ਆਸਮਾਨ ਨੂੰ ਛੂਹੇਗਾ ਅਯੁੱਧਿਆ 'ਚ ਸ਼੍ਰੀ ਰਾਮ ਮੰਦਰ

Tuesday, Nov 13, 2018 - 11:45 AM (IST)

ਆਸਮਾਨ ਨੂੰ ਛੂਹੇਗਾ ਅਯੁੱਧਿਆ 'ਚ ਸ਼੍ਰੀ ਰਾਮ ਮੰਦਰ

ਅਯੁੱਧਿਆ,  (ਭਾਸ਼ਾ)—ਅਯੁੱਧਿਆ ਦੇ ਕਾਰਸੇਵਕਪੁਰਮ ’ਚ ਰਾਮ ਜਨਮ ਭੂਮੀ ਟਰੱਸਟ ਵਲੋਂ ਸੰਚਾਲਿਤ ਵਰਕਸ਼ਾਪ ’ਚ ਕੰਮ ਦੀ ਰਫਤਾਰ ਮੱਠੀ ਹੋ ਗਈ ਹੈ। ਅਜਿਹਾ ਫੰਡ ਦੀ ਕਮੀ ਅਤੇ ਕਾਰੀਗਰਾਂ ਤੇ ਸ਼ਿਲਪਕਾਰਾਂ ਦੀ ਗਿਣਤੀ ’ਚ ਕਮੀ ਆਉਣ ਕਾਰਨ ਹੋਇਆ ਹੈ। ਇਹ ਜਾਣਕਾਰੀ ‘ਮੰਦਰ’ ਨਿਰਮਾਣ ਲਈ 1990 ਤੋਂ ਚਲਾਈ ਜਾ ਰਹੀ ਵਰਕਸ਼ਾਪ ਦੇ ਮੁਖੀ ਨੇ ਦਿੱਤੀ। ਵਰਕਸ਼ਾਪ ਦੇ ਮੁਖੀ ਅਨੂੰ ਭਾਈ ਸੋਮਪੁਰਾ ਨੇ ਦੱਸਿਆ ਕਿ ਪੱਥਰਾਂ ਦੀ ਨੱਕਾਸ਼ੀ ਦਾ 50 ਫੀਸਦੀ ਕੰਮ ਪੂਰਾ ਹੋ ਗਿਆ ਹੈ। ਇਸ ਦਾ ਮਤਲਬ ਹੈ ਕਿ ਪਹਿਲੀ ਮੰਜ਼ਿਲ ਪੂਰੀ ਹੋ ਗਈ ਹੈ। ਸਾਨੂੰ ਉਮੀਦ ਹੈ ਕਿ ਅਯੁੱਧਿਆ ਜ਼ਮੀਨ ਮਾਲਕਾਨਾ ਹੱਕ ਮਾਮਲੇ ’ਚ ਸੁਪਰੀਮ ਕੋਰਟ ਤੋਂ ਢੁੱਕਵਾਂ ਫੈਸਲਾ ਆਵੇਗਾ ਅਤੇ ਇਕ ਵਾਰ ਸਾਨੂੰ ਹਰੀ ਝੰਡੀ ਮਿਲ ਜਾਵੇ ਤਾਂ ਨੀਂਹ ਪੱਥਰ ਰੱਖਣ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਰੀਗਰਾਂ ਦੀ ਗਿਣਤੀ ਘੱਟ ਹੋ ਗਈ ਹੈ। ਇਨ੍ਹਾਂ ’ਚੋਂ ਕੁਝ ਲੋਕਾਂ ਨੇ ਦੂਸਰੇ ਕੰਮਾਂ ਲਈ ਇਥੋਂ ਕੰਮ ਛੱਡ ਦਿੱਤਾ। 1990 ’ਚ ਉਨ੍ਹਾਂ ਦੀ ਗਿਣਤੀ 150 ਸੀ।

PunjabKesari
ਸੋਮਪੁਰਾ ਨੇ ਦੱਸਿਆ ਕਿ ਯੋਜਨਾ ਮੁਤਾਬਕ ਬਣਨ ਵਾਲਾ ਮੰਦਰ 268 ਫੁੱਟ ਲੰਮਾ, 140 ਫੁੱਟ ਚੌੜਾ ਅਤੇ ਜ਼ਮੀਨ ਤੋਂ ਲੈ ਕੇ ਸਿਖਰ ਤੱਕ 128 ਫੁੱਟ ਉੱਚਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੀਆਂ ਮੰਜ਼ਿਲਾਂ ’ਤੇ 106 ਖੰਭੇ ਹੋਣਗੇ ਅਤੇ ਹਰੇਕ ਖੰਭੇ ’ਤੇ 16 ਮੂਰਤੀਆਂ ਹੋਣਗੀਆਂ। ਅਜਿਹੇ ਵਿਚ ਕਾਰੀਗਰਾਂ ਨੇ ਇਨ੍ਹਾਂ ’ਤੇ ਨਕਾਸ਼ੀ ਦਾ ਕੰਮ ਪੂਰਾ ਕਰ ਲਿਆ ਹੈ। 
ਸ਼ਰਧਾਲੂਆਂ ਦੇ ਨਿੱਜੀ ਦਾਨ ਨਾਲ ਹੋ ਰਿਹੈ ਸ਼ਿਲਾਵਾਂ ਦਾ ਨਿਰਮਾਣ-ਸੋਮਪੁਰਾ ਨੇ ਕਿਹਾ ਕਿ ਮੰਦਰ ਦੀਅਾਂ ਸ਼ਿਲਾਵਾਂ ਦਾ ਨਿਰਮਾਣ ਦਾ ਕੰਮ ਇਸ ਸਮੇਂ ਸ਼ਰਧਾਲੂਆਂ ਦੇ ‘ਨਿੱਜੀ ਦਾਨ’ ਨਾਲ ਚੱਲ ਰਿਹਾ ਹੈ। ਪਹਿਲਾਂ ਜਿੰਨਾ ਪੈਸਾ ਆਉਂਦਾ ਸੀ, ਹੁਣ ਓਨਾ ਨਹੀਂ ਆ ਰਿਹਾ ਹੈ। 


Related News