ਗੋਵਿੰਦਾਚਾਰਿਆ ਦਾ ਦਿਹਾਂਤ

12/14/2020 12:09:51 AM

ਨਵੀਂ ਦਿੱਲੀ - ਪਦਮਸ਼੍ਰੀ ਅਵਾਰਡੀ ਬਨੰਜੈ ਗੋਵਿੰਦਾਚਾਰਿਆ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 84 ਸਾਲ  ਦੇ ਸਨ। ਪਰਿਵਾਰਿਕ ਸੂਤਰਾਂ ਮੁਤਾਬਕ ਮਾਧਵ ਵਿਚਾਰਧਾਰਾ ਦੇ ਪ੍ਰਚਾਰਕ ਗੋਵਿੰਦਾਚਾਰਿਆ ਨੇ ਐਤਵਾਰ ਨੂੰ ਉਡੁਪੀ ਦੇ ਅੰਬਲਪਦੀ ਸਥਿਤ ਘਰ 'ਤੇ ਅੰਤਿਮ ਸਾਹ ਲਈ। ਸੰਸਕ੍ਰਿਤ ਦੇ ਵਿਦਵਾਨ ਵਿਦਿਆਵਾਸਪਤੀ ਬੀ ਗੋਵਿੰਦਾਚਾਰਿਆ ਨੂੰ ਸਾਲ 2009 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
ਬਿਨਾਂ ਬੇਹੋਸ਼ ਕੀਤੇ 9 ਸਾਲਾ ਕੁੜੀ ਦੀ ਕੀਤੀ ਬ੍ਰੇਨ ਸਰਜਰੀ, ਉਹ ਮਜੇ ਨਾਲ ਵਜਾਉਂਦੀ ਰਹੀ ਪਿਆਨੋ

ਗੋਵਿੰਦਾਚਾਰਿਆ ਨੇ ਪ੍ਰਾਚੀਨ ਗ੍ਰੰਥਾਂ ਦੀ ਡੂੰਘਾਈ ਨਾਲ ਅਧਿਐਨ ਕੀਤਾ ਸੀ। ਉਨ੍ਹਾਂ ਨੂੰ ਧਰਮਗੁਰੁ ਦੇ ਤੌਰ 'ਤੇ ਵੀ ਸਨਮਾਨ ਹਾਸਲ ਸੀ। ਬੀ. ਗੋਵਿੰਦਾਚਾਰਿਆ ਵੇਦਾਂ ਤੋਂ ਇਲਾਵਾ ਉਪਨਿਸ਼ਦ, ਮਹਾਂਭਾਰਤ ਅਤੇ ਰਾਮਾਇਣ ਦੇ ਵੀ ਚੰਗੇ ਵਿਦਵਾਨ ਸਨ। ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਇੱਕ ਪ੍ਰਚਾਰਕ ਦੇ ਰੂਪ ਵਿੱਚ ਬੀ ਗੋਵਿੰਦਾਚਾਰਿਆ ਦੀ ਚੰਗੀ ਨਾਮਣਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News