ਆਜ਼ਮ ਖਾਨ ਦੇ ਹਮਸਫਰ ਰਿਜਾਰਟ ''ਤੇ ਚੱਲਿਆ ਜੇ.ਸੀ.ਬੀ., ਹਟਾਇਆ ਗਿਆ ਗੈਰ-ਕਾਨੂੰਨੀ ਕਬਜ਼ਾ

08/16/2019 12:22:39 PM

ਰਾਮਪੁਰ— ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖਾਨ ਦੇ ਗੈਰ-ਕਾਨੂੰਨੀ ਨਿਰਮਾਣ 'ਤੇ ਪੁਲਸ ਨੇ ਬੁਲਡੋਜ਼ਰ ਚੱਲਾ ਦਿੱਤਾ ਹੈ। ਸ਼ੁੱਕਰਵਾਰ ਨੂੰ ਆਜ਼ਮ ਖਾਨ ਦੇ ਰਾਮਪੁਰ ਸਥਿਤ ਹਮਸਫ਼ਰ ਰਿਜਾਰਟ ਦੇ ਗੈਰ-ਕਾਨੂੰਨੀ ਕਬਜ਼ੇ ਵਾਲੇ ਹਿੱਸੇ ਨੂੰ ਤੋੜ ਦਿੱਤਾ ਗਿਆ। ਆਜ਼ਮ ਖਾਨ ਨੇ ਰਿਜਾਰਟ ਲਈ ਇਕ ਹਜ਼ਾਰ ਮੀਟਰ ਗੈਰ-ਕਾਨੂੰਨੀ ਕਬਜ਼ਾ ਕੀਤਾ ਸੀ, ਜਿਸ ਨੂੰ 2 ਜੇ.ਸੀ.ਬੀ. ਅਤੇ ਬੁਲਡੋਜ਼ਰ ਨਾਲ ਢਾਹਿਆ ਗਿਆ। ਜ਼ਿਕਰਯੋਗ ਹੈ ਕਿ ਸਮਾਜਵਾਦੀ ਪਾਰਟੀ ਦੇ ਸ਼ਾਸਨਕਾਲ 'ਚ ਆਜ਼ਮ ਖਾਨ ਨੇ ਇਕ ਲਗਜ਼ਰੀ ਹਮਸਫ਼ਰ ਰਿਜਾਰਟ ਬਣਵਾਇਆ ਸੀ। ਕਰੋੜਾਂ ਦੀ ਲਾਗਤ ਨਾਲ ਬਣੇ ਇਸ ਰਿਜਾਰਟ ਦਾ ਉਦਘਾਟਨ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਨੇ ਕੀਤਾ ਸੀ। ਸ਼ੁੱਕਰਵਾਰ ਨੂੰ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਰਿਜਾਰਟ ਦੇ ਗੈਰ-ਕਾਨੂੰਨੀ ਹਿੱਸਾ ਨੂੰ ਸੁੱਟਿਆ।PunjabKesariਇਸ ਤੋਂ ਪਹਿਲਾਂ ਆਜ਼ਮ ਖਾਨ ਦੀ ਮੁਹੰਮਦ ਅਲੀ ਜੌਹਰ ਯੂਨੀਵਰਸਿਟੀ ਵਿਵਾਦਾਂ 'ਚ ਘਿਰੀ ਹੋਈ ਸੀ। ਆਜ਼ਮ ਖਾਨ 'ਤੇ ਕਿਸਾਨਾਂ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਕਬਜ਼ਾ ਕਰ ਕੇ ਯੂਨੀਵਰਸਿਟੀ ਬਣਾਉਣ ਦਾ ਦੋਸ਼ ਹੈ। ਦਰਅਸਲ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖਾਨ ਨੇ ਉੱਤਰ ਪ੍ਰਦੇਸ਼ ਪੁਲਸ ਰਾਹੀਂ ਪਿਛਲੇ 3 ਮਹੀਨਿਆਂ 'ਚ ਉਨ੍ਹਾਂ ਵਿਰੁੱਧ ਦਰਜਨਾਂ ਮਾਮਲੇ ਦਾਇਰ ਕੀਤੇ ਹਨ। ਉੱਥੇ ਹੀ ਈ.ਡੀ. ਨੇ ਵੀ ਆਜ਼ਮ ਖਾਨ 'ਤੇ ਕਾਰਵਾਈ ਕੀਤੀ ਸੀ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਆਜ਼ਮ ਖਾਨ 'ਤੇ ਹੁਣ ਮਨੀ ਲਾਂਡਰਿੰਗ ਦੇ ਅਧੀਨ ਕੇਸ ਦਰਜ ਕੀਤਾ ਹੈ। ਉੱਥੇ ਹੀ ਆਜ਼ਮ ਖਾਨ ਰਾਮਪੁਰ 'ਚ ਸਵਾ ਮਹੀਨੇ ਤੋਂ ਨਹੀਂ ਆਏ ਹਨ। ਬਕਰੀਦ 'ਤੇ ਵੀ ਉਹ ਆਪਣੇ ਸੰਸਦੀ ਖੇਤਰ ਨਹੀਂ ਪਹੁੰਚੇ। ਉਨ੍ਹਾਂ ਨੇ ਰਾਮਪੁਰਵਾਸੀਆਂ ਨੂੰ ਪੱਤਰ ਲਿਖ ਕੇ ਆਪਣਾ ਦਰਦ ਬਿਆਨ ਕੀਤਾ ਹੈ। ਆਪਣੇ ਪੱਤਰ 'ਚ ਉਨ੍ਹਾਂ ਨੇ ਜੌਹਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵੀ ਗੱਲਾਂ ਲਿਖੀਆਂ ਹਨ। ਆਜ਼ਮ ਦਾ ਇਹ ਖੱਤ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਇਆ।


DIsha

Content Editor

Related News