ਮੱਥੇ ''ਤੇ ਤਿਲਕ, ਮਿੱਠੀ ਮੁਸਕਾਨ, ਰਾਮ ਲੱਲਾ ਦੀ ਪਹਿਲੀ ਪੂਰਨ ਤਸਵੀਰ ਦੇ ਕਰੋ ਦਰਸ਼ਨ
Friday, Jan 19, 2024 - 06:11 PM (IST)
ਅਯੁੱਧਿਆ- 22 ਜਨਵਰੀ ਨੂੰ ਹੋਣ ਵਾਲੇ 'ਪ੍ਰਾਣ ਪ੍ਰਤਿਸ਼ਠਾ' ਸਮਾਰੋਹ ਤੋਂ ਤਿੰਨ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਅਯੁੱਧਿਆ ਦੇ ਰਾਮ ਮੰਦਰ 'ਚ ਰਾਮ ਲੱਲਾ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਰਾਮ ਮੰਦਰ 'ਚ ਪ੍ਰਭੂ ਸ਼੍ਰੀਰਾਮ ਦੇ ਦਰਸ਼ਨਾਂ ਲਈ ਭਗਤਾਂ ਨੂੰ ਬੇਸਬਰੀ ਨਾਲ ਉਡੀਕ ਹੈ। ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਰਾਮ ਲੱਲਾ ਦੀ ਪਹਿਲੀ ਪੂਰਨ ਤਸਵੀਰ ਸਾਹਮਣੇ ਆਈ ਹੈ। ਤਸਵੀਰ ਵਿਚ ਸ਼੍ਰੀਰਾਮ ਦੇ ਚਿਹਰੇ 'ਤੇ ਮਿੱਠੀ ਮੁਸਕਾਨ, ਮੱਥੇ 'ਤੇ ਤਿਲਕ ਅਤੇ ਹੱਥਾਂ ਵਿਚ ਧਨੁਸ਼-ਬਾਣ ਵਿਖਾਈ ਦੇ ਰਹੇ ਹਨ। ਕਾਲੇ ਰੰਗ ਦੇ ਪੱਥਰ ਨਾਲ ਇਸ ਮੂਰਤੀ ਨੂੰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਰੰਗ-ਬਿਰੰਗੀਆਂ ਲਾਈਟਾਂ ਨਾਲ ਜਗਮਗ ਹੋਈ ਅਯੁੱਧਿਆ, ਤਸਵੀਰਾਂ 'ਚ ਵੇਖੋ ਮਨਮੋਹਕ ਦ੍ਰਿਸ਼
ਦੱਸ ਦੇਈਏ ਕਿ ਪਹਿਲੀ ਵਾਰ ਜਦੋਂ ਰਾਮ ਲੱਲਾ ਦੀ ਮੂਰਤੀ ਦੀ ਤਸਵੀਰ ਸਾਹਮਣੇ ਆਈ ਸੀ ਤਾਂ ਉਹ ਸਫੈਦ ਕੱਪੜੇ ਨਾਲ ਢੱਕੀ ਹੋਈ ਸੀ। ਕਰਨਾਟਕ ਦੇ ਮੂਰਤੀਕਾਰ ਅਰੁਣ ਯੋਗੀਰਾਜ ਨੇ ਇਹ ਮੂਰਤੀ ਤਿਆਰ ਕੀਤੀ ਹੈ। 51 ਇੰਚ ਦੀ ਰਾਮ ਲੱਲਾ ਦੀ ਮੂਰਤੀ ਨੂੰ ਵੀਰਵਾਰ ਨੂੰ ਮੰਦਰ ਦੇ ਗਰਭ ਗ੍ਰਹਿ ਵਿਚ ਲਿਆਂਦਾ ਗਿਆ ਸੀ। ਮੰਦਰ ਦੀ ਉਸਾਰ ਦੀ ਦੇਖ-ਰੇਖ ਕਰਨ ਵਾਲੀ ਸੰਸਥਾ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਮੁਤਾਬਕ ਮੰਤਰ ਉੱਚਾਰਨ ਨਾਲ ਰਾਮ ਲੱਲਾ ਨੂੰ ਗਰਭ ਗ੍ਰਹਿ ਵਿਚ ਬਿਰਾਜਮਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਰਾਮ ਲੱਲਾ ਦਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ: ਜਾਣੋ 22 ਜਨਵਰੀ ਨੂੰ ਕੀ ਰਹੇਗਾ ਖੁੱਲ੍ਹਾ ਅਤੇ ਕੀ ਰਹੇਗਾ ਬੰਦ?
ਦੱਸ ਦੇਈਏ ਕਿ 22 ਜਨਵਰੀ ਨੂੰ ਰਾਮ ਮੰਦਰ 'ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਹੋਵੇਗਾ। ਪੂਰਾ ਦੇਸ਼ ਅਯੁੱਧਿਆ ਵਿਚ ਹੋਣ ਵਾਲੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਉਤਸ਼ਾਹਿਤ ਹੈ। ਲੋਕ ਇਸ ਇਤਿਹਾਸਕ ਦਿਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। 22 ਜਨਵਰੀ ਨੂੰ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਤਿਆਰੀਆਂ ਲੱਗਭਗ ਮੁਕੰਮਲ ਹੋ ਗਈਆਂ ਹਨ। 22 ਜਨਵਰੀ ਨੂੰ ਦੁਪਹਿਰ ਲਗਭਗ 12.20 ਵਜੇ ਮਹੂਰਤ ਹੋਵੇਗਾ।
ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ ਦੇ 6 ਜ਼ਿਲ੍ਹਿਆਂ ਤੋਂ ਅਯੁੱਧਿਆ ਧਾਮ ਲਈ ਮਿਲੇਗੀ ਹੈਲੀਕਾਪਟਰ ਸੇਵਾ, ਜਾਣੋ ਕਿਰਾਇਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8