ਜ਼ੀਰੋ ’ਤੇ ਪਹੁੰਚ ਗਏ ਹਨ ਆਜ਼ਮ ਖ਼ਾਨ : ਜਯਾ ਪ੍ਰਦਾ

Wednesday, May 03, 2023 - 10:42 AM (IST)

ਜ਼ੀਰੋ ’ਤੇ ਪਹੁੰਚ ਗਏ ਹਨ ਆਜ਼ਮ ਖ਼ਾਨ : ਜਯਾ ਪ੍ਰਦਾ

ਰਾਮਪੁਰ (ਭਾਸ਼ਾ) - ਫ਼ਿਲਮ ਅਦਾਕਾਰਾ ਅਤੇ ਰਾਮਪੁਰ ਦੀ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਸੀਨੀਅਰ ਨੇਤਾ ਆਜ਼ਮ ਖ਼ਾਨ ’ਤੇ ਨਿਸ਼ਾਨਾ ਸਾਧਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਵੋਟ ਪਾਉਣ ਤੱਕ ਦਾ ਅਧਿਕਾਰ ਗੁਆ ਚੁੱਕੇ ਖ਼ਾਨ ਹੁਣ ਸਿਖਰ ਤੋਂ ਜ਼ੀਰੋ ’ਤੇ ਪਹੁੰਚ ਗਏ ਹਨ। ਜਯਾ ਨੇ ਸ਼ਹਿਰੀ ਬਾਡੀ ਚੋਣਾਂ ’ਚ ਰਾਮਪੁਰ ਨਗਰ ਪਾਲਿਕਾ ਦੇ ਪ੍ਰਧਾਨ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਮਸਰੱਤ ਮੁਜੀਬ ਦੇ ਪੱਖ ’ਚ ਸ਼ਹਿਰ ’ਚ ਰੋਡ ਸ਼ੋਅ ਕੀਤਾ ਅਤੇ ਉਨ੍ਹਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਇਹ ਖ਼ਬਰ ਵੀ ਪੜ੍ਹੋ : ਸਿੱਪੀ ਗਿੱਲ ਦੀ ਜਾਨ ਨੂੰ ਖ਼ਤਰਾ! ਗੱਡੀ ਦੇ ਕਾਲੇ ਸ਼ੀਸ਼ਿਆਂ ’ਤੇ ਦਿੱਤਾ ਇਹ ਬਿਆਨ

ਸਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਆਜ਼ਮ ਖ਼ਾਨ ’ਤੇ ਆਪਣੀਆਂ ਜਨਤਕ ਮੀਟਿੰਗਾਂ ’ਚ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਨ ਦੇ ਦੋਸ਼ਾਂ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ’ਤੇ ਜਯਾ ਨੇ ਕਿਹਾ, ਆਜ਼ਮ ਖਾਨ ਬੌਖਲਾ ਗਏ ਹਨ। ਉਨ੍ਹਾਂ ਨੂੰ ਕੋਈ ਨਹੀਂ ਸੁਧਾਰ ਸਕਦਾ। ਉਹ ਅੱਜ ਹਾਰ ਰਹੇ ਹਨ ਅਤੇ ਹਾਰ ਮੰਨਦੇ ਹੋਏ ਵੀ ਜਿੱਤਣ ਦੀ ਉਮੀਦ ਕਰਦੇ ਹਨ। ਉਹ ਹੁਣ ਕਿੱਥੇ ਮਜ਼ਬੂਤ ​​ਨੇਤਾ ਰਹਿ ਗਏ ਹਨ, 100 ਫੀਸਦੀ ਦਾ ਨੇਤਾ ਹੁਣ ਜ਼ੀਰੋ ’ਤੇ ਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ : ਧਮਕੀਆਂ ਵਿਚਾਲੇ ਸਲਮਾਨ ਖ਼ਾਨ ਦਾ ਇਕ ਹੋਰ ਬਿਆਨ, ਇਸ ਦੇਸ਼ ਨੂੰ ਦੱਸਿਆ ਸੁਰੱਖਿਅਤ

ਉਨ੍ਹਾਂ ਕਿਹਾ, ਆਜ਼ਮ ਖ਼ਾਨ ਦਾ ਵੋਟ ਦੇਣ ਦਾ ਅਧਿਕਾਰ ਤੱਕ ਨਹੀਂ ਬਚਿਆ ਹੈ। ਮੈਂ ਉਨ੍ਹਾਂ ਨੂੰ ਇਕ ਹੀ ਅਪੀਲ ਕਰਦੀ ਹਾਂ ਕਿ ਹੁਣ ਉਹ ਗਾਲ੍ਹਾਂ ਕੱਢਣੀਆਂ ਬੰਦ ਕਰਨ ਅਤੇ ਖੁਦ ਨੂੰ ਸੁਧਾਰਨ ਲਈ ਆਪਣੇ ਦਿਮਾਗ ਨੂੰ ਠੀਕ ਕਰਨ। ਇਸ ਤੋਂ ਪਹਿਲਾਂ ਜਯਾ ਪ੍ਰਦਾ ਨੇ ਸ਼ਹਿਰ ’ਚ ਰੋਡ ਸ਼ੋਅ ਕੀਤਾ ਅਤੇ ਜਨਤਾ ਨੂੰ ਭਾਜਪਾ ਉਮੀਦਵਾਰ ਦੇ ਪੱਖ ’ਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਰਾਮਪੁਰ ਦੇ ਇੰਚਾਰਜ ਮੰਤਰੀ ਜੇ. ਪੀ. ਐੱਸ. ਰਾਠੌਰ, ਭਾਜਪਾ ਦੇ ਸੰਸਦ ਮੈਂਬਰ ਘਨਸ਼ਿਆਮ ਸਿੰਘ ਲੋਧੀ ਅਤੇ ਸ਼ਹਿਰ ਦੇ ਵਿਧਾਇਕ ਆਕਾਸ਼ ਸਕਸੈਨਾ ਵੀ ਮੌਜੂਦ ਰਹੇ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News