22 ਜਨਵਰੀ ਨੂੰ 10 ਲੱਖ ਦੀਵਿਆਂ ਨਾਲ ਰੌਸ਼ਨ ਹੋਵੇਗੀ ਅਯੁੱਧਿਆ

Sunday, Jan 21, 2024 - 06:21 PM (IST)

ਅਯੁੱਧਿਆ (ਭਾਸ਼ਾ)- ਅਯੁੱਧਿਆ 'ਚ 22 ਜਨਵਰੀ ਨੂੰ ਹੋਣ ਵਾਲੀ ‘ਪ੍ਰਾਣ ਪ੍ਰਤਿਸ਼ਠਾ’ ਤੋਂ ਬਾਅਦ ਸ਼ਾਮ ਨੂੰ ਪੂਰਾ ਸ਼ਹਿਰ 10 ਲੱਖ ਦੀਵਿਆਂ ਦੀ ਰੋਸ਼ਨੀ ਨਾਲ ਰੌਸ਼ਨ ਹੋਵੇਗਾ। ਸਰਕਾਰ ਦੀ ਅਪੀਲ ’ਤੇ ਘਰਾਂ, ਦੁਕਾਨਾਂ, ਧਾਰਮਿਕ ਸਥਾਨਾਂ ਅਤੇ ਇਤਿਹਾਸਕ ਸਥਾਨਾਂ ’ਤੇ ‘ਰਾਮ ਜੋਤੀ’ ਜਗਾਈ ਜਾਵੇਗੀ। ਇਸ ਤੋਂ ਪਹਿਲਾਂ ਜਦੋਂ ਭਗਵਾਨ ਰਾਮ ਬਨਵਾਸ ਤੋਂ ਵਾਪਸ ਆਏ ਸਨ ਤਾਂ ਅਯੁੱਧਿਆ ਵਿੱਚ ਦੀਵੇ ਜਗਾ ਕੇ ਦੀਵਾਲੀ ਮਨਾਈ ਗਈ ਸੀ। ਹੁਣ ‘ਪ੍ਰਾਣ ਪ੍ਰਤਿਸ਼ਠਾ’ ਦੀ ਰਸਮ ਪੂਰੀ ਹੋਣ ਤੋਂ ਬਾਅਦ ‘ਰਾਮ ਜੋਤੀ’ ਜਗਾ ਕੇ ਦੀਵਾਲੀ ਮੁੜ ਮਨਾਈ ਜਾਵੇਗੀ। ਪਿਛਲੇ 7 ਸਾਲਾਂ ਤੋਂ ਦੀਪ ਉਤਸਵ ਦਾ ਆਯੋਜਨ ਕਰ ਰਹੀ ਯੋਗੀ ਸਰਕਾਰ 22 ਜਨਵਰੀ ਨੂੰ ਅਯੁੱਧਿਆ ਨੂੰ ਦੀਵਿਆਂ ਨਾਲ ਸਜਾ ਕੇ ਇਕ ਵਾਰ ਫਿਰ ਦੀਵਿਆ ਸ਼ਾਨ ਨਾਲ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚੇਗੀ।

ਦੀਵੇ 100 ਮੰਦਰਾਂ ਅਤੇ ਜਨਤਕ ਥਾਵਾਂ ਨੂੰ ਰੌਸ਼ਨ ਕਰਨਗੇ

ਸੈਰ ਸਪਾਟਾ ਵਿਭਾਗ ਇਸ ਸ਼ਾਨਦਾਰ ਸਮਾਗਮ ਲਈ ਜ਼ੋਰਦਾਰ ਤਿਆਰੀਆਂ ਕਰ ਰਿਹਾ ਹੈ। ਖਾਸ ਤੌਰ 'ਤੇ ਰਾਮ ਮੰਦਰ, ਰਾਮ ਕੀ ਪੈਡੀ, ਕਨਕ ਭਵਨ, ਹਨੂੰਮਾਨ ਗੜ੍ਹੀ, ਗੁਪਤਾਰ ਘਾਟ, ਸਰਯੂ ਘਾਟ, ਲਤਾ ਮੰਗੇਸ਼ਕਰ ਚੌਕ ਤੇ ਮਨੀਰਾਮ ਦਾਸ ਛਾਉਣੀ ਸਮੇਤ 100 ਮੰਦਰਾਂ, ਮੁੱਖ ਚੌਰਾਹਿਆਂ ਅਤੇ ਜਨਤਕ ਥਾਵਾਂ ’ਤੇ ਦੀਵੇ ਜਗਾਏ ਜਾਣਗੇ।

ਇਹ ਵੀ ਪੜ੍ਹੋ : ਮੁਸਲਿਮ ਔਰਤ ਨੇ ਬਣਾਈ 21 ਫੁੱਟ ਲੰਬੀ ਬੰਸਰੀ, ਅਯੁੱਧਿਆ ਲਈ ਹੋਈ ਰਵਾਨਾ

ਸਥਾਨਕ ਘੁਮਿਆਰਾਂ ਤੋਂ ਦੀਵੇ ਖਰੀਦੇ ਜਾਣਗੇ

ਖੇਤਰੀ ਸੈਰ ਸਪਾਟਾ ਅਧਿਕਾਰੀ ਆਰ. ਪੀ. ਯਾਦਵ ਨੇ ਦੱਸਿਆ ਕਿ 22 ਜਨਵਰੀ ਦੀ ਸ਼ਾਮ ਨੂੰ 100 ਪ੍ਰਮੁੱਖ ਮੰਦਰਾਂ ਅਤੇ ਜਨਤਕ ਥਾਵਾਂ ’ਤੇ ਦੀਵੇ ਜਗਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਥਾਨਕ ਪੱਧਰ ’ਤੇ ਬਣੇ ਦੀਵੇ ਵਰਤੇ ਜਾਣਗੇ । ਸਥਾਨਕ ਘੁਮਿਆਰਾਂ ਨੂੰ ਦੀਵੇ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। ਮੁੱਖ ਸਮਾਗਮ ਤੋਂ ਬਾਅਦ ਜਨਤਕ ਸਮਾਗਮ ਵਿੱਚ ਸਰਕਾਰ ਦੇ ਨਾਲ-ਨਾਲ ਆਮ ਲੋਕ ਵੀ ਵੱਡੀ ਪੱਧਰ ’ਤੇ ਸ਼ਾਮਲ ਹੋਣਗੇ।

ਮੋਦੀ ਸਵੇਰੇ 10.30 ਵਜੇ ਆਉਣਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਪ੍ਰਾਣ ਪ੍ਰਤਿਸ਼ਠਾ’ ਵਾਲੇ ਦਿਨ ਹੀ ਅਯੁੱਧਿਆ ਆਉਣਗੇ। ਉਹ ਰਾਮਨਗਰੀ ਵਿੱਚ 4 ਘੰਟੇ ਰੁਕਣਗੇ। ਉਹ ਸਵੇਰੇ 10.30 ਵਜੇ ਰਾਮ ਮੰਦਰ ਪਹੁੰਚਣਗੇ। ਇੱਥੇ 3 ਘੰਟੇ ਰੁਕਣਗੇ। ‘ਪ੍ਰਾਣ ਪ੍ਰਤਿਸ਼ਠਾ’ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਾਮ ਮੰਦਰ ਕੰਪਲੈਕਸ ਵਿੱਚ ਸਥਾਪਤ ਜਟਾਯੂ ਦੀ ਮੂਰਤੀ ਦਾ ਉਦਘਾਟਨ ਕਰਨਗੇ ਅਤੇ ਪੂਜਾ ਕਰਨਗੇ। ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਦੁਪਹਿਰ 12.20 ਤੋਂ 1 ਵਜੇ ਤੱਕ ਹੋਵੇਗਾ।

ਇਹ ਵੀ ਪੜ੍ਹੋ : ਅਯੁੱਧਿਆ 'ਚ ਜਗਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਦੀਵਾ, 7.5 ਕਰੋੜ ਦੱਸੀ ਜਾ ਰਹੀ ਕੀਮਤ

ਪਾਕਿਸਤਾਨ ’ਚ ਵੀ ਹੈ ਰਾਮ ਮੰਦਰ ਪਰ ਹਿੰਦੂਆਂ ਨੂੰ ਪੂਜਾ ਕਰਨ ਦੀ ਇਜਾਜ਼ਤ ਨਹੀਂ

ਇਸਲਾਮਾਬਾਦ ਦੀਆਂ ਮਾਰਗਲਾ ਪਹਾੜੀਆਂ ਵਿੱਚ 16ਵੀਂ ਸਦੀ ਦਾ ਇੱਕ ਮੰਦਰ ਹੈ ਜਿਸ ਨੂੰ ਰਾਮ ਮੰਦਰ ਜਾਂ ਰਾਮ ਕੁੰਡ ਮੰਦਰ ਵਜੋਂ ਜਾਣਿਆ ਜਾਂਦਾ ਹੈ। ਹਿੰਦੂ ਮਾਨਤਾਵਾਂ ਵਿੱਚ ਇਹ ਬਹੁਤ ਮਹੱਤਵ ਰੱਖਦਾ ਹੈ ਪਰ ਹਿੰਦੂਆਂ ਨੂੰ ਉੱਥੇ ਪੂਜਾ ਕਰਨ ਦੀ ਇਜਾਜ਼ਤ ਨਹੀਂ ਹੈ । ਮੂਰਤੀਆਂ ਨੂੰ ਉੱਥੋਂ ਹਟਾ ਦਿੱਤਾ ਗਿਆ ਹੈ। ਸੈਦਪੁਰ ਵਿਚ ਵਿਰਾਸਤੀ ਢਾਂਚਾ ਹੁਣ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ। ਇਹ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣੇ ਵਲ ਖਿਚਦਾ ਹੈ।

ਨੱਢਾ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ’ਚ ਨਹੀਂ ਆਉਣਗੇ

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ. ਪੀ. ਨੱਢਾ 22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਰ ’ਚ ਹੋਣ ਵਾਲੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ’ਚ ਸ਼ਾਮਲ ਨਹੀਂ ਹੋਣਗੇ । ਉਹ ਇੱਥੇ ਸਥਿਤ ਝੰਡੇਵਾਲਨ ਮੰਦਰ ਤੋਂ ਇਸ ਇਤਿਹਾਸਕ ਸਮਾਰੋਹ ਨੂੰ ਵੇਖਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News