ਆਜ਼ਮ ਖਾਨ ਨੂੰ ਔਰਤਾਂ ਦੇ ਅੱਥਰੂਆਂ ਦਾ ਸ਼ਰਾਪ ਲੱਗਾ ਹੈ : ਜੈਪ੍ਰਦਾ

10/18/2019 10:22:58 AM

ਰਾਮਪੁਰ— ਭਾਜਪਾ ਨੇਤਾ ਅਤੇ ਅਭਿਨੇਤਰੀ ਜਯਾ ਪ੍ਰਦਾ ਦਾ ਕਹਿਣਾ ਹੈ ਕਿ ਆਜ਼ਮ ਖਾਨ ਨੂੰ ਔਰਤਾਂ ਦੇ ਅੱਥਰੂਆਂ ਦਾ ਸ਼ਰਾਪ ਲੱਗਾ ਹੈ। ਉਨ੍ਹਾਂ ਨੇ ਆਜ਼ਮ ਖਾਨ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਆਜ਼ਮ ਉਨ੍ਹਾਂ ਨੂੰ ਚੰਗੀ ਅਭਿਨੇਤਰੀ ਦੱਸਦੇ ਸਨ ਪਰ ਹੁਣ ਉਹ ਕੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਆਜ਼ਮ ਖਾਨ ਜ਼ਮੀਨ ਕਬਜ਼ਾਉਣ ਸਮੇਤ ਕਈ ਮਾਮਲਿਆਂ 'ਚ ਕਾਰਵਾਈ ਝੱਲ ਰਹੇ ਹਨ। ਪਿਛਲੇ ਦਿਨੀਂ ਰਾਮਪੁਰ ਉੱਪ ਚੋਣਾਂ 'ਚ ਆਪਣੀ ਪਤਨੀ ਤੰਜੀਨ ਫਾਤਿਮਾ ਲਈ ਪ੍ਰਚਾਰ ਕਰਨ ਪਹੁੰਚੇ ਆਜ਼ਮ ਖਾਨ ਇਕ ਰੈਲੀ 'ਚ ਰੋਣ ਲੱਗੇ ਸਨ।

ਔਰਤਾਂ ਦੇ ਅੱਥਰੂਆਂ ਦਾ ਲੱਗਾ ਸ਼ਰਾਪ
ਆਜ਼ਮ ਖਾਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਜੈਪ੍ਰਦਾ ਨੇ ਕਿਹਾ,''ਇਹ ਉਨ੍ਹਾਂ ਔਰਤਾਂ ਦੇ ਅੱਥਰੂਆਂ ਦਾ ਸ਼ਰਾਪ ਹੈ, ਜੋ ਉਨ੍ਹਾਂ ਦੇ ਕਾਰਨ ਨਿਕਲੇ ਸਨ। ਹੁਣ ਉਹ ਹਰ ਰੈਲੀ 'ਚ ਰੋ ਰਹੇ ਹਨ।'' ਜੈਪ੍ਰਦਾ 'ਤੇ ਆਜ਼ਮ 'ਤੇ ਤੰਜ਼ ਕੱਸਦੇ ਹੋਏ ਕਿਹਾ,''ਉਹ ਮੈਨੂੰ ਚੰਗੀ ਅਭਿਨੇਤਰੀ ਦੱਸਦੇ ਸਨ ਪਰ ਹੁਣ ਉਹ ਕੀ ਕਰ ਰਹੇ ਹਨ?'' ਆਜ਼ਮ ਖਾਨ ਵਿਰੁੱਧ ਰਾਮਪੁਰ ਸਥਿਤ ਜੌਹਰ ਯੂਨੀਵਰਸਿਟੀ ਲਈ ਕਿਸਾਨਾਂ ਦੀ ਜ਼ਮੀਨ ਹੜਪਣ ਦੇ ਕਈ ਮਾਮਲੇ ਦਰਜ ਹਨ।

ਆਜ਼ਮ ਵਿਰੁੱਧ 80 ਤੋਂ ਵਧ ਮਾਮਲੇ ਦਰਜ
ਇਸ ਤੋਂ ਇਲਾਵਾ ਆਜ਼ਮ ਵਿਰੁੱਧ ਕਿਤਾਬਾਂ ਅਤੇ ਬੱਕਰੀਆਂ ਚੋਰੀ ਕਰਨ ਸਮੇਤ 80 ਤੋਂ ਵਧ ਮਾਮਲੇ ਦਰਜ ਹਨ। ਇਸ ਵਾਰ ਲੋਕ ਸਭਾ ਚੋਣਾਂ 'ਚ ਰਾਮਪੁਰ ਲੋਕ ਸਭਾ ਸੀਟ ਤੋਂ ਆਜ਼ਮ ਖਾਨ ਵਿਰੁੱਧ ਭਾਜਪਾ ਨੇ ਜੈਪ੍ਰਦਾ ਨੂੰ ਟਿਕਟ ਦਿੱਤਾ ਸੀ। ਹਾਲਾਂਕਿ ਜੈਪ੍ਰਦਾ ਇਕ ਲੱਖ ਤੋਂ ਵਧ ਵੋਟਾਂ ਤੋਂ ਹਾਰ ਗਈਆਂ ਸਨ। ਚੋਣ ਪ੍ਰਚਾਰ ਦੌਰਾਨ ਆਜ਼ਮ ਖਾਨ ਨੇ ਜੈਪ੍ਰਦਾ 'ਤੇ ਵਿਵਾਦਿਤ ਬਿਆਨ ਦਿੱਤਾ ਹੈ, ਜਿਸ ਨੂੰ ਲੈ ਕੇ ਵੀ ਉਨ੍ਹਾਂ ਵਿਰੁੱਧ ਮਾਮਲਾ ਦਰਜ ਹੈ।


DIsha

Content Editor

Related News