ਲੋਕਾਂ ਨੂੰ ਜ਼ਬਰਨ ਬੇਦਖ਼ਲ ਕਰਨ ਅਤੇ ਘਰਾਂ ਨੂੰ ਤੋੜਨ ਦੇ ਮਾਮਲੇ ''ਚ ਆਜ਼ਮ ਖਾਨ ਬਰੀ
Wednesday, Jul 31, 2024 - 06:16 PM (IST)
ਰਾਮਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਰਾਮਪੁਰ 'ਚ ਇਕ ਅਦਾਲਤ ਨੇ ਇੱਥੇ ਡੂੰਗਰਪੁਰ ਇਲਾਕੇ 'ਚ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ ਤੋਂ ਜ਼ਬਰਨ ਬੇਦਖ਼ਲ ਕਰਨ ਅਤੇ ਘਰਾਂ ਨੂੰ ਤੋੜ ਦੇ 5 ਸਾਲ ਪੁਰਾਣੇ ਮਾਮਲੇ 'ਚ ਸਮਾਜਵਾਦੀ ਪਾਰਟੀ (ਸਪਾ) ਆਗੂ ਆਜ਼ਮ ਖਾਨ ਨੂੰ ਬੁੱਧਵਾਰ ਨੂੰ ਬਰੀ ਕਰ ਦਿੱਤਾ। ਸੂਬੇ 'ਚ ਭਾਜਪਾ ਦੇ ਸੱਤਾ 'ਚ ਆਉਣ ਤੋਂ ਬਾਅਦ ਖਾਨ ਅਤੇ 5 ਹੋਰ ਲੋਕਾਂ ਖ਼ਿਲਾਫ਼ ਸਾਲ 2019 'ਚ ਮੁਕੱਦਮਾ ਦਰਜ ਕੀਤਾ ਗਿਆ ਸੀ। ਆਜ਼ਮ ਖਾਨ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਦੇ ਘਰੋਂ ਬੇਦਖ਼ਲ ਕੀਤਾ ਅਤੇ ਮਕਾਨਾਂ ਨੂੰ ਢਾਹੁਣ ਦਾ ਕੰਮ ਕੀਤਾ।
ਹਾਲਾਂਕਿ ਅਦਾਲਤ ਤੋਂ ਰਾਹਤ ਮਿਲਣ ਦੇ ਬਾਵਜੂਦ ਖਾਨ ਸੀਤਾਪੁਰ ਜੇਲ੍ਹ 'ਚ ਹੀ ਰਹਿਣਗੇ। ਆਜ਼ਮ ਖਾਨ ਕਈ ਹੋਰ ਮੁਕੱਦਮਿਆਂ ਦੇ ਸਿਲਸਿਲੇ 'ਚ ਜੇਲ੍ਹ 'ਚ ਬੰਦ ਹਨ। ਪੀੜਤ ਇਦਰੀਸ ਨਾਂ ਦੇ ਵਿਅਕਤੀ ਨੇ ਥਾਣਾ ਗੰਜ 'ਚ ਮੁਕੱਦਮਾ ਦਰਜ ਕਰਵਾਇਆ ਸੀ, ਜਿਸ 'ਤੇ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਦੋਹਾਂ ਪੱਖਾਂ ਦੀ ਬਹਿਸ ਸੁਣਨ ਤੋਂ ਬਾਅਦ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਸੀਤਾਪੁਰ ਜੇਲ੍ਹ 'ਚ ਬੰਦ ਆਜ਼ਮ ਖਾਨ ਸਿਹਤ ਖ਼ਰਾਬ ਹੋਣ ਕਾਰਨ ਅਦਾਲਤ 'ਚ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਏ। ਜ਼ਿਲ੍ਹਾ ਸਰਕਾਰੀ ਐਡਵੋਕੇਟ ਸੀਮਾ ਰਾਣਾ ਨੇ ਦੱਸਿਆ,''ਆਜ਼ਮ ਖਾਨ ਅਤੇ 5 ਹੋਰ ਨੂੰ ਇਸ ਮਾਮਲੇ 'ਚ ਬਰੀ ਕਰ ਦਿੱਤਾ ਗਿਆ। ਖਾਨ ਦੇ ਨਾਲ-ਨਾਲ ਠੇਕੇਦਾਰ ਬਰਕਤ ਅਤੇ ਚਾਰ ਹੋਰ ਨੂੰ ਵੀ ਇਸ ਮਾਮਲੇ 'ਚ ਬਰੀ ਕੀਤਾ ਗਿਆ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8