ਸਾਰੇ ਧਰਮਾਂ ਤੋਂ ਵੋਟ ਨਹੀਂ ਮਿਲੀ ਹੋਵੇਗੀ ਤਾਂ 8 ਦਿਨਾਂ ਦੇ ਅੰਦਰ ਦੇਵਾਂਗਾ ਅਸਤੀਫਾ : ਆਜ਼ਮ

05/24/2019 4:34:24 PM

ਰਾਮਪੁਰ— ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਮਪੁਰ ਲੋਕ ਸਭਾ ਸੀਟ ਤੋਂ ਜਿੱਤ ਦਰਜ ਕਰਨ ਵਾਲੇ ਆਜ਼ਮ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਾਰੇ ਧਰਮਾਂ ਦਾ ਵੋਟ ਨਹੀਂ ਮਿਲਿਆ ਹੋਵੇਗਾ ਤਾਂ ਉਹ ਅੱਜ ਤੋਂ 8ਵੇਂ ਦਿਨ ਲੋਕ ਸਭਾ ਦੀ ਮੈਂਬਰਤਾ ਤੋਂ ਅਸਤੀਫਾ ਦੇ ਦੇਣਗੇ। ਆਜ਼ਮ ਖਾਨ ਨੇ ਦਾਅਵਾ ਕੀਤਾ,''ਮੈਨੂੰ ਹਰ ਵਰਗ ਅਤੇ ਹਰ ਜਾਤੀ ਦਾ ਵੋਟ ਮਿਲਿਆ ਹੈ। ਜੇਕਰ ਕਿਸੇ ਨੂੰ ਇਸ ਦੀ ਜਾਂਚ ਕਰਨੀ ਹੈ ਤਾਂ ਉਨ੍ਹਾਂ ਨੇ ਜਿਨ੍ਹਾਂ ਬੂਥਾਂ 'ਤੇ ਜਿੱਤ ਹਾਸਲ ਕੀਤੀ ਹੈ, ਉੱਥੋਂ ਇਸ ਦਾ ਪਤਾ ਲੱਗਾ ਸਕਦੇ ਹਨ। ਆਜ਼ਮ ਨੇ ਕਿਹਾ,''ਮੈਂ ਆਪਣੇ ਵਿਰੋਧੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਮੈਨੂੰ ਸਾਰੇ ਧਰਮ ਅਤੇ ਜਾਤੀਆਂ ਦਾ ਵੋਟ ਨਹੀਂ ਮਿਲਿਆ ਹੋਵੇਗਾ ਤਾਂ ਅੱਜ ਤੋਂ 8ਵੇਂ ਦਿਨ ਅਸਤੀਫਾ ਦੇ ਦੇਵਾਂਗਾ।'' ਆਜ਼ਮ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਉਹ ਪੂਰਾ ਕਰਨਗੇ। ਉਨ੍ਹਾਂ ਨੇ ਕਿਹਾ,''ਯਕੀਨਨ ਇਸ 'ਤੇ ਵਿਚਾਰ ਹੋਣਾ ਚਾਹੀਦਾ। ਆਸ ਕਰਦਾ ਹਾਂ ਕਿ ਸਾਡੀ ਪਾਰਟੀ ਦੇ ਸੀਨੀਅਰ ਲੋਕ ਬੈਠਣਗੇ ਅਤੇ ਇਸ 'ਤੇ ਵਿਚਾਰ ਕਰਨਗੇ।''

ਆਜ਼ਮ ਨੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੀ ਵਾਰ ਜਿੱਤੇ ਹਨ। ਇੰਨਾ ਵੱਡਾ ਜਨਾਦੇਸ਼ ਲੈ ਕੇ ਆਏ ਹਨ। ਇਹ ਲੋਕਾਂ ਦਾ ਜਾਦੁਈ ਫੈਸਲਾ ਹੈ। ਆਸ ਕਰਦੇ ਹਾਂ ਕਿ ਲੋਕਾਂ ਤੋਂ ਬਦਲਾ ਨਹੀਂ ਲੈਣਗੇ। ਇਕ ਖਾਸ ਵਰਗ ਦੇ ਦਿਲ 'ਚ ਜੋ ਉਦਾਸੀ ਹੈ, ਉਹ ਨਹੀਂ ਹੋਣ ਦੇਣਗੇ। ਉਹ ਸਿੱਖਿਆ ਸੰਸਥਾਵਾਂ ਨੂੰ ਬਰਬਾਦ ਨਹੀਂ ਕਰਨਗੇ। ਸਕੂਲ-ਕਾਲਜਾਂ ਦੀਆਂ ਕੰਧਾਂ ਨਹੀਂ ਤੁੜਵਾਉਣਗੇ। ਯੂਨੀਵਰਸਿਟੀਆਂ 'ਚ ਤਾਲਾ ਨਹੀਂ ਲਗਾਉਣਗੇ।''
ਭਾਜਪਾ ਦੀ ਉਮੀਦਵਾਰ ਜਯਾ ਪ੍ਰਦਾ 'ਤੇ ਆਜ਼ਮ ਖਾਨ ਨੇ ਕਿਹਾ ਕਿ ਮੈਂ ਚੋਣਾਂ 'ਚ ਕਿਸੇ ਦਾ ਨਾਂ ਨਹੀਂ ਲਿਆ। ਸਾਨੂੰ ਇਸ ਗੱਲ ਦੀ ਸ਼ਿਕਾਇਤ ਹੈ ਕਿ ਮੀਡੀਆ ਅਤੇ ਸਾਡੇ ਸਿਆਸੀ ਵਿਰੋਧੀਆਂ ਨੇ ਸਾਡੇ 'ਤੇ ਘਟੀਆ ਇਲਜ਼ਾਮ ਲਗਾਏ। ਦੱਸਣਯੋਗ ਹੈ ਕਿ ਆਜ਼ਮ ਖਾਨ ਵਿਰੁੱਧ ਭਾਜਪਾ ਨੇ ਫਿਲਮ ਅਭਿਨੇਤਰੀ ਅਤੇ ਸਾਬਕਾ ਸੰਸਦ ਮੈਂਬਰ ਜਯਾਪ੍ਰਦਾ ਨੂੰ ਮੈਦਾਨ 'ਚ ਉਤਾਰਿਆ ਸੀ।


DIsha

Content Editor

Related News